ਲੁਧਿਆਣਾ, 5 ਅਪ੍ਰੈਲ (ਜਤਿੰਦਰ ਭੰਬੀ)-ਸਰਕਾਰੀ ਕਾਲਜ ਲੜਕੀਆਂ 'ਚ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ | ਕਾਲਜ ਪਿ੍ੰਸੀਪਲ ਸੁਮਨ ਲਤਾ ਨੇ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਮੁੱਖ ਮਹਿਮਾਨ ਦੀ ਮਹਿਮਾਨਾਂ ਅਤੇ ਵਿਦਿਆਰਥਣਾਂ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਡਾ. ਜਤਿੰਦਰਪਾਲ ਗਿੱਲ ਵਲੋਂ ਆਪਣੀ ਜ਼ਿੰਦਗੀ ਵਿਚ ਕੀਤੀ ਗਈ ਮਿਹਨਤ 'ਤੇ ਚਾਨਣਾਂ ਪਾਉਂਦਿਆਂ ਕਿਹਾ ਕਿ ਇਨ੍ਹਾਂ ਵਲੋਂ ਮਿਹਨਤ ਅਤੇ ਲਗਨ ਨਾਲ ਕਈ ਪ੍ਰਾਪਤੀਆਂ ਕੀਤੀਆਂ ਗਈਆਂ ਹਨ | ਇਸ ਮੌਕੇ ਪਿ੍ੰਸੀਪਲ ਸੁਮਨ ਲਤਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਮੁੱਖ ਮਹਿਮਾਨ ਅਤੇ ਕਾਲਜ ਪਿ੍ੰਸੀਪਲ ਨੇ ਹੋਣਹਾਰ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਰਟੀਫਿਕੇਟ, ਕਾਲਜ ਕਲਰ, ਮੈਰਿਟ ਸਰਟੀਫਿਕੇਟ, ਟਰਾਫੀਆਂ ਅਤੇ ਨਗਦ ਇਨਾਮ ਦਿੱਤੇ | 50 ਵਿਦਿਆਰਥਣਾਂ ਨੂੰ ਰੋਲ ਆਫ਼ ਆਨਰ, 58 ਵਿਦਿਆਰਥਣਾਂ ਨੂੰ ਕਾਲਜ ਕਲਰ ਅਤੇ 154 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ | ਸਟੂਡੈਂਟ ਕੌਂਸਲ ਦੀਆਂ 50 ਵਿਦਿਆਰਥਣਾਂ ਦੀ ਟੀਮ ਨੂੰ ਸਰਟੀਫਿਕੇਟ ਦਿੱਤੇ ਗਏ | 22 ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਵਾਣੀ ਪੁਰੀ ਨੂੰ 'ਐਕਸੀਲੈਂਸ ਐਵਾਰਡ' (ਉਸ ਨੇ ਆਪਣੀਆਂ ਖੇਡਾਂ ਦੇ ਆਧਾਰ 'ਤੇ ਰੇਲਵੇ ਵਿਚ ਨੌਕਰੀ ਵੀ ਪ੍ਰਾਪਤ ਕੀਤੀ) ਅਤੇ ਬੀ.ਐਸ.ਸੀ. ਭਾਗ ਤੀਜਾ ਦੀ ਵਿਦਿਆਰਥਣ ਨਮੀਸਾ ਬਗਾਰੀਆ ਨੂੰ 'ਆਲ-ਰਾਊਾਡਰ ਬੈੱਸਟ ਸਟੂਡੈਂਟ' ਟਰਾਫ਼ੀ ਮਿਲੀ | ਪਿ੍ੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਦਾ ਇਕ ਟੀਚਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਉਸ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ | ਇਸ ਮੌਕੇ ਡਾ. ਗੁਰਸ਼ਰਨਜੀਤ ਸਿੰਘ (ਪਿ੍ੰਸੀਪਲ, ਸਰਕਾਰੀ ਕਾਲਜ ਲੜਕੇ), ਡਾ. ਗੁਰਪ੍ਰੀਤ ਕੌਰ (ਸੇਵਾਮੁਕਤ ਪਿ੍ੰਸੀਪਲ), ਡਾ. ਰਾਜੀਵ ਸਹਿਗਲ (ਸੇਵਾਮੁਕਤ ਡਾਇਰੈਕਟਰ), ਡਾ. ਮਮਤਾ ਕੋਚਰ (ਪਿ੍ੰਸੀਪਲ ਸਰਕਾਰੀ ਕਾਲਜ, ਰਾਏਕੋਟ), ਜਸਵੰਤ ਸਿੰਘ (ਸੇਵਾਮੁਕਤ ਪਿ੍ੰਸੀਪਲ), ਸੁਖਵਿੰਦਰ ਕੌਰ (ਸੇਵਾਮੁਕਤ ਪ੍ਰੋਫੈਸਰ), ਬਲਬੀਰ ਬਜਾਜ (ਸੇਵਾਮੁਕਤ ਪ੍ਰੋਫੈਸਰ), ਕੁਲਦੀਪ ਸਿੰਘ, ਡਾ. ਪਰਮਿੰਦਰ ਕੌਰ (ਸੇਵਾਮੁਕਤ ਪਿ੍ੰਸੀਪਲ), ਅਨੀਤਾ ਸ਼ਰਮਾ (ਸੇਵਾਮੁਕਤ ਪ੍ਰੋਫੈਸਰ), ਡਾ. ਕਮਲੇਸ਼ ਕੌਰ (ਸੇਵਾਮੁਕਤ ਪ੍ਰੋਫੈਸਰ), ਕਵਿਤਾ ਅਤੇ ਪੀ.ਟੀ.ਏ. ਦੇ ਮੈਂਬਰ ਮੌਜੂਦ ਸਨ | ਵਾਈਸ ਪਿ੍ੰਸੀਪਲ ਸਰਿਤਾ ਖੁਰਾਨਾ ਨੇ ਸਭ ਦਾ ਧੰਨਵਾਦ ਕੀਤਾ |