10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅਕਾਲ ਅਕੈਡਮੀ ਜੰਡਿਆਲੀ ਦੇ ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜੇ <br/>

Ad Position 21
No active advertisement
ਅਜੀਤ ਡੈਸਕ 19-04-2026
ਲੁਧਿਆਣਾ, 18 ਅਪ੍ਰੈਲ (ਅ.ਬ.)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਜੰਡਿਆਲੀ ਦੇ ਦਸਵੀਂ ਜਮਾਤ ਦੇ ਬੋਰਡ ਨਤੀਜੇ ਇਸ ਵਾਰ ਬੇਹੱਦ ਸ਼ਾਨਦਾਰ ਰਹੇ ਹਨ | ਸਕੂਲ ਦੇ ਵਿਦਿਆਰਥੀਆਂ ਨੇ ਉੱਚ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਾਲ ਦੇ ਨਤੀਜਿਆਂ ਵਿੱਚ ਜੈਸਮੀਨ ਕੌਰ 95.4% ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਗੁਰਲੀਨ ਕੌਰ ਨੇ 95% ਅਤੇ ਏਕਮਜੋਤ ਸਿੰਘ ਨੇ 94.6% ਅੰਕ ਪ੍ਰਾਪਤ ਕਰਕੇ ਉੱਚ ਸਥਾਨ ਹਾਸਲ ਕੀਤੇ | ਇਸ ਤੋਂ ਇਲਾਵਾ ਬਨਰੀਤ ਕੌਰ ਨੇ 94.2%, ਅਗਮਦੀਪ ਸਿੰਘ, ਇਸ਼ਮੀਤ ਕੌਰ ਅਤੇ ਸੁਖਪ੍ਰੀਤ ਕੌਰ ਮਾਂਗਟ ਤਿੰਨਾਂ ਨੇ 93.6%, ਹਰਜਸਪ੍ਰੀਤ ਕੌਰ (93.4%) ਮਨਕੀਰਤ ਕੌਰ (93.2%), ਜਪਨਾਮ ਸਿੰਘ (92.2%), ਨਮਨਪ੍ਰੀਤ ਸਿੰਘ( 91.2%) , ਬੀਰ ਮਪ੍ਰੀਤ ਕੌਰ (91.2%), ਸਾਨੀਆ (90.8%), ਗੁਰਮਿਲਨ ਸਿੰਘ (90.6%)ਨੇ ਵੀ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ | ਸਮੂਹ ਵਿਦਿਆਰਥੀਆਂ ਦੀ ਪ੍ਰਦਰਸ਼ਨਸ਼ੀਲਤਾ ਕਾਬਿਲ-ਏ-ਤਾਰੀਫ਼ ਰਹੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸਿਪਲ ਨਵਜੋਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਉਨਾਂ ਨੇ ਸਕੂਲ ਦੇ ਮੈਨੇਜਮੈਂਟ ਅਤੇ ਸਟਾਫ ਮੈਂਬਰਾਂ ਦੇ ਯੋਗਦਾਨ ਨੂੰ ਵੀ ਸਰਾਹਿਆ, ਜਿਨਾਂ ਦੀ ਰਹਿਨੁਮਾਈ ਨਾਲ ਵਿਦਿਆਰਥੀਆਂ ਨੇ ਇਹ ਕਾਮਯਾਬੀ ਹਾਸਲ ਕੀਤੀ | ਪਿ੍ੰਸਿਪਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ, ਜਿਨਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਪੂਰਾ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਿੱਖ ਮਿਸ਼ਨਰੀ ਪਬਲਿਕ ਸਕੂਲ ਦਾ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਹੋਏ ਬੇਹਾਲ-ਐਡਵੋਕੇਟ ਧਾਲੀਵਾਲ
Ad Position 24