28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਿਰਮਾਣ ਅਧੀਨ ਪੁਲਾਂ ਕਾਰਨ ਦੱਖਣੀ ਬਾਈਪਾਸ 'ਤੇ ਹਰ ਸਮੇਂ ਬਣੀ ਰਹਿੰਦੀ ਹੈ ਟਰੈਫ਼ਿਕ ਜਾਮ ਵਾਲੀ ਸਥਿਤੀ <br/>

Ad Position 21
No active advertisement
ਅਜੀਤ ਡੈਸਕ 06-03-2026
ਕੁਲਵੰਤ ਸਿੰਘ ਸੱਪਲ
ਡਾਬਾ/ਲੁਹਾਰਾ, 5 ਮਾਰਚ-ਦੋ ਅਤੇ ਚਾਰ ਪਹੀਆ ਵਾਹਨਾਂ ਦੀ ਦਿਨੋ-ਦਿਨ ਵੱਧ ਰਹੀ ਗਿਣਤੀ ਕਾਰਨ ਮਹਾਂਨਗਰ ਲੁਧਿਆਣਾ ਅੰਦਰ ਟਰੈਫ਼ਿਕ ਦੀ ਸਥਿਤੀ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਦੇ ਸਥਾਈ ਹੱਲ ਲਈ ਸੂਬਾ ਸਰਕਾਰ ਤੇ ਟਰੈਫ਼ਿਕ ਵਿਭਾਗ ਦੇ ਉੱਚ ਅਧਿਕਾਰੀ ਜੀ ਤੋੜ ਕੋਸ਼ਿਸ਼ਾਂ ਕਰ ਰਹੇ ਹਨ, ਪਰ ਫਿਰ ਵੀ ਕੁੱਝ ਮਨਚਲੇ ਡਰਾਈਵਰਾਂ ਤੇ ਵਿਭਾਗ ਦੇ ਕਥਿਤ ਭਿ੍ਸ਼ਟ ਕਰਮਚਾਰੀਆਂ ਦੀਆਂ ਗ਼ਲਤ ਨੀਤੀਆਂ ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਵੱਡੇ ਜਾਮ ਵਿਚ ਫਸ ਕੇ ਆਪਣਾ ਕੀਮਤੀ ਟਾਈਮ ਖ਼ਰਾਬ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ¢ ਜਾਣਕਾਰੀ ਮੁਤਾਬਿਕ ਸਨਅਤੀ ਸ਼ਹਿਰ ਲੁਧਿਆਣਾ ਨੂੰ ਪਾਰ ਕਰਕੇ ਦਿੱਲੀ ਜਾਣ ਵਾਲੀ ਟਰੈਫ਼ਿਕ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਸਰਕਾਰ ਵਲੋਂ ਦੱਖਣੀ ਬਾਈਪਾਸ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਮÏਜੂਦਾ ਸਮੇਂ ਦÏਰਾਨ ਦੱਖਣੀ ਬਾਈਪਾਸ ਸਥਿਤ ਸਥਾਨਕ ਈਸ਼ਰ ਨਗਰ ਅਤੇ ਲੁਹਾਰਾ ਵਿਖੇ ਨਹਿਰ ਉਪਰ ਕਰਵਾਏ ਜਾ ਰਹੇ ਨਵੇਂ ਪੁਲਾਂ ਦੇ ਨਿਰਮਾਣ ਕਾਰਨ ਦੱਖਣੀ ਬਾਈਪਾਸ 'ਤੇ ਹਰ ਸਮੇਂ ਟਰੈਫ਼ਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਕਿਉਂਕਿ ਦੋਨਾਂ ਪੁਲਾਂ ਤੋਂ ਜਿੱਥੇ ਵੱਡੀ ਗਿਣਤੀ ਵਿਚ ਲੇਬਰ ਤੇ ਉਦਯੋਗਪਤੀਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਉਥੇ ਹੀ ਇਲਾਕੇ ਅੰਦਰ ਲੜਕੀਆਂ ਲਈ ਦਸਵੀਂ ਕਲਾਸ ਤੋਂ ਬਾਅਦ ਕੋਈ ਸਕੂਲ ਨਾ ਹੋਣ ਕਾਰਨ ਉਨ੍ਹਾਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਗਿੱਲ ਵਿਖੇ ਪੜ੍ਹਨ ਲਈ ਜਾਣਾ ਪੈਂਦਾ ਹੈ¢ ਸਵੇਰੇ ਸਕੂਲ ਲੱਗਣ ਤੇ ਸ਼ਾਮ ਛੁੱਟੀ ਵੇਲੇ ਉਕਤ ਪੁਲਾਂ 'ਤੇ ਭਾਰੀ ਟਰੈਫ਼ਿਕ ਜਾਮ ਦੇ ਚੱਲਦੇ ਵਿਦਿਆਰਥਣਾਂ ਨੂੰ ਪੁਲ ਪਾਰ ਕਰਨ ਲਈ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਉਕਤ ਪੁਲਾਂ 'ਤੇ ਟਰੈਫ਼ਿਕ ਵਿਭਾਗ ਵਲੋਂ ਭਾਵੇਂ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਰਮਚਾਰੀਆਂ ਦੀ ਡਿਊਟੀ ਤਾਂ ਲਗਾਈ ਹੋਈ ਹੈ, ਪਰ ਉਕਤ ਕਰਮਚਾਰੀ ਟਰੈਫ਼ਿਕ ਜਾਮ ਦੀ ਬਜਾਏ ਗੱਡੀਆਂ ਨੂੰ ਘੇਰ ਕੇ ਚਾਲਾਨ ਕਰਨ ਨੂੰ ਵਧੇਰੇ ਪਹਿਲ ਦਿੰਦੇ ਹਨ | ਇਲਾਕਾ ਵਾਸੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਟਰੈਫ਼ਿਕ ਵਿਭਾਗ ਤੋਂ ਜ਼ੋਰਦਾਰ ਮੰਗ ਹੈ ਕਿ ਜਦੋਂ ਤੱਕ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ, ਟਰੈਫ਼ਿਕ ਪੁਲਿਸ ਕਰਮਚਾਰੀ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵੱਲ ਧਿਆਨ ਦੇਣ ਨਾ ਕਿ ਲੋਕਾਂ ਦੇ ਚਾਲਾਨ ਕੱਟਣ ਵੱਲ¢
ਕੀ ਕਹਿਣਾ ਹੈ ਕਾਂਗਰਸ ਆਗੂ ਕ੍ਰਿਸ਼ਨ ਕੁਮਾਰ ਬਾਵਾ ਦਾ
ਇਸ ਸਬੰਧੀ ਗੱਲ ਕਰਨ 'ਤੇ ਕਾਂਗਰਸ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਤਰੱਕੀ ਦੇ ਯੁੱਗ ਵਿਚ ਨਵ ਨਿਰਮਾਣ ਹੋਣਾ ਸੁਭਾਵਿਕ ਹੈ, ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਟਰੈਫ਼ਿਕ ਵਿਭਾਗ ਨੂੰ ਮੁਸਤੈਦੀ ਨਾਲ ਕੰਮ ਕਰਦਿਆਂ ਟਰੈਫ਼ਿਕ ਕੰਟਰੋਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਟਰੈਫ਼ਿਕ ਜਾਮ ਵਿਚ ਕਈ ਵਾਰ ਕੋਈ ਜ਼ਰੂਰੀ ਕੰਮ 'ਤੇ ਜਾਣ ਵਾਲਾ, ਕੋਈ ਵਿਆਹ-ਸ਼ਾਦੀ, ਖ਼ੁਸ਼ੀ-ਗ਼ਮੀ 'ਤੇ ਜਾਣ ਵਾਲਾ ਇਨਸਾਨ ਫਸ ਜਾਂਦਾ ਹੈ, ਜਿਸ ਕਾਰਨ ਉਸ ਨੂੰ ਕੀਮਤੀ ਸਮਾਂ ਅਜਾਈਾ ਗਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ¢ ਇਸ ਤੋਂ ਇਲਾਵਾ ਵੇਖਣ ਵਿਚ ਆਇਆ ਹੈ ਕਿ ਉਕਤ ਟਰੈਫ਼ਿਕ ਜਾਮ ਵਿਚ ਐਂਬੂਲੈਂਸ ਵਗ਼ੈਰਾ ਵੀ ਆਮ ਫਸੀਆਂ ਰਹਿੰਦੀਆਂ ਹਨ¢
ਦੱਖਣੀ ਬਾਈਪਾਸ 'ਤੇ ਟਰੈਫ਼ਿਕ ਜਾਮ ਦਾ ਅਸਰ ਦੂਰ ਤੱਕ ਵੇਖਣ ਨੂੰ ਮਿਲਦਾ ਹੈ- ਕਲੇਰ
ਕਾਂਗਰਸ ਬਲਾਕ ਪ੍ਰਧਾਨ ਤੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਟਰੈਫ਼ਿਕ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੇਠਲੇ ਕਰਮਚਾਰੀ ਬੂਰ ਨਹੀਂ ਪੈਣ ਦੇ ਰਹੇ ਕਿਉਂਕਿ ਉਕਤ ਹੇਠਲੇ ਕਰਮਚਾਰੀਆਂ ਦਾ ਧਿਆਨ ਜ਼ਿਆਦਾਤਰ ਚਾਲਾਨ ਕੱਟਣ ਅਤੇ ਆਪਣੀਆਂ ਜੇਬਾਂ ਗਰਮ ਕਰਨ ਵੱਲ ਹੀ ਲਗਾ ਰਹਿੰਦਾ ਹੈ, ਜਿਸ ਕਾਰਨ ਦੱਖਣੀ ਬਾਈਪਾਸ ਸਥਿਤ ਉਕਤ ਪੁਲਾਂ 'ਤੇ ਟਰੈਫ਼ਿਕ ਜਾਮ ਲੱਗਣ ਦਾ ਅਸਰ ਦੂਰ ਤੱਕ ਦਿਖਾਈ ਦਿੰਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਈਸਟ ਵਿਖੇ ਵੋਮੈਨ ਸੈੱਲ ਵਲੋਂ ਕਰਵਾਇਆ ਸਮਾਗਮ <br/> ਅਗਲੀ ਖ਼ਬਰ ਤਿੰਨ ਰੋਜ਼ਾ ਰਾਸ਼ਟਰੀ ਆਰਥੋਪੈਡਿਕ ਕਾਨਫਰੰਸ ਸਮਾਪਤ <br/>
Ad Position 24