ਡਾਬਾ/ਲੁਹਾਰਾ, 5 ਮਾਰਚ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਹੋਲੀ ਦੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ¢ ਦੱਖਣੀ ਹਲਕੇ ਵਿਚ ਅਮਿਤ ਕੁਮਾਰ, ਹਰਪਾਲ ਸਿੰਘ ਸੈਣੀ ਸੀਨੀਅਰ ਕਾਂਗਰਸੀ ਨੇਤਾ ਨੇ ਜਿੱਥੇ ਰੰਗਾਂ ਲਗਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ, ਉਥੇ ਨਾਲ ਹੀ ਮਿਠਾਈਆਂ ਵੰਡ ਕੇ ਇਕ-ਦੂਜੇ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ¢ ਇਸ ਸਮੇਂ ਬਾਵਾ ਨੇ ਕਿਹਾ ਕਿ ਹੋਲੀ ਦਾ ਪਵਿੱਤਰ ਇਤਿਹਾਸਿਕ ਦਿਹਾੜਾ ਰੰਗਾਂ ਅਤੇ ਫੁੱਲਾਂ ਦੀ ਹੋਲੀ ਖੇਡ ਕੇ ਗਲਵੱਕੜੀਆਂ ਪਾ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੋਇਆ ਮਨਾਇਆ ਜਾਂਦਾ ਹੈ¢ ਹੋਲੀ ਦਾ ਤਿਉਹਾਰ ਨਫ਼ਰਤ, ਈਰਖਾ, ਵੈਰ-ਵਿਰੋਧ ਛੱਡ ਕੇ ਪਿਆਰ ਭਰੇ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੰਦਾ ਹੈ¢ ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਵੀ ਖ਼ਾਲਸੇ ਦੀ ਵੱਖਰੀ ਚੜ੍ਹਦੀ ਕਲਾ ਦੀ ਪਹਿਚਾਣ ਅਤੇ ਖ਼ੁਸ਼ੀਆਂ ਭਰੇ ਮਾਹÏਲ ਦੀ ਸਿਰਜਣਾ ਕਰਕੇ ਭਾਈਚਾਰਕ ਏਕਤਾ ਦੇ ਸਮਾਜ ਵਿਚ ਰੰਗ ਭਰਦਾ ਹੈ¢ ਉਨ੍ਹਾਂ ਕਿਹਾ ਕਿ ਉਹ ਸਭ ਨੂੰ ਵਧਾਈ ਦਿੰਦੇ ਹਨ ਅਤੇ ਨੌਜਵਾਨ ਬੱਚਿਆਂ ਨੂੰ ਸੰਜਮ ਵਿਚ ਰਹਿ ਕੇ ਹੋਲੀ ਮਨਾਉਣ ਦਾ ਸੰਦੇਸ਼ ਦਿੰਦੇ ਹਨ¢ ਇਸ ਸਮੇਂ ਵਿਕਾਸ ਰਾਏ, ਸੰਜੀਵ ਕੁਮਾਰ, ਵਿਧੀ ਚੰਦ, ਰੂਪ ਸਿੰਘ, ਕੈਪਟਨ ਮਹਿੰਦਰ ਸਿੰਘ, ਰਜਿੰਦਰ ਕੁਮਾਰ, ਜਗਦੇਵ ਸਿੰਘ, ਗੋਬਿੰਦ ਰਾਮ, ਮਿਥਲੇਸ਼ ਤਿਵਾੜੀ, ਪ੍ਰਮਾਤਮਾ ਤਿਵਾੜੀ, ਹਰਸ਼ ਕੁਮਾਰ, ਚੇਤਨ ਸਿੰਘ, ਮਨਜੀਤ ਸਿੰਘ ਸੋਢੀ, ਸੰਜੀਵ ਖੰਨਾ, ਮਹੇਸ਼, ਜਗਦੇਵ ਸਿੰਘ, ਦੀਨਾ ਨਾਥ ਪਾਸਵਾਨ, ਸੁਰਜੀਤ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਹੋਲੀ ਮਨਾਈ¢