21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਅਕਾਲੀ ਦਲ ਦੇ ਆਗੂ ਸੋਖੀ ਨੇ ਦਾਣਾ ਮੰਡੀ ਦਾ ਕੀਤਾ ਦੌਰਾ, ਸੁਣੀਆ ਸਮੱਸਿਆਵਾਂ <br/>

Ad Position 21
No active advertisement
ਅਜੀਤ ਡੈਸਕ 21-04-2026
ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਸ. ਸੁਖਬੀਰ ਸਿੰਘ ਸੋਖੀ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਆਪਣੇ ਹਲਕੇ ਵਿਚ ਪੈਂਦੀ ਗਿੱਲ ਰੋਡ ਦੇ ਨਜ਼ਦੀਕ ਦਾਣਾ ਮੰਡੀ ਦਾ ਆਪਣੇ ਸਾਥੀਆਂ ਸਮੇਤ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਮੰਡੀ ਵਿਚ ਆਪਣੀ ਕਣਕ ਵੇਚਣ ਆਏ ਕਿਸਾਨਾਂ ਅਤੇ ਖਰੀਦਣ ਆਏ ਆਮ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਤੱਕ ਪਹੁੰਚਾ ਕੇ ਅਤੇ ਪਾਰਟੀ ਪੱਧਰ 'ਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਮੰਡੀ ਵਿੱਚ ਕੀਤੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਅਤੇ ਹਾਜ਼ਰੀਨ ਨੇ ਦੱਸਿਆ ਕਿ ਇਥੇ ਤਪਦੀ ਧੁੱਪ ਅਤੇ ਗਰਮੀ ਦੌਰਾਨ ਮੰਡੀ ਬੋਰਡ ਵਲੋਂ ਪੀਣ ਵਾਲੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਦੁਕਾਨਾਂ ਤੋਂ ਮੁੱਲ ਖਰੀਦ ਕੇ ਪਾਣੀ ਪੀਣਾ ਪੈ ਰਿਹਾ ਹੈ | ਕਿਸਾਨ ਨੇ ਇਹ ਵੀ ਦਸਿਆ ਕਿ ਇਥੇ ਹਾਜਤ ਲਈ ਕੋਈ ਵੀ ਪ੍ਰਬੰਧ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਖੁੱਲ੍ਹੇ ਵਿਚ ਹੀ ਜਾਣਾ ਪੈਂਦਾ ਹੈ | ਕਣਕ ਤੋਲਣ ਸਮੇਂ ਪੁਰਾਣੇ ਫਰਸ਼ੀ ਕੰਡੇ ਹੀ ਵਰਤੇ ਜਾ ਰਹੇ ਸਨ, ਜਿਨ੍ਹਾਂ ਨੂੰ ਚੈੱਕ ਕਰਨ ਤੇ ਵਜ਼ਨ ਵਿਚ ਫਰਕ ਦਿਖਾਈ ਦਿੱਤਾ, ਇਥੋਂ ਤੱਕ ਕਿ ਬਾਰਦਾਨਾਂ ਵੀ ਕਣਕ ਦੇ ਭਾਅ ਹੀ ਵੇਚਿਆ ਜਾ ਰਿਹਾ ਸੀ | ਮੰਡੀ ਵਿਚ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਥਾਂ-ਥਾ ਕੂੜਾ ਖਿਲਰਿਆ ਦਿਖਾਈ ਦੇ ਰਿਹਾ ਸੀ | ਇੰਨੀਆ ਬੇਨਿਯਮੀਆਂ ਹਨ ਦੇ ਬਾਵਜੂਦ ਉਥੇ ਮੰਡੀ ਬੋਰਡ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਦਿਖਾਈ ਨਹੀਂ ਦਿੱਤਾ | ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਖਰੀਦਾਰਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਵੇਲੇ ਕਿਸਾਨ ਭਰਾਵਾਂ ਦੀ ਫ਼ਸਲ ਸਮੇਂ ਸਿਰ ਚੁੱਕ ਕੇ ਭੁਗਤਾਨ ਵੀ ਕਰ ਦਿੱਤਾ ਜਾਂਦਾ ਸੀ, ਪ੍ਰੰਤੂ ਹੁਣ 20 ਦਿਨ ਬੀਤ ਜਾਣ ਤੇ ਵੀ ਫ਼ਸਲ ਮੰਡੀਆਂ ਵਿਚ ਰੁਲ ਰਹੀ ਹੈ ਅਤੇ ਡਰ ਸਤਾ ਰਿਹਾ ਹੈ ਕਿ ਕੀਤੇ ਮੀਂਹ ਨਾਂ ਪੈ ਜਾਵੇ | ਇਸ ਮੌਕੇ ਸ. ਜਗਬੀਰ ਸਿੰਘ ਸੋਖੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੰਡੀ ਵਿਚ ਪੀਣ ਵਾਲੇ ਪਾਣੀ ਦੀ ਡਿਊਟੀ ਯੂਥ ਅਕਾਲੀ ਦਲ ਦੀ ਲਗਾਉਣਗੇ ਅਤੇ ਬਾਕੀ ਦੀਆਂ ਸਮੱਸਿਆਵਾਂ ਡਿਪਟੀ ਕਮਿਸ਼ਨਰ ਤੱਕ ਪਹੰੁਚਾ ਕੇ ਜਲਦ ਹੱਲ ਕਰਨ ਦੀ ਬੇਨਤੀ ਕਰਨਗੇ | ਇਸ ਮੌਕੇ ਸ. ਸੋਖੀ ਦੇ ਨਾਲ ਯੂਥ ਅਕਾਲੀ ਆਗੂ ਜਤਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਕੈਲੇ, ਇੰਦਰਜੀਤ ਸਿੰਘ (ਰੂਬੀ ਲੋਟੇ), ਬਖਸ਼ੀਸ਼ ਸਿੰਘ, ਪ੍ਰਵੀਨ ਭਾਰਤੀ, ਗੁਰਪ੍ਰੀਤ ਕੌਰ ਪ੍ਰੀਤੀ, ਬਾਬਾ ਵਿਜੈ, ਹਰਭਿੰਦਰ ਸਿੰਘ ਪ੍ਰਧਾਨ, ਸੁਖਦੇਵ ਸਿੰਘ ਸੁੱਖਾ, ਇੰਦਰਜੀਤ ਸਿੰਘ ਚੇਤ ਸਿੰਘ ਨਗਰ, ਮਨਿੰਦਰ ਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੰਨਾ ਵਿਚ ਆਈ. ਪੀ. ਐੱਲ. ਸੱਟੇਬਾਜ਼ੀ ਰੈਕਟ ਬੇਨਕਾਬ, 42 ਲੱਖ ਰੁਪਏ ਫਰੀਜ਼ <br/> ਅਗਲੀ ਖ਼ਬਰ ਮੋਬਾਈਲ ਅਸੈਸਰੀ ਵੇਚਣ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਚਾਰ ਖ਼ਿਲਾਫ਼ ਕੇਸ ਦਰਜ <br/>
Ad Position 24