19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਈ.ਡਬਲਯੂ.ਐਸ. ਕਾਲੋਨੀ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 29-03-2026
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 7 ਦੇ ਘੇਰੇ ਅੰਦਰ ਪੈਂਦੇ ਇਲਾਕੇ ਈ.ਡਬਲਯੂ.ਐਸ. ਕਾਲੋਨੀ ਵਿਚ ਦੇਰ ਰਾਤ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਘਟਨਾ ਦੇਰ ਰਾਤ 1 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਈ.ਡਬਲਯੂ.ਐਸ. ਕਾਲੋਨੀ ਵਿਚ ਪਾਰਸਲ ਦੀ ਡਿਲਿਵਰੀ ਦੇਣ ਆਏ ਨੌਜਵਾਨ ਦੀ ਪਾਰਸਲ ਲੈਣ ਆਏ ਨੌਜਵਾਨਾਂ ਨਾਲ ਬਹਿਸ ਹੋ ਗਈ | ਇਸ ਦੌਰਾਨ ਉੱਥੇ ਰੌਲਾ ਪੈ ਗਿਆ | ਰੌਲੇ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਰਾਜਨ ਨਾਮੀ ਨੌਜਵਾਨ ਘਰ ਦੇ ਬਾਹਰ ਆਇਆ ਅਤੇ ਉਸ ਨੇ ਦੋਵਾਂ ਨੂੰ ਉਥੋਂ ਭੇਜ ਦਿੱਤਾ | ਡਿਲਿਵਰੀ ਦੇਣ ਵਾਲਾ ਨੌਜਵਾਨ ਅਤੇ ਡਿਲਿਵਰੀ ਲੈਣ ਆਇਆ ਨੌਜਵਾਨ ਪਾਰਸਲ ਲੈ ਕੇ ਉਥੋਂ ਚਲਾ ਗਿਆ | ਕੁੱਝ ਦੇਰ ਬਾਅਦ ਪਾਰਸਲ ਲੈ ਕੇ ਗਿਆ ਨੌਜਵਾਨ ਆਪਣੇ ਕੁੱਝ ਸਾਥੀਆਂ ਨਾਲ ਉੱਥੇ ਆਇਆ ਅਤੇ ਉਸ ਨੇ ਰਾਜਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਇਹਨਾਂ ਹਮਲਾਵਰਾਂ ਵਲੋਂ ਉੱਥੇ ਕਈ ਰੌਂਦ ਗੋਲੀਆਂ ਚਲਾਈਆਂ ਗਈਆਂ | ਇਹਨਾਂ ਵਿਚੋਂ ਇਕ ਗੋਲੀ ਉੱਥੇ ਜਾ ਰਹੇ ਸੁਦਾਮਾ ਨਾਮੀ ਨੌਜਵਾਨ ਦੇ ਲੱਗੀ | ਲਹੂ ਲੁਹਾਨ ਹੋਇਆ ਸੁਦਾਮਾ ਉੱਥੇ ਹੀ ਡਿਗ ਪਿਆ | ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ | ਗੋਲੀ ਦੀ ਘਟਨਾ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ | ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਥਾਣਾ ਡਵੀਜ਼ਨ ਨੰਬਰ 7 ਦੇ ਐਸ.ਐਚ.ਓ. ਗਗਨਦੀਪ ਉੱਥੇ ਪਹੁੰਚੇ | ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਹਮਲਾਵਰਾਂ ਦੀ ਸ਼ਨਾਖਤ ਲਈ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਇਲਾਕਿਆਂ ਦੀਆਂ ਖਸਤਾ ਹਾਲਤ ਸੜਕਾਂ ਤੋਂ ਇਲਾਕਾ ਵਾਸੀ ਭਾਰੀ ਪ੍ਰੇਸ਼ਾਨ <br/> ਅਗਲੀ ਖ਼ਬਰ ਭੀਮ ਪੇਮੈਂਟਸ ਐਪ ਨੇ ਐਂਡਰੌਇਡ ਤੇ ਆਈਓਐਸ 'ਤੇ ਯੂਪੀਆਈ ਭੁਗਤਾਨ ਲਈ ਬਾਇਓਮੈਟਰਿਕ ਪ੍ਰਮਾਣੀਕਰਨ ਕੀਤਾ ਸ਼ੁਰੂ <br/>
Ad Position 24