ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ ਦੇ ਇਲਾਕੇ ਢੰਡਾਰੀ ਪੁਲ ਨੇੜੇ ਅੱਜ ਰਾਤ ਹੋਏ ਸੜਕ ਹਾਦਸੇ 'ਚ ਦੋ ਸਕੂਟਰ ਸਵਾਰ ਵਿਅਕਤੀਆਂ ਦੀ ਮÏਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕਾਂ 'ਚੋਂ ਇੱਕ ਦੀ ਸ਼ਨਾਖਤ ਆਨੰਦ ਕੁਮਾਰ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 40 ਸਾਲ ਦੇ ਕਰੀਬ ਹੈ¢ ਆਨੰਦ ਐਕਟਿਵਾ ਚਲਾ ਰਿਹਾ ਸੀ ਜਦਕਿ ਉਸ ਦੇ ਪਿੱਛੇ ਬੈਠੇ ਵਿਅਕਤੀ ਦੀ ਪੁਲਿਸ ਵਲੋਂ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ, ਮਿ੍ਤਕ ਆਨੰਦ ਕੁਮਾਰ ਇੱਕ ਸਾਈਕਲ ਫੈਕਟਰੀ ਵਿੱਚ ਕੰਮ ਕਰਦਾ ਸੀ, ਅੱਜ ਰਾਤ ਉਹ ਆਪਣੇ ਐਕਟਿਵਾ 'ਤੇ ਢੰਡਾਰੀਪੁਲ ਨੇੜੇ ਜਾ ਰਿਹਾ ਸੀ ਕਿ ਤੇਜ਼ ਰਫਤਾਰ ਤੇ ਟਰਾਲੇ ਨੇ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ, ਅੱਖੀ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਟਰਾਲੇ ਦੀ ਰਫਤਾਰ ਇਨੀ ਜਿਆਦਾ ਤੇਜ਼ ਸੀ ਕਿ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਸੜਕ 'ਤੇ ਜਾ ਰਹੇ ਇਨ੍ਹਾਂ ਐਕਟਿਵਾ ਸਵਾਰ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸਿੱਟੇ ਵਜੋਂ ਦੋਵੇਂ ਮÏਕੇ 'ਤੇ ਹੀ ਦਮ ਤੋੜ ਗਏ | ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮÏਕੇ 'ਤੇ ਪਹੁੰਚੇ | ਮÏਕੇ ਤੋਂ ਟਰਾਲਾ ਚਾਲਕ ਫਰਾਰ ਹੋ ਗਿਆ ਸੀ ਪਰ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਹਨ ਤੇ ਜਾਂਚ ਕੀਤੀ ਜਾ ਰਹੀ ਹੈ¢ ਮਿ੍ਤਕ ਆਨੰਦ ਦੇ ਚਾਰ ਬੱਚੇ ਹਨ |