25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵੈਟਰਨਰੀ ਯੂਨੀਵਰਸਿਟੀ ਨੇ 'ਵਿਰਾਸਤ ਮੇਲੇ' ਵਿਚ ਕੀਤਾ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ <br/>

Ad Position 21
No active advertisement
ਕੜਾਹੇ 'ਚ ਖੁਰਚਨਾ ਘੁਮਾਉਂਦਾ ਹੋਇਆ ਇਕ ਗੱਭਰੂ ਅਤੇ ਛੱਜ 'ਚੋਂ ਕੁਝ ਚੁਗਦੀ ਹੋਈ ਮੁਟਿਆਰ | ਤਸਵੀਰਾਂ-ਸੇਵਕ ਸਿੰਘ <br/> ਵਿਰਾਸਤੀ ਮੇਲੇ ਦੌਰਾਨ ਰਵਾਇਤੀ ਪੰਜਾਬੀ ਪਹਿਰਾਵਾ ਪਾ ਕੇ ਬੈਠੀਆਂ ਵਿਦਿਆਰਥਣਾਂ | (ਸੱਜੇ) ਪੁਰਾਣੇ ਪੰਜਾਬੀ ਪਹਿਰਾਵੇ ਵਿਚ ਲਾੜੇ ਦੇ ਨਾਲ ਜਾਂਦਾ ਹੋਇਆ ਸਰਵਾਲਾ ਅਤੇ ਹੋਰ | <br/> 08-05-2026
ਲੁਧਿਆਣਾ, 7 ਮਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਹੋਏ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਵਾਲਾ 'ਵਿਰਾਸਤ ਮੇਲਾ' ਵਿਚ ਡਾ. ਸਰਵਪ੍ਰੀਤ ਸਿੰਘ ਘੁੰਮਣ, ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਪੰਜਾਬੀ ਕਦਰਾਂ-ਕੀਮਤਾਂ, ਪਹਿਰਾਵੇ, ਸੰਗੀਤ ਅਤੇ ਜੀਵਨ ਸ਼ੈਲੀ ਨਾਲ ਜੋੜਨ ਦੇ ਨਾਲ ਸਭਿਆਚਾਰਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਢੁਕਵਾਂ ਮੰਚ ਪ੍ਰਦਾਨ ਕਰਨਾ ਸੀ | ਇਸ ਮੇਲੇ ਦਾ ਉਦਘਾਟਨ ਡਾ. ਗੁਰਪ੍ਰੀਤ ਸਿੰਘ ਵਾਂਡਰ, ਪਿ੍ੰਸੀਪਲ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਵਲੋਂ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਅਜਿਹੇ ਸਮਾਗਮ ਸਭਿਆਚਾਰਕ ਸਾਡੀ ਪਛਾਣ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਇਕ ਸਥਾਈ ਪ੍ਰਦਰਸ਼ਨੀ ਬਣਾਵਾਂਗੇ ਤਾਂ ਜੋ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਜਿਹੀ ਸੋਚ ਨਾਲ ਜੋੜ ਸਕੀਏ | ਉੱਘੇ ਕਵੀ ਗੁਰਭਜਨ ਗਿੱਲ ਨੇ ਵੀ ਇਸ ਸਮਾਗਮ ਨੂੰ ਇਕ ਸ਼ੁੱਭ ਸ਼ਗਨ ਕਿਹਾ ਅਤੇ ਕਿਹਾ ਕਿ ਇਸ ਰਾਹੀਂ ਸਾਨੂੰ ਆਪਣੇ ਸਭਿਆਚਾਰ ਦੀ ਪੂਰੀ ਝਲਕ ਮਿਲਦੀ ਹੈ, ਨਾਲ ਹੀ ਸਾਨੂੰ ਇਸ ਗੱਲ 'ਤੇ ਵੀ ਮਾਣ ਹੈ ਕਿ ਸਾਡੇ ਨੌਜਵਾਨ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਅਜੇ ਵੀ ਇਨ੍ਹਾਂ ਕਦਰਾਂ-ਕੀਮਤਾਂ ਨੂੰ ਦਿਲੋਂ ਪਿਆਰ ਕਰਦੀ ਹੈ | ਜਸਦੇਵ ਸਿੰਘ ਸੇਖੋਂ, ਸਹਾਇਕ ਕਮਿਸ਼ਨਰ, ਨਗਰ ਨਿਗਮ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹਾ ਮੇਲਾ ਲੁਧਿਆਣਾ ਦੀਆਂ ਸਾਰੀਆਂ ਸੰਸਥਾਵਾਂ ਦੁਆਰਾ ਇਕੱਠੇ ਤੌਰ 'ਤੇ ਕਰਵਾਇਆ ਜਾਣਾ ਚਾਹੀਦਾ ਹੈ | ਮੇਲੇ ਦੀ ਸ਼ੁਰੂਆਤ ਸਭਿਆਚਾਰਕ ਕਾਫਲੇ ਨਾਲ ਹੋਈ, ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਰਵਾਇਤੀ ਝਲਕਾਂ ਦਿਖਾਈਆਂ ਗਈਆਂ | ਮੁਕਾਬਲਿਆਂ ਅਤੇ ਪ੍ਰਦਰਸ਼ਨੀਆਂ ਦੀ ਲੜੀ ਮੇਲੇ ਦਾ ਮੁੱਖ ਆਕਰਸ਼ਨ ਰਹੀ | ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ, ਪਕਵਾਨ ਤਿਆਰ ਕਰਨ, ਸੁਲੇਖ, ਸੁੰਦਰ ਪੱਗ ਬੰਨ•ਣ ਅਤੇ ਕੁਇਜ਼ ਦੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਸਾਰੇ ਮੁਕਾਬਲੇ ਪੰਜਾਬ ਦੀ ਵਿਰਾਸਤ 'ਤੇ ਆਧਾਰਤ ਸਨ | ਕੈਂਪਸ ਰਵਾਇਤੀ ਲੋਕ ਪ੍ਰਦਰਸ਼ਨਾਂ ਨਾਲ ਜੀਵੰਤ ਹੋ ਗਿਆ, ਜਿਸ ਵਿਚ ਲੰਮੀ ਹੇਕ ਵਾਲੇ ਗੀਤ, ਜਿੰਦੂਆ, ਕਵਿਤਾ, ਕਵੀਸ਼ਰੀ, ਮਹਿੰਦੀ, ਲੰਮੀ ਗੁੱਤ ਅਤੇ ਭੰਡਾਂ ਦਾ ਪ੍ਰਦਰਸ਼ਨ ਸ਼ਾਮਿਲ ਸਨ, ਜਿਸ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ ਅਤੇ ਪੰਜਾਬੀ ਲੋਕ ਸਭਿਆਚਾਰ ਦੀ ਜੀਵੰਤਤਾ ਨੂੰ ਦਰਸਾਇਆ | ਮੁਕਾਬਲਿਆਂ ਦੇ ਨਾਲ-ਨਾਲ ਰਵਾਇਤੀ ਘਰੇਲੂ ਭਾਂਡਿਆਂ ਅਤੇ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਪ੍ਰਦਰਸ਼ਨੀ ਵਿਚ ਚੂਲੇ, ਪਿੱਤਲ ਦੇ ਭਾਂਡੇ, ਲੱਕੜ ਦੇ ਔਜ਼ਾਰ ਅਤੇ ਹੋਰ ਕਲਾਕਿ੍ਤੀਆਂ ਵਰਗੀਆਂ ਪੁਰਾਤਨ ਵਸਤੂਆਂ ਦੀ ਇਕ ਵਿਸ਼ਾਲ ਸ਼੍ਰੇਣੀ ਪ੍ਰਦਰਸ਼ਿਤ ਕੀਤੀ ਗਈ ਸੀ, ਜੋ ਪੁਰਾਣੇ ਸਮੇਂ ਵਿਚ ਪੇਂਡੂ ਪੰਜਾਬ ਦੀ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਸਨ | ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਵਿਰਾਸਤੀ ਮੇਲਾ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਨਾਲ ਸਮਾਪਤ ਹੋਇਆ, ਜਿਸ ਨੇ ਵਰਤਮਾਨ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਦਾ ਇਕ ਮਜ਼ਬੂਤ ਸੁਨੇਹਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੀ ਮੀਟਿੰਗ... ਅਗਲੀ ਖ਼ਬਰ ਪੀ.ਏ.ਯੂ. ਵਿਖੇ ਰਾਸ਼ਟਰੀ ਟੈਕਸਟਾਈਲ ਦਿਹਾੜਾ ਮਨਾਉਣ ਲਈ ਵਿਸ਼ੇਸ਼ ਸਮਾਰੋਹ ਕਰਵਾਇਆ <br/>
Ad Position 24