27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬੰਗਾਲ-ਅਸਾਮ-ਪੁਡੂਚੇਰੀ ਜਿੱਤ ਦੀ ਲਹਿਰ ਲੁਧਿਆਣਾ ਤੱਕ <br/>

Ad Position 21
No active advertisement
ਅਜੀਤ ਡੈਸਕ 05-05-2026
ਲੁਧਿਆਣਾ, 4 ਮਈ (ਭੁਪਿੰਦਰ ਸਿੰਘ ਬੈਂਸ)-ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿਚ ਮਿਲੀ ਚੋਣ ਸਫਲਤਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਲੋਂ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿਚ ਸ਼ਾਨਦਾਰ ਢੰਗ ਨਾਲ ਜਸ਼ਨ ਮਨਾਇਆ ਗਿਆ | ਸ਼ਹਿਰ ਵਿਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਪਟਾਕੇ ਚਲਾਏ ਗਏ | ਢੋਲ ਦੀ ਥਾਪ 'ਤੇ ਭੰਗੜਾ ਪਾਇਆ ਗਿਆ ਅਤੇ ਲੱਡੂ ਵੰਡਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਲੁਧਿਆਣਾ ਦਿਹਾਤੀ ਦੇ ਸਰਕਲ ਧਾਂਦਰਾ ਵਿਚ ਵੀ ਭਾਜਪਾ ਵਰਕਰਾਂ ਵਲੋਂ ਵੱਡੇ ਪੱਧਰ 'ਤੇ ਜਸ਼ਨ ਮਨਾਇਆ ਗਿਆ | ਸਰਕਲ ਪ੍ਰਧਾਨ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਜਸ਼ਨ ਮਨਾਇਆ ਗਿਆ | ਸਰਕਲ ਪ੍ਰਧਾਨ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਵਰਕਰਾਂ ਨੇ ਇਕੱਠੇ ਹੋਕੇ ਲੱਡੂ ਵੰਡੇ, ਨਾਅਰੇਬਾਜ਼ੀ ਕੀਤੀ ਅਤੇ ਇਕ ਦੂਜੇ ਨੰੂ ਵਧਾਈ ਦਿੱਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਦੇਸ਼ ਭਰ ਵਿਚ ਭਾਜਪਾ ਪ੍ਰਤੀ ਵੱਧ ਰਿਹਾ ਸਮਰਥਨ ਦਰਸਾਉਂਦਾ ਹੈ ਕਿ ਪਾਰਟੀ ਦੀਆਂ ਨੀਤੀਆਂ ਅਤੇ ਅਗਵਾਈ ਲੋਕਾਂ ਦੇ ਦਿਲਾਂ ਵਿਚ ਥਾਂ ਬਣਾ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕੀਤੇ ਹਨ | ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਵੱਖ-ਵੱਖ ਰਾਜਾਂ ਵਿਚ ਮਿਲੀ ਸਫਲਤਾ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਭਾਜਪਾ ਆਪਣੀ ਮਜ਼ਬੂਤ ਪੱਕੜ ਬਣਾਏਗੀ | ਉਨ੍ਹਾਂ ਪੂਰਾ ਵਿਸ਼ਵਾਸ਼ ਜਤਾਇਆ ਕਿ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਰਾਜ ਵਿਚ ਵਿਕਾਸ, ਸੁਸ਼ਾਸਨ ਤੇ ਪਾਰਦਰਸ਼ਤਾ ਦਾ ਨਵਾਂ ਦੌਰ ਸ਼ੁਰੂ ਹੋਵੇਗਾ | ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਖਜਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਜੀਵਨ ਗੁਪਤਾ, ਜਸਪ੍ਰੀਤ ਸਿੰਘ ਹੌਬੀ, ਐਡਵੋਕੇਟ ਬਿਕਰਮ ਸਿੰਘ ਸਿੱਧੂ ਵਿਸ਼ੇਸ਼, ਅਮਰਜੀਤ ਸਿੰਘ ਟਿੱਕਾ, ਪੁਸ਼ਪਿੰਦਰ ਸਿੰਘਲ, ਨਰਿੰਦਰ ਸਿੰਘ ਮੱਲੀ, ਡਾ. ਸਤੀਸ਼ ਕੁਮਾਰ ਤੌਰ 'ਤੇ ਸ਼ਾਮਿਲ ਸਨ |


Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਰੋਸ਼ਨ ਸਿੰਘ ਸਾਗਰ ਸ਼ਹੀਦ ਬਾਬਾ ਬਚਿੱਤਰ ਸਿੰਘ ਮੈਮੋਰੀਅਲ ਟਰੱਸਟ ਰੋਪੜ ਦੇ ਪ੍ਰਚਾਰ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਗਲਾਡਾ ਦਾ ਸੁਰੱਖਿਆ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ <br/>
Ad Position 24