ਡਾਬਾ/ਲੁਹਾਰਾ, 5 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼੍ਰੀ ਪਰਸ਼ੂਰਾਮ ਬ੍ਰਾਹਮਣ ਕਲਿਆਣ ਸਭਾ ਸ਼ਿਮਲਾਪੁਰੀ ਲੁਧਿਆਣਾ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਇਸ਼ਟ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਨ ਮਹਾਂਉਤਸਵ ਦੇ ਰੂਪ ਵਿਚ (ਰਾਇਲ ਓਰਿਚਡ) ਢੰਡ ਪੈਲੇਸ ਸਬਜ਼ੀ ਮੰਡੀ ਸ਼ਿਮਲਾਪੁਰੀ ਲੁਧਿਆਣਾ ਵਿਚ 3 ਮਈ ਦਿਨ ਐਤਵਾਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਲਈ ਪਹਿਲਾਂ ਨਿਮੰਤਰਨ ਭਗਵਾਨ ਪਰਸ਼ੂਰਾਮ ਜੀ ਦੇ ਤਪੋ ਅਸਥਾਨ ਖਾਟੀ ਧਾਮ ਫਗਵਾੜਾ ਦੇ ਮੁੱਖ ਪੁਜਾਰੀ ਸ਼੍ਰੀ ਗਿਰਜਾ ਸ਼ੰਕਰ (ਟੀਟੂ ਜੀ) ਦੀ ਹਾਜ਼ਰੀ ਵਿਚ ਭਗਵਾਨ ਪਰਸ਼ੂਰਾਮ ਜੀ ਨੂੰ ਅਰਪਿਤ ਕਰਕੇ ਮਹਾਂਉਤਸਵ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਸਭਾ ਦੇ ਚੇਅਰਮੈਨ ਕਮਲ ਸ਼ਰਮਾ ਅਤੇ ਪ੍ਰਧਾਨ ਲਖਬੀਰ ਚੰਦ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਮਹਾਂਉਤਸਵ ਦਾ ਆਰੰਭ ਸਮੁੱਚੀ ਮਨੁੱਖਤਾ ਦੇ ਕਲਿਆਣ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਦੀ ਕਾਮਨਾ ਕਰਦੇ ਹੋਏ ਪਵਿੱਤਰ ਹਵਨ ਯੱਗ ਨਾਲ ਹੋਵੇਗਾ | ਦਿਵਿਯ ਜਯੋਤੀ ਜਾਗਿ੍ਤੀ ਸੰਸਥਾਨ (ਨੂਰ ਮਹਿਲ ਵਾਲੇ) ਦੀ ਸੰਗੀਤ ਮੰਡਲੀ ਵਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਗੁਣਗਾਨ ਅਤੇ ਜੀਵਨ ਪਰਿਚਰਚਾ ਹੋਵੇਗੀ ਅਤੇ ਭਗਵਾਨ ਦੀ ਆਰਤੀ ਉਪਰੰਤ ਮਾਤਾ ਰੇਣੂਕਾ ਜੀ ਦਾ ਅਟੁੱਟ ਭੰਡਾਰਾਂ ਚੱਲੇਗਾ | ਸ਼ਹਿਰ ਦੇ ਸਾਰੇ ਪਤਵੰਤੇ ਸੱਜਣਾਂ ਅਤੇ ਬ੍ਰਾਹਮਣ ਸਭਾਵਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋ ਕੇ ਭਗਵਾਨ ਦਾ ਆਸ਼ੀਰਵਾਦ ਅਤੇ ਖੁਸ਼ੀਆ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਨੇ ਆਪਣੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਹਰ ਮੈਂਬਰ ਨੂੰ ਆਪਣੀ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਇਸ ਸਾਲ ਦਾ ਸਮਾਗਮ ਹੋਰ ਵੀ ਸ਼ਾਨੋ-ਸ਼ੌਕਤ ਵਾਲਾ ਹੋਵੇ | ਇਸ ਮੌਕੇ ਐਡਵੋਕੇਟ ਮੋਹਿਤ ਸ਼ਰਮਾ, ਪਰਵੀਨ ਸ਼ੀਲੂ, ਗੌਰਵ ਸ਼ਰਮਾ, ਕੰਵਰਦੀਪ ਸ਼ਰਮਾ, ਐਡਵੋਕੇਟ ਵਿਜੇ ਸ਼ਰਮਾ, ਭਾਰਤ ਭੂਸ਼ਣ ਸ਼ਰਮਾ, ਪ੍ਰਦੀਪ ਦੇਵਗਨ, ਅੰਜਨੀ ਸ਼ਰਮਾ, ਰਜਿੰਦਰ ਪਾਲ ਸਿੰਘ ਅਤੇ ਲਖਵਿੰਦਰ ਸ਼ਰਮਾ ਹਾਜ਼ਰ ਸਨ |
ਭਗਵਾਨ ਸ੍ਰੀ ਪਰਸ਼ੂਰਾਮ ਜਨਮ ਮਹਾਂਉਤਸਵ ਸੰਬੰਧੀ ਤਿਆਰੀਆਂ ਸ਼ੁਰੂ <br/>
ਅਜੀਤ ਡੈਸਕ
06-04-2026