01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਆਪ੍ਰੇਸ਼ਨ 'ਅਗਾਪੇ' ਨੇ ਵੰਡੇ ਉਤਸ਼ਾਹ ਪੱਤਰ <br/>

Ad Position 21
No active advertisement
ਅਜੀਤ ਡੈਸਕ 07-04-2026
ਭਾਮੀਆਂ ਕਲਾਂ, 6 ਅਪ੍ਰੈਲ (ਜਤਿੰਦਰ ਭੰਬੀ)-ਆਪ੍ਰੇਸ਼ਨ 'ਅਗਾਪੇ' ਪ੍ਰਬੰਧਕਾਂ ਵਲੋਂ ਝੁੱਗੀਆਂ-ਝੋਂਪੜੀਆਂ 'ਚ ਚਲਾਈ ਜਾ ਰਹੀ ਸਿੱਖਿਆ ਵੰਡਣ ਦੀ ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰਬੰਧਕਾਂ ਵਲੋਂ ਮੁਫ਼ਤ ਸਿੱਖਿਆ ਵੰਡਣ ਦੇ ਇਸ ਉਪਰਾਲੇ 'ਚ ਸਹਿਯੋਗ ਦੇਣ ਵਾਲੇ ਅਧਿਆਪਕਾਂ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਨਾਲ ਹੀ ਅਧਿਆਪਕਾਂ ਨੂੰ ਇਸ ਸੇਵਾ ਕਾਰਜ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰਮਾਣ ਪੱਤਰ ਭੇਟ ਕੀਤੇ ਗਏ | ਦੱਸਣਯੋਗ ਹੈ ਕਿ ਆਪ੍ਰੇਸ਼ਨ 'ਅਗਾਪੇ' ਦੇ ਤਹਿਤ ਝੁੱਗੀ-ਝੋਂਪੜੀ 'ਚ ਰਹਿਣ ਵਾਲੇ ਜ਼ਰੂਰਤਮੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੀ ਸੌਗਾਤ ਵੰਡੀ ਜਾਂਦੀ ਹੈ, ਜਿਸ ਲਈ ਦਰਜਨਾਂ ਹੀ ਅਧਿਆਪਕ ਮੁਫ਼ਤ ਸਿੱਖਿਆ ਦੇ ਇਸ ਉਪਰਾਲੇ 'ਚ ਆਪਣਾ ਯੋਗਦਾਨ ਦਿੰਦੇ ਹਨ | ਸੰਸਥਾ ਦੇ ਪ੍ਰਬੰਧਕਾਂ ਵਲੋਂ ਨਿਲਿਮਾ ਨੇ ਦੱਸਿਆ ਕਿ ਸੰਸਥਾ ਵਲੋਂ ਅਜਿਹੇ ਅਧਿਆਪਕ ਤਿਆਰ ਕੀਤੇ ਜਾਣੇ ਹਨ, ਜਿਨ੍ਹਾਂ ਦੀ ਸੋਚ ਜ਼ਰੂਰਤਮੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ ਸਭ ਤੋਂ ਪਹਿਲਾਂ ਹੋਵੇ | ਇਸ ਮੌਕੇ ਸੁਰੇਸ਼ ਟਾਈਟਸ, ਨੇਹਾ ਗੌਤਮ, ਮੇਗਨਾ ਅਤੇ ਹੋਰ ਸਾਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਐਨ.ਆਈ.ਐਮ.ਟੀ. 'ਚ ਰੀਲ ਮੇਕਿੰਗ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਹੋਇਆ ਸਨਮਾਨ ਸਮਾਰੋਹ <br/>
Ad Position 24