ਹੰਬੜਾਂ, 5 ਅਪ੍ਰੈਲ (ਮੇਜਰ ਹੰਬੜਾਂ)-ਸਾਬਕਾ ਸਰਪੰਚ ਗੁਰਬਚਨ ਸਿੰਘ ਗਰੇਵਾਲ ਦੇ ਸਤਿਕਾਰਯੋਗ ਮਾਤਾ ਅਤੇ ਗੁਰਜੋਤ ਸਿੰਘ ਗਰੇਵਾਲ, ਬਲਜੋਤ ਸਿੰਘ ਗਰੇਵਾਲ ਦੇ ਸਤਿਕਾਰਯੋਗ ਦਾਦੀ ਸਵ: ਸਰਦਾਰਨੀ ਬਲਜੀਤ ਕੌਰ ਗਰੇਵਾਲ ਪਤਨੀ ਸਾਬਕਾ ਸਰਪੰਚ ਸਵ: ਸੁਖਚੈਨ ਸਿੰਘ ਗਰੇਵਾਲ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਪਿੰਡ ਬੀਰਮੀ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਪਾਠ ਦੇ ਭੋਗ ਪਾਏ ਜਾਣ ਉਪਰੰਤ ਭਾਈ ਬਲਦੇਵ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਹਾਜ਼ਰੀ ਭਰਦਿਆਂ ਸੰਗਤਾਂ ਨਾਲ ਮੌਤੇ ਦੇ ਵਿਸ਼ੇ 'ਤੇ ਵਿਚਾਰਾਂ ਦੀ ਸਾਂਝ ਪਾਈ | ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ ਨੇ ਬੀਰਮੀ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ | ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਕਾਂਗਰਸ ਦੇ ਸੂਬਾਈ ਆਗੂ ਦਰਸ਼ਨ ਸਿੰਘ ਬੀਰਮੀ, ਸਾਬਕਾ ਚੇਅਰਮੈਨ ਡਾ.ਅਮਰਜੀਤ ਸਿੰਘ ਮੁੱਲਾਂਪੁਰ ਨੇ ਸਵ: ਮਾਤਾ ਬਲਜੀਤ ਸਿੰਘ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਂ ਦੇ ਦੁਨੀਆਂ ਤੋਂ ਤੁਰ ਜਾਣ ਦਾ ਦੁੱਖ ਨਾ ਸਹਿਣਯੋਗ ਹੁੰਦਾ ਹੈ ਕਿਉਂਕਿ ਇਕ ਮਾਂ ਹੀ ਹੁੰਦੀ ਹੈ ਜੋ ਆਪਣੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਸਹੀ ਸੇਧ ਵੱਲ ਤੋਰਦੀ ਹੈ ਤੇ ਹਮੇਸ਼ਾਂ ਆਪਣੇ ਪਰਿਵਾਰਾਂ ਦੀ ਅਤੇ ਬੱਚਿਆਂ ਦੀ ਸੁੱਖ ਮੰਗਦੀ ਹੈ ਤੇ ਅੱਜ ਮਾਤਾ ਬਲਜੀਤ ਕੌਰ ਦੇ ਚਲੇ ਜਾਣਾ ਸਰਪੰਚ ਗੁਰਬਚਨ ਸਿੰਘ ਬੀਰਮੀ ਪਰਿਵਾਰ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ | ਇਸ ਮੌਕੇ ਸਹਿਜ ਕੌਰ ਗਰੇਵਾਲ ਨੇ ਆਪਣੀ ਪੜਦਾਦੀ ਜੀ ਨਾਲ ਬਿਤਾਏ ਖੁਸ਼ੀ ਭਰੇ ਪਲਾਂ ਨੂੰ ਅਤੇ ਪੜਦਾਦੀ ਦੇ ਸਾਦਗੀ ਭਰੇ ਜੀਵਨ ਸਬੰਧੀ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ | ਇਸ ਮੌਕੇ ਜਗਵੰਤ ਸਿੰਘ ਜੱਗਾ ਈਸੇਵਾਲ, ਡਾ: ਸੰਤੋਖ ਸਿੰਘ ਹੀਰਾ ਪ੍ਰੀਤ ਨਰਸਿੰਗ ਹੋਮ ਹੰਬੜਾਂ, ਰਣਵੀਰ ਸਿੰਘ ਸਿੱਧੂ, ਜਥੇ: ਰਾਮ ਆਸਰਾ ਸਿੰਘ ਚੱਕ, ਸਾਬਕਾ ਖੇਤੀਬਾੜੀ ਅਫ਼ਸਰ ਸੁਖਪਾਲ ਸਿੰਘ ਸੇਖੋਂ, ਜਥੇ: ਕਰਮਜੀਤ ਸਿੰਘ ਮਲਕਪੁਰ, ਆੜ੍ਹਤੀਆ ਰਾਜੂ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਬਸੈਮੀ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ, ਸਾਬਕਾ ਸਰਪੰਚ ਗੁਰਬੰਤ ਸਿੰਘ ਬੌਬੀ, ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ, ਦਵਿੰਦਰ ਸਿੰਘ ਬਾਰਨਹਾੜਾ, ਭੁਪਿੰਦਰ ਸਿੰਘ ਬਾਰਨਹਾੜਾ, ਕੁਲਦੀਪ ਸਿੰਘ ਰਾਣਾ ਮੰਡਿਆਣੀ, ਜਗਦੇਵ ਸਿੰਘ ਗੋਰਾਹੂਰ, ਸਰਪੰਚ ਪਾਲੀ ਬੀਰਮੀ, ਕੁਲਦੀਪ ਸਿੰਘ ਖੰਗੂੜਾ, ਸਮਾਜ ਸੇਵੀ ਗੁਰਨਾਮ ਸਿੰਘ ਝੱਜ, ਹਰਵਿੰਦਰ ਸਿੰਘ ਬਿੰਦਰ ਗਰੇਵਾਲ, ਆੜ੍ਹਤੀ ਜਗਤਾਰ ਸਿੰਘ ਕੈਲੇ, ਪਰਮਜੀਤ ਸਿੰਘ ਗਿੱਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ, ਨੰਬਰਦਾਰ ਸੁਖਦੀਪ ਸਿੰਘ ਘੋਨਾ ਬੀਰਮੀ, ਆੜ੍ਹਤੀ ਸੁਰਿੰਦਰ ਕੁਮਾਰ ਧੋਤੀ ਵਾਲਾ, ਆੜ੍ਹਤੀ ਸਤਵੰਤ ਸਿੰਘ ਬੱਬੂ, ਸੀਨੀਅਰ ਆਗੂ ਸੁਖਵਿੰਦਰ ਸਿੰਘ ਭੂੰਦੜੀ, ਭਗਵੰਤ ਸਿੰਘ ਬੀਰਮੀ, ਕੁਲਦੀਪ ਸਿੰਘ ਸੇਖੋਂ, ਕਰਮਵੀਰ ਸਿੰਘ ਗਿੱਲ ਨੂਰਪੁਰ ਬੇਟ, ਆੜ੍ਹਤੀ ਵਿਜੇ, ਪ੍ਰਧਾਨ ਹਰਦੀਪ ਸਿੰਘ ਬੀਰਮੀ, ਜਗਦੇਵ ਸਿੰਘ ਬੀਰਮੀ, ਬਾਬਾ ਬਲਜੀਤ ਸਿੰਘ ਗਰੇਵਾਲ, ਸੈਕਟਰੀ ਬਲਵੰਤ ਸਿੰਘ ਬੀਰਮੀ, ਸਾਬਕਾ ਸਰਪੰਚ ਬਲਦੇਵ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਡਾ: ਇਕਬਾਲ ਸਿੰਘ ਬਾਸੀਆਂ, ਸਾਬਕਾ ਸਰਪੰਚ ਆਤਮਾ ਸਿੰਘ, ਪ੍ਰਭਜੋਤ ਸਿੰਘ, ਹਰਦੀਪ ਸਿੰਘ, ਮੇਜਰ ਸਿੰਘ ਬੀਰਮੀ, ਚੈਂਚਲ ਸਿੰਘ ਗਿੱਲ, ਕੁਲਵੰਤ ਸਿੰਘ ਸੋਨੀ, ਬਲਵਿੰਦਰ ਸਿੰਘ ਗਰੇਵਾਲ, ਥਾਣੇਦਾਰ ਮਨਜੀਤ ਸਿੰਘ ਬੀਰਮੀ ਸਮੇਤ ਹੋਰ ਇਲਾਕੇ ਦੇ ਸਰਪੰਚਾਂ-ਪੰਚਾਂ ਵਲੋਂ ਵੀ ਹਾਜ਼ਰੀ ਭਰਦਿਆਂ ਪਰਿਵਾਰ ਨਾਲ ਦੁੱਖ ਵੰਡਾਇਆ | ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ ਵਲੋਂ ਸਵ: ਮਾਤਾ ਬਲਜੀਤ ਕੌਰ ਗਰੇਵਾਲ ਦੀ ਨਿੱਘੀ ਯਾਦ ਵਿਚ ਧਾਰਮਿਕ ਅਸਥਾਨਾਂ ਸਮੇਤ ਹੋਰ ਅਦਾਰਿਆਂ ਲਈ ਨਗਦ ਰਾਸ਼ੀ ਭੇਟ ਕੀਤੀ ਗਈ |