28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦਾਣਾ ਮੰਡੀ ਵਿਚ ਰੇਤਾ-ਬਜਰੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸੈਕਟਰੀ ਗਿੱਲ ਦੀ ਦੋ ਟੁੱਕ <br/>

Ad Position 21
No active advertisement
ਅਜੀਤ ਡੈਸਕ 06-04-2026
ਲੁਧਿਆਣਾ, 5 ਅਪ੍ਰੈਲ (ਜਸਵਿੰਦਰ ਸਿੰਘ)-ਬਹਾਦਰ ਕੇ ਰੋਡ ਦਾਣਾ ਮੰਡੀ ਦੀ ਜਗ੍ਹਾ ਦੇ ਵਿਚ ਰੇਤਾ-ਬਜਰੀ ਅਤੇ ਹੋਰ ਸਾਮਾਨ ਦਾ ਬਿਨਾਂ ਮਨਜ਼ੂਰੀ ਤੋਂ ਕੰਮ ਕਰ ਰਹੇ ਰਹੇ ਨਾਜਾਇਜ਼ ਕਾਰੋਬਾਰੀ ਨੂੰ ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਸਖ਼ਤ ਤਾੜਨਾ ਕਰਦੇ ਹੋਏ ਨਾਜਾਇਜ਼ ਕਾਰੋਬਾਰ ਨੂੰ ਬੰਦ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ | ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਾਣਾ ਮੰਡੀ ਵਿਚ ਭਾਰ ਤੋਲਣ ਵਾਲੇ ਕੰਡੇ ਦੇ ਠੇਕੇਦਾਰ ਅਤੇ ਉਸ ਦੇ ਸਾਥੀਆਂ ਵਲੋਂ ਨਿਯਮਾਂ ਦੇ ਉਲਟ ਦਾਣਾ ਮੰਡੀ ਦੀ ਜਗ੍ਹਾ ਵਿਚ ਰੇਤੇ-ਬਜਰੀ ਦਾ ਕਾਰੋਬਾਰ ਕੀਤਾ ਜਾ ਰਿਹਾ, ਜਿਸ ਸਬੰਧੀ ਨਾਜਾਇਜ਼ ਕੰਮ ਕਰਨ ਵਾਲਿਆਂ ਨੂੰ ਕਈ ਵਾਰੀ ਕੰਮ ਬੰਦ ਕਰਨ ਵਾਸਤੇ ਕਿਹਾ ਗਿਆ ਸੀ, ਪ੍ਰੰਤੂ ਉਨ੍ਹਾਂ ਵਲੋਂ ਕੰਮ ਬੰਦ ਨਹੀਂ ਕੀਤਾ ਗਿਆ¢ ਜਦੋਂ ਮਾਰਕੀਟ ਕਮੇਟੀ ਸਕੱਤਰ ਵਲੋਂ ਆਪਣੇ ਅਮਲੇ ਦੇ ਨਾਲ ਰੇਤੇ-ਬਜਰੀ ਆਦਿ ਸਾਮਾਨ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਠੇਕੇਦਾਰ ਅਤੇ ਉਸਦੇ ਸਾਥੀਆਂ ਵਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ | ਹਾਲਾਤ ਖ਼ਰਾਬ ਹੁੰਦੇ ਦੇਖ ਮਾਰਕੀਟ ਕਮੇਟੀ ਸਕੱਤਰ ਵਲੋਂ ਫ਼ੋਨ ਕਰਕੇ ਮÏਕੇ 'ਤੇ ਪੁਲਿਸ ਬੁਲਾ ਲਈ ਗਈ¢ ਸਕੱਤਰ ਗਿੱਲ ਨੇ ਕਿਹਾ ਕਿ ਠੇਕੇਦਾਰ ਉਂਕਾਰ ਟਰੇਨਿੰਗ ਕੰਪਨੀ ਨੂੰ ਦਾਣਾ ਮੰਡੀ ਵਿਚ ਬਣਿਆ ਕੰਡਾ ਪੰਜ ਸਾਲ ਵਾਸਤੇ ਠੇਕੇ 'ਤੇ ਗਿਆ ਸੀ, ਜਿਸਦੇ ਪੈਸੇ ਜਮਾਂ ਨਾਂ ਕਰਵਾਉਣ ਕਰਕੇ ਠੇਕਾ ਕਮੇਟੀ ਵਲੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਕੰਡੇ ਦੀ ਜਗ੍ਹਾ ਅਤੇ ਮੰਡੀ ਵਿਚ ਹੋਰ ਵੀ ਜਗ੍ਹਾ ਰੇਤੇ-ਬਜਰੀ ਦੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਤੇ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਐਨ.ਆਈ.ਐਮ.ਟੀ. ਵਿਖੇ ਡਿਜੀਟਲ ਮਾਰਕੀਟਿੰਗ ਵਿਚ ਪੋਸਟ ਗ੍ਰੈਜੂਏਟ ਡਿਪਲੋਮੇ ਦੀ ਸ਼ੁਰੂਆਤ <br/> ਅਗਲੀ ਖ਼ਬਰ ਕਾਂਗਰਸ ਸਰਕਾਰ ਦੇ ਰਾਜ 'ਚ ਹੋਏ ਕੰਮਾਂ ਨੂੰ ਲੋਕ ਕਰਨ ਲੱਗੇ ਯਾਦ-ਚੇਅਰਮੈਨ ਹੁੰਦਲ ਹਵਾਸ
Ad Position 24