ਲਾਡੋਵਾਲ, 7 ਅਪ੍ਰੈਲ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਭੋਲੇਵਾਲ ਜਦੀਦ ਵਿਖੇ ਕੁੱਝ ਦਿਨ ਪਹਿਲਾਂ ਦੋ ਗ਼ਰੀਬ ਪ੍ਰਵਾਸੀਆਂ ਵੱਲੋਂ ਜ਼ਹਿਰੀਲੀ ਦਵਾਈ ਪੀਣ ਨਾਲ ਲੜਕੀ ਦੀ ਮÏਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਲਾਡੋਵਾਲ ਥਾਣੇ ਦੇ ਮੁੱਖ ਮੁਨਸ਼ੀ ਨਰਾਇਣ ਸਿੰਘ ਅਤੇ ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਭੋਲੇਵਾਲ ਜਦੀਦ ਦੇ ਓਮ ਪ੍ਰਕਾਸ਼ ਓਮੀ ਅਤੇ ਵਿਵਾ ਦੋਵੇਂ ਭੋਲੇਵਾਲ ਜਦੀਦ ਵਿਖੇ ਰਹਿ ਰਹੇ ਸਨ, ਲੜਕੀ ਦੀ ਉਮਰ ਕਰੀਬ 23 -24 ਸਾਲ ਜਦ ਕਿ ਲੜਕੇ ਦੀ ਉਮਰ 34-35 ਸਾਲ ਦੇ ਕਰੀਬ ਦੱਸੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਓਮ ਪ੍ਰਕਾਸ਼ ਓਮੀ ਦੇ 3-4 ਬੱਚੇ ਹਨ ਜਦ ਕਿ ਮਿ੍ਤਕ ਵਿਵਾ ਦੀ ਇਕ ਲੜਕੀ ਹੈ | ਦੋਵੇਂ ਗ਼ਰੀਬ ਪਰਿਵਾਰ ਵਿਚੋਂ ਹਨ | ਦੋਵੇਂ ਹੀ ਵਿਆਹੇ ਹੋਏ ਸਨ | ਲੜਕੀ ਸਹੁਰੇ ਪਰਿਵਾਰ ਨੂੰ ਛੱਡ ਕੇ ਪੇਕੇ ਪਰਿਵਾਰ ਵਿਚ ਰਹਿ ਰਹੀ ਸੀ, ਜਿੱਥੇ ਉਸ ਦਾ ਗੁਆਂਢੀ ਨਾਲ ਕੋਈ ਪੁਰਾਣਾ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ | ਦੱਸਣ ਮੁਤਾਬਿਕ ਦੋਹਾਂ ਨੇ ਇਕੱਠਿਆਂ ਜੰਮਣ ਮਰਨ ਦੀਆਂ ਕਸਮਾਂ ਖਾਧੀਆਂ ਹੋਈਆਂ ਸਨ, ਕਿਸੇ ਗੱਲ ਤੋਂ ਦੋਹਾਂ ਨੇ ਜ਼ਹਿਰੀਲੀ ਦਵਾਈ ਪੀ ਲਈ, ਦੋਹਾਂ ਨੂੰ ਪਹਿਲਾਂ ਫਿਲÏਰ ਹਸਪਤਾਲ ਦਾਖਲ ਕਰਵਾਇਆ ਗਿਆ, ਲੜਕੇ ਨੂੰ ਫਿਲÏਰ ਤੋਂ ਜਲੰਧਰ ਲੈ ਗਏ, ਫਿਰ ਲੜਕੇ ਨੂੰ ਡੀ.ਐਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਜਾਨ ਬਚ ਗਈ | ਉਨ੍ਹਾਂ ਦੱਸਿਆ ਕਿ ਲੜਕੀ ਨੂੰ ਵੀ 2-3 ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਵੀ ਠੀਕ ਹੋ ਗਈ ਸੀ, ਪਰ ਅੱਜ ਅਚਾਨਕ ਉਸ ਦੀ ਮÏਤ ਹੋ ਗਈ | ਲੜਕੀ ਪਰਿਵਾਰ ਅਤੇ ਪਿੰਡ ਵਾਲੇ ਥਾਣਾ ਲਾਡੋਵਾਲ ਵਿਚ ਦਰਖਾਸਤ ਦੇ ਕੇ ਬੁੱਧਵਾਰ 11.00 ਵਜੇ ਦਾ ਸਮਾਂ ਲੈ ਕੇ ਚਲੇ ਗਏ ਹਨ, ਬੁੱਧਵਾਰ ਨੂੰ ਲੜਕੀ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ |