21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬਾਰਦਾਨੇ ਦੀ ਘਾਟ ਕਾਰਨ ਦਾਣਾ ਮੰਡੀ 'ਚ ਲੱਗੀਆਂ ਕਣਕ ਦੀਆਂ ਢੇਰੀਆਂ! <br/>

Ad Position 21
No active advertisement
ਅਜੀਤ ਡੈਸਕ 21-04-2026
ਲੁਧਿਆਣਾ, 20 ਅਪ੍ਰੈਲ (ਜਸਵਿੰਦਰ ਸਿੰਘ) - ਬਹਾਦਰਕੇ ਰੋਡ ਦਾਣਾ ਮੰਡੀ ਦੇ ਵਿਚ ਬਾਰਦਾਨੇੇ ਦੀ ਘਾਟ ਦੇ ਚੱਲਦਿਆਂ ਕਣਕ ਦੀਆਂ ਢੇਰੀਆਂ ਅਤੇ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ¢ ਪਿਛਲੇ ਕਈ ਕਈ ਦਿਨਾਂ ਤੋਂ ਕਿਸਾਨ ਦਾਣਾ ਮੰਡੀ ਦੇ ਵਿਚ ਆਪਣੀ ਪੁੱਤਾਂ ਵਾਂਗੂ ਪਾਲੀ ਫ਼ਸਲ ਲੈ ਕੇ ਆ ਰਹੇ ਹਨ¢ ਬਹਾਦਰਕੇ ਰੋਡ ਦਾਣਾ ਮੰਡੀ ਦੇ ਵਿਚ ਕਿਸਾਨਾਂ ਨੇ ਦੱਸਿਆ ਕਿ ਜੇਕਰ ਕੋਈ ਕਿਸਾਨ ਲਗਭਗ 10 ਹਜ਼ਾਰ ਬੋਰੀ ਦੇ ਕਰੀਬ ਕਣਕ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਸਿਰਫ਼ 1500 ਤੋਂ 2000 ਦੇ ਕਰੀਬ ਹੀ ਬੋਰੀ ਮਿਲਦੀ ਪਈ ਹੈ ਜਿਸ ਦੇ ਕਾਰਨ ਮੰਡੀ ਦੇ ਵਿਚ ਥਾਂ ਥਾਂ ਤੇ ਕਣਕ ਦੀਆਂ ਢੇਰੀਆਂ ਲੱਗੀਆਂ ਹੋਈਆਂ ਹਨ¢ ਜਾਣਕਾਰੀ ਮੁਤਾਬਿਕ ਬਹਾਦਰਕੇ ਰੋਡ ਦਾਣਾ ਮੰਡੀ ਦੇ ਵਿਚ ਇਸ ਵੇਲੇ ਲਗਭਗ 40 ਤੋਂ 50 ਹਜ਼ਾਰ ਬੋਰੀ ਦੀ ਕਣਕ ਸ਼ੈੱਡ ਅਤੇ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ¢ ਦਾਣਾ ਮੰਡੀ ਦੇ ਵਿਚ ਹਰ ਰੋਜ਼ ਕੋਈ ਨਾ ਕੋਈ ਕਿਸਾਨ ਆਪਣੀ ਫ਼ਸਲ ਲੈ ਕੇ ਆ ਰਿਹਾ ਹੈ¢ ਬਾਰਦਾਣੇ ਦੀ ਕਮੀ ਕਾਰਨ ਕਣਕ ਬੋਰੀਆਂ ਵਿਚ ਨਹੀਂ ਭਰੀ ਜਾ ਰਹੀ, ਜਿਸ ਕਾਰਨ ਹੁਣ ਮÏਜੂਦਾ ਹਾਲਾਤ ਇਹ ਹੋ ਚੁੱਕੇ ਹਨ ਕਿ ਕਿਸਾਨ ਆਪਣੀ ਫ਼ਸਲ ਸੜਕ ਤੇ ਵਿਛਾਉਣ ਲਈ ਮਜਬੂਰ ਹੋ ਰਹੇ ਹਨ¢ ਕਿਸਾਨਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਮÏਸਮ ਖ਼ਰਾਬ ਹੋ ਜਾਂਦਾ ਹੈ ਤਾਂ ਫ਼ਸਲ ਦਾ ਪ੍ਰਭਾਵਿਤ ਹੋਣਾ ਲਾਜ਼ਮੀ ਹੈ¢ ਮÏਜੂਦਾ ਮÏਸਮ ਦੀ ਗੱਲ ਕਰੀਏ ਤਾਂ ਮਹਾਂਨਗਰ ਦੇ ਵਿਚ 40 ਡਿਗਰੀ ਸੈਲਸੀਅਸ ਤਾਪਮਾਨ ਹੈ¢ ਜੇਕਰ ਕਣਕ ਲਗਾਤਾਰ ਇੰਨੀ ਧੁੱਪ ਹੇਠਾਂ ਪਈ ਰਹੇਗੀ ਤਾਂ ਨਮੀ ਦੀ ਮਾਤਰਾ ਘੱਟ ਜਾਣ ਨਾਲ ਦਾਣੇ ਦਾ ਵਜ਼ਨ ਵੀ ਘੱਟ ਜਾਵੇਗਾ¢ ਜੋ ਕਿ ਨੁਕਸਾਨ ਦਾ ਕਾਰਨ ਹੈ¢
ਮਾਮਲਾ ਸਬੰਧਿਤ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ-ਸਕੱਤਰ ਗਿੱਲ
ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਦੇ ਵਿਚ ਬਾਰਦਾਣੇ ਦੀ ਕਮੀ ਦਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਮੰਡੀ ਵਿਚ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ¢ ਉਨ੍ਹਾਂ ਕਿਹਾ ਕਿ ਮੰਡੀ ਦੇ ਵਿਚ ਆਉਣ ਵਾਲੇ ਕਿਸਾਨਾਂ ਲਈ ਰੌਸ਼ਨੀ ਅਤੇ ਪਾਣੀ ਦਾ ਉਚਿੱਤ ਪ੍ਰਬੰਧ ਕੀਤਾ ਗਿਆ ਹੈ¢
ਬਾਰਦਾਨਾ ਸਮੇਂ ਸਿਰ ਦਿੱਤਾ ਜਾ ਰਿਹਾ ਹੈ-ਮਨਦੀਪ ਸਿੰਘ
ਬਹਾਦਰਕੇ ਰੋਡ ਸਲੇਮ ਟਾਬਰੀ ਦਾਣਾ ਮੰਡੀ ਦੇ ਵਿਚ ਬਾਰਦਾਣੇ ਦੀ ਕਮੀ ਨੂੰ ਲੈ ਕੇ ਮਾਰਕਫੈੱਡ ਦੇ ਸੀਨੀਅਰ ਬਰਾਂਚ ਅਧਿਕਾਰੀ ਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵਲੋਂ ਬਾਰਦਾਣਾ ਸਮੇਂ ਸਿਰ ਦਿੱਤਾ ਜਾ ਰਿਹਾ ਹੈ¢ ਅੱਜ ਵੀ ਬਾਰਦਾਣੇ ਦੀਆਂ 50 ਗੱਠਾਂ ਭੇਜੀਆਂ ਗਈਆਂ ਹਨ¢ ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਵਲੋਂ ਲਿਆਂਦੀ ਫ਼ਸਲ ਦਾ ਰੇਟ ਲਗਾਉਣ ਤੋਂ ਬਾਅਦ ਫ਼ਸਲ ਦੇ ਮੁਤਾਬਿਕ ਬਾਰਦਾਨਾ ਭੇਜ ਦਿੱਤਾ ਜਾਂਦਾ ਹੈ¢
ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ-ਲਖਬੀਰ ਸਿੰਘ ਡੀ.ਐਫ.ਐਸ.ਓ.
ਡੀ.ਐਫ.ਐਸ.ਓ. ਲਖਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਦੇ ਵਿਚ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ¢ ਜੇਕਰ ਮੰਡੀ ਦੇ ਵਿਚ ਬਾਰਦਾਣੇ ਦੀ ਘਾਟ ਹੈ ਤਾਂ ਅੱਜ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ¢ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੰਡੀ ਵਿਚ ਸੁੱਕੀ ਫ਼ਸਲ ਲੈ ਕੇ ਆਉਣ¢

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਅਸੈਸਰੀ ਵੇਚਣ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਚਾਰ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਉੱਘੇ ਸਾਹਿਤਕਾਰ ਬਲਵਿੰਦਰ ਬਾਲਮ ਦੀ ਪਤਨੀ ਦਾ ਹੋਇਆ ਅੰਤਿਮ ਸੰਸਕਾਰ <br/>
Ad Position 24