ਲੁਧਿਆਣਾ, 5 ਮਈ (ਜਤਿੰਦਰ ਭੰਬੀ)-ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਪਾਰਟੀ ਨੇ ਆਪਣੀਆਂ ਸੰਗਠਨਾਤਮਕ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ ¢ ਇਸੀ ਕੜੀ ਵਿਚ ਪਾਰਟੀ ਹਾਈਕਮਾਨ ਨੇ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਅਤੇ ਸੀਨੀਅਰ ਨੇਤਾ ਮੁਹੰਮਦ ਗੁਲਾਬ ਨੂੰ ਬਰਨਾਲਾ ਜ਼ਿਲ੍ਹੇ ਅਧੀਨ ਆਉਂਦੇ ਤਪਾ ਮੰਡੀ ਖੇਤਰ ਦਾ ਆਬਜ਼ਰਵਰ ਨਿਯੁਕਤ ਕੀਤਾ ਹੈ ¢ ਇਸ ਨਿਯੁਕਤੀ ਨੂੰ ਚੋਣੀ ਰਣਨੀਤੀ ਦੇ ਹਿਸਾਬ ਨਾਲ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ¢ ਪਾਰਟੀ ਸਰੋਤਾਂ ਅਨੁਸਾਰ, ਮੁਹੰਮਦ ਗੁਲਾਬ ਨੂੰ ਚੋਣੀ ਤਿਆਰੀਆਂ ਦੀ ਨਿਗਰਾਨੀ, ਸੰਭਾਵਿਤ ਉਮੀਦਵਾਰਾਂ ਦੇ ਚੋਣ ਵਿਚ ਸਮਨਵਯ ਬਣਾਉਣ ਅਤੇ ਸਥਾਨਕ ਵਰਕਰਾਂ ਨਾਲ ਬਿਹਤਰ ਤਾਲਮੇਲ ਕਾਇਮ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ¢ ਆਪਣੀ ਨਿਯੁਕਤੀ 'ਤੇ ਮੁਹੰਮਦ ਗੁਲਾਬ ਨੇ ਪਾਰਟੀ ਹਾਈਕਮਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ¢