ਲੁਧਿਆਣਾ, 5 ਮਾਰਚ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਿੰਡਰਗਾਰਟਨ ਦੇ ਬੱਚਿਆਂ ਨੇ ਫੁੱਲਾਂ ਨਾਲ ਹੋਲੀ ਖੇਡੀ ਅਤੇ ਸਮਾਜ ਨੰੂ ਕੈਮੀਕਲ ਯੁਕਤ ਰੰਗਾਂ ਨੰੂ ਨਾ ਪ੍ਰਯੋਗ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਵੀ ਨੰਨੇ੍ਹ ਮੁੰਨੇ ਬੱਚਿਆਂ ਦੇ ਨਾਲ ਫੱੁਲਾਂ ਦੀ ਹੋਲੀ ਖੇਡ ਕੇ ਆਨੰਦ ਮਾਣਿਆ ਅਤੇ ਕਿਹਾ ਕਿ ਹੋਲੀ ਪਿਆਰ ਤੇ ਭਾਈਚਾਰੇ ਦਾ ਪ੍ਰਤੀਕ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪਿ੍ੰਸੀਪਲ ਅਨਿਲ ਸ਼ਰਮਾ ਵੀ ਮੌਜੂਦ ਸਨ |