ਲੁਧਿਆਣਾ, 8 ਮਈ (ਭੁਪਿੰਦਰ ਸਿੰਘ ਬੈਂਸ)-ਡਾ. ਨੀਰੂ ਕਤਿਆਲ ਗੁਪਤਾ ਨੇ ਡਿਜ਼ੀਟਲ ਜਨਗਣਨਾ 2027 ਤਹਿਤ ਸ਼ੁਕਰਵਾਰ ਨੰੂ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਆਨਲਾਈਨ ਜਮ੍ਹਾਂ ਕਰਵਾਏ | ਇਸ ਮੌਕੇ ਉਨ੍ਹਾਂ ਨਿਵਾਸੀਆਂ ਨੰੂ ਵੀ ਵੱਡੀ ਗਿਣਤੀ 'ਚ ਸਵੈ-ਗਣਨਾ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਨਿਵਾਸੀ 14 ਮਈ 2026 ਤਕ ਸੀਈ ਡੌਟ ਸੈਂਸਸ ਡੌਟ ਜੀੳਵੀ ਡੌਟ ਇੰਨ ਤੇ ਜਾਕੇ ਆਪਣੇ ਰਿਹਾਇਸ਼ੀ ਵੇਰਵੇ ਆਨਲਾਈਨ ਦਰਜ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਆਸਾਨ ਤੇ ਸੁਰੱਖਿਅਤ ਹੈ | ਜਿਸ ਨਾਲ ਲੋਕ ਘਰ ਬੈਠੇ ਹੀ ਆਪਣੇ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ | ਡਾ. ਗੁਪਤਾ ਨੇ ਦੱਸਿਆ ਕਿ ਸਵੈ-ਗਣਨਾ ਪੂਰੀ ਕਰਨ ਤੋਂ ਬਾਅਦ ਨਿਵਾਸੀਆਂ ਨੰੂ ਇਕ ਐਸ.ਈ-ਆਈ.ਡੀ ਮਿਲੇਗੀ, ਜੋ 15 ਮਈ ਤੋਂ ਸ਼ੁਰੂ ਹੋਣ ਵਾਲੇ ਫੀਲਡ ਦੌਰੇ ਦੌਰਾਨ ਗਣਨਾਕਾਰਾਂ ਨੰੂ ਦੇਣੀ ਹੋਵੇਗੀ |