02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅੰਮਿ੍ਤ ਕੀਰਤਨ ਸੇਵਾ ਸੁਸਾਇਟੀ ਵਲੋਂ ਸਾਲਾਨਾ ਗੁਰਮਤਿ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਬੀਤੀ ਰਾਤ ਅੰਮਿ੍ਤ ਕੀਰਤਨ ਸੇਵਾ ਸੁਸਾਇਟੀ ਵਲੋਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਨ੍ਹਾਂ ਸਮਾਗਮਾਂ 'ਚ ਭਾਈ ਭਗਵਾਨ ਸਿੰਘ ਹਜੂਰੀ ਰਾਗੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਜੱਥੇ, ਅੰਮਿ੍ਤ ਕੀਰਤਨ ਸੇਵਾ ਸੁਸਾਇਟੀ ਦੇ ਜੱਥੇ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਤਰਨਵੀਰ ਸਿੰਘ ਰੱਬੀ ਵੀਰ ਜੀ ਦੇ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ | ਪ੍ਰਬੰਧਕਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਰਾਗੀ ਜੱਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ 'ਚ ਗੁ: ਸਾਹਿਬ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ, ਅੰਮਿ੍ਤ ਕੀਰਤਨ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਸਾਰੀ ਵਰਕਿੰਗ ਕਮੇਟੀ ਮੈਂਬਰ, ਗੁ: ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ, ਅਰਵਿੰਦਰਪਾਲ ਸਿੰਘ ਪ੍ਰਧਾਨ ਵਾਚ ਕੰਪਨੀ, ਭਾਈ ਮੰਝ ਸੇਵਕ ਜਥੇ ਵਲੋਂ ਪਰਮਜੀਤ ਸਿੰਘ, ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਸੇਵਾ ਸੁਸਾਇਟੀ ਤੋਂ ਅਮਰਦੀਪ ਸਿੰਘ ਅਤੇ ਸਮੂਹ ਮੈਂਬਰ, ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਤੋਂ ਸਤਨਾਮ ਸਿੰਘ ਬੱਬੂ ਖਾਲਸਾ ਤੋਂ ਇਲਾਵਾ ਮਾਤਾ ਵਿਪਨਪ੍ਰੀਤ ਕੌਰ ਜੀ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਸਟੇਜ ਦੀ ਸੇਵਾ ਤਜਿੰਦਰਪਾਲ ਸਿੰਘ ਨੇ ਨਿਭਾਈ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਬਾਬਾ ਘੋਰੀ ਨੇੜੇ ਨਾਮਦੇਵ ਭਵਨ ਸਾਹਮਣੇ ਬਣ ਰਹੀ ਨਾਜਾਇਜ਼ ਉਸਾਰੀ ਢਾਹੀ <br/> ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਜ਼ੋਨਲ ਅਥਲੈਟਿਕ ਮੀਟ ਕਰਵਾਈ <br/>
Ad Position 24