23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਈ. ਟੀ. ਟੀ. ਅਧਿਆਪਕ ਯੂਨੀਅਨ ਵਲੋਂ ਏ.ਡੀ.ਸੀ. ਨੰੂ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 25-04-2026
ਲੁਧਿਆਣਾ, 24 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਰਦਮਸ਼ੁਮਾਰੀ ਦੌਰਾਨ ਅਧਿਆਪਕਾਂ 'ਤੇ ਪੈ ਰਹੀਆਂ ਡਬਲ ਡਿਊਟੀਆਂ ਅਤੇ ਇਸ ਨਾਲ ਜੁੜੀਆਂ ਪਰੇਸ਼ਾਨੀਆਂ ਨੰੂ ਲੈਕੇ ਈ.ਟੀ.ਟੀ. ਅਧਿਆਪਕ ਯੂਨੀਅਨ ਦਾ ਵਫ਼ਦ ਏ.ਡੀ.ਸੀ. ਜਨਰਲ ਪੂਨਮ ਸਿੰਘ ਨੰੂ ਮਿਲਿਆ | ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਵਲੋਂ ਕੀਤੀ ਗਈ | ਵਫ਼ਦ ਨੇ ਅਧਿਆਪਕਾਂ ਨੰੂ ਆ ਰਹੀਆਂ ਮੁੱਖ ਸਮੱਸਿਆਵਾਂ ਉਜਾਗਰ ਕਰਦਿਆਂ ਦੱਸਿਆ ਕਿ ਜਨਗਣਨਾ ਦੌਰਾਨ ਕਈ ਅਧਿਆਪਕਾਂ ਦੀਆਂ ਡਬਲ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ | ਇਕ ਪਾਸੇ ਉਨ੍ਹਾਂ ਨੰੂ ਇਕ ਸਥਾਨ 'ਤੇ ਹਾਜ਼ਰੀ ਦੇਣੀ ਪੈਂਦੀ ਹੈ | ਜਦਕਿ ਦੂਜੇ ਪਾਸੇ ਘਰ ਤੋ ਦੂਰ ਦੂਜੀ ਡਿਊਟੀ ਲੱਗਣ ਕਰਕੇ ਹਾਜ਼ਰ ਨਾ ਹੋ ਸਕਣ 'ਤੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਅਧਿਆਪਕ ਮਨੋਵਿਗਿਆਨਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ | ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਡਿਊਟੀਆਂ ਉਨ੍ਹਾਂ ਦੇ ਸੰਬੰਧਿਤ ਬਲਾਕਾਂ ਵਿਚ ਹੀ ਲਗਾਈਆਂ ਜਾਣ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਬਿਨਾ ਕਿਸੇ ਰੁਕਾਵਟ ਦੇ ਨਿਭਾ ਸਕਣ | ਇਸ ਮੌਕੇ ਜ਼ਿਲ੍ਹਾ ਪੈੱ੍ਰਸ ਸਕੱਤਰ ਕੁਲਜਿੰਦਰ ਸਿੰਘ ਬੱਦੋਵਾਲ,ਹਰਬੰਸ ਸਿੰਘ, ਨਰਿੰਦਰ ਸਿੰਘ, ਰਜਨੀਸ਼, ਜਸਵਿੰਦਰ ਸਿੰਘ, ਹਰਪ੍ਰੀਤ ਕੌਰ ਸਮੇਤ ਹੋਰ ਅਧਿਆਪਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਪ੍ਰਵਾਸੀ ਭਾਰਤੀ ਔਰਤ ਪਾਸੋਂ ਸੋਨੇ ਦੀ ਚੇਨ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਔਰਤ ਨਾਲ ਬਦਸਲੂਕੀ ਕਰਨ ਅਤੇ ਜਾਤੀਸੂਚਕ ਸ਼ਬਦ ਕਹਿਣ 'ਤੇ ਮਾਮਲਾ ਦਰਜ
Ad Position 24