10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਗਵਾਨ ਪਰਸ਼ੂਰਾਮ ਜਨਮ ਉਤਸਵ ਦੇ ਵੰਡੇ ਜਾ ਰਹੇ ਨਿਮੰਤਰਣ ਪਤਰ <br/>

Ad Position 21
No active advertisement
ਅਜੀਤ ਡੈਸਕ 19-04-2026
ਡਾਬਾ/ਲੁਹਾਰਾ, 18 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ੍ਰੀ ਬ੍ਰਾਹਮਣ ਮਹਾ ਸਭਾ ਸਿਵਿਲ ਲਾਇਨਜ਼ ਲੁਧਿਆਣਾ ਵਲੋਂ 19 ਅਪ੍ਰੈਲ ਦਿਨ ਐਤਵਾਰ ਨੂੰ ਰਾਮ ਦਰਬਾਰ ਮੰਦਰ ਕਿਚਲੂ ਨਗਰ ਵਿਚ 8ਵਾਂ ਜ਼ਿਲ੍ਹਾ ਪੱਧਰ 'ਤੇ ਮਨਾਏ ਜਾ ਰਹੇ ਭਗਵਾਨ ਪਰਸ਼ੂਰਾਮ ਜਨਮ ਉਤਸਵ ਦੇ ਸੱਦਾ ਪੱਤਰ ਸਮਾਜ ਦੇ ਪਤਵੰਤੇ ਸੱਜਣਾਂ ਨੂੰ ਸਤਿਕਾਰ ਨਾਲ ਦਿਤੇ ਜਾ ਰਹੇ ਹਨ | ਇਸ ਸਬੰਧੀ ਸਭਾ ਦੀ ਟੀਮ ਨੇ ਪ੍ਰਧਾਨ ਸੁਖਦੇਵ ਦੱਤ ਅਤੇ ਕਮਲ ਸ਼ਰਮਾ ਦੀ ਅਗਵਾਈ ਵਿਚ ਸ੍ਰੀ ਪਰਸ਼ੂਰਾਮ ਬ੍ਰਾਹਮਣ ਕਲਿਆਣ ਸਭਾ ਸ਼ਿਮਲਾ ਪੁਰੀ ਲੁਧਿਆਣਾ ਦੀ ਸਮੁੱਚੀ ਟੀਮ ਨੂੰ ਲਖਬੀਰ ਚੰਦ ਦੇ ਗ੍ਰਹਿ ਨਿਵਾਸ 'ਤੇ ਪਹੁੰਚ ਕੇ ਨਿਮੰਤਰਣ ਦਿੱਤਾ | ਲਖਬੀਰ ਚੰਦ ਨੇ ਇਸ ਮੌਕੇ ਦੱਸਿਆ ਕਿ ਸ਼ਕਤੀ ਅਤੇ ਭਗਤੀ ਦੇ ਪ੍ਰਤੀਕ ਭਗਵਾਨ ਪਰਸ਼ੂਰਾਮ ਆਪਣੇ ਭਗਤਾਂ ਦੇ ਹਮੇਸ਼ਾ ਅੰਗ ਸੰਗ ਰਹਿੰਦੇ ਹਨ ਅਤੇ ਹਰ ਕੰਮ ਸੰਪੂਰਨ ਕਰਦੇ ਹਨ | ਇਸ ਮੌਕੇ ਇਸ ਸਮਾਗਮ ਲਈ ਕੀਤੇ ਜਾ ਰਹੇ ਯਤਨਾਂ ਵਿਚ ਯੁਵਾ ਸ਼ਕਤੀ ਦੇ ਪ੍ਰਤੀਕ ਕਪਿਲ ਜੋਸ਼ੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵਿਸ਼ੇਸ਼ ਸਲਾਘਾ ਕੀਤੀ ਗਈ | ਇਸ ਸਮੇਂ ਪੰਡਿਤ ਜਗਦੀਸ਼ ਰਾਏ, ਅੰਜਨੀ ਸ਼ਰਮਾ, ਕਨਵਰਦੀਪ ਸ਼ਰਮਾ (ਬੱਬੂ) ਰਜਿੰਦਰ ਪਾਲ ਸਿੰਘ ਅਤੇ ਲਖਵਿੰਦਰ ਸ਼ਰਮਾ ਹਾਜ਼ਰ ਸਨ

Ad Position 22
No active advertisement
ਪਿਛਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਹੋਏ ਬੇਹਾਲ-ਐਡਵੋਕੇਟ ਧਾਲੀਵਾਲ ਅਗਲੀ ਖ਼ਬਰ ਐਮ.ਏ.ਐਸ ਸਕੂਲ ਦੀਆਂ ਲੜਕੀਆਂ ਨੇ ਮਾਰੀ ਦਸਵੀਂ ਜਮਾਤ 'ਚੋਂ ਬਾਜ਼ੀ
Ad Position 24