ਲੁਧਿਆਣਾ, 8 ਮਈ (ਡਾ. ਤਰਲੋਚਨ ਸਿੰਘ)-ਨੈਸ਼ਨਲ ਮੈਡੀਕਲ ਕਮਿਸ਼ਨ ਦੇ 3 ਦਿਨਾਂ ਦੇ ਬੇਸਿਕ ਕੋਰਸ ਇਨ ਮੈਡੀਕਲ ਐਜੂਕੇਸ਼ਨ ਦਾ ਉਦਘਾਟਨ ਸੀ.ਐਮ.ਸੀ. ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਵਲੋਂ ਕੀਤਾ ਗਿਆ¢ ਉਦਘਾਟਨੀ ਸਮਾਗਮ ਦÏਰਾਨ ਡਾ. ਭੱਟੀ ਵਲੋਂ ਫਾਰਮਾਕੋਲੋਜੀ ਵਿਚ ਇਕ ਪ੍ਰਮੁੱਖ ਕਿਤਾਬ ਜਾਰੀ ਕੀਤੀ ਗਈ¢ ਇਹ ਕਿਤਾਬ 'ਕੇ.ਡੀ. ਤਿ੍ਪਾਠੀ'ਜ਼ ਐਸੇਂਸ਼ੀਅਲਜ਼ ਆਫ਼ ਫਾਰਮਾਕੋਲੋਜੀ ਫਾਰ ਡੈਂਟਲ ਸਟੂਡੈਂਟਸ' ਦਾ ਸੋਧਿਆ ਹੋਇਆ ਐਡੀਸ਼ਨ ਹੈ, ਜਿਸ ਨੂੰ ਡਾ. ਦਿਨੇਸ਼ ਬਡਿਆਲ, ਪ੍ਰੋਫੈਸਰ ਅਤੇ ਹੈੱਡ ਫਾਰਮਾਕੋਲੋਜੀ, ਵਾਈਸ ਪਿ੍ੰਸੀਪਲ, ਮੈਡ ਐਜੂ, ਸੀ.ਐਮ.ਸੀ. ਲੁਧਿਆਣਾ ਵਲੋਂ ਸੋਧਿਆ ਗਿਆ ਹੈ¢ ਡਾ. ਬਡਿਆਲ ਨੇ ਦੱਸਿਆ ਕਿ ਕਿਤਾਬ ਨੂੰ ਬਾਅਦ ਦੇ ਪਾਠਕ੍ਰਮ ਅਨੁਸਾਰ ਅਤੇ ਵੱਖ-ਵੱਖ ਦਵਾਈਆਂ ਅਤੇ ਫਾਰਮਾਕੋਥੈਰੇਪੀ ਦਿਸ਼ਾ-ਨਿਰਦੇਸ਼ਾਂ ਵਿਚ ਅਪਡੇਟਾਂ ਅਨੁਸਾਰ ਸੋਧਿਆ ਗਿਆ ਹੈ¢ ਇਹ ਪ੍ਰਮੁੱਖ ਕਿਤਾਬ ਦਾ 5ਵਾਂ ਐਡੀਸ਼ਨ ਹੈ¢ ਡਾ. ਬਡਿਆਲ ਐਨ.ਐਮ.ਸੀ. ਨੋਡਲ ਸੈਂਟਰ ਫ਼ਾਰ ਫੈਕਲਟੀ ਡਿਵੈਲਪਮੈਂਟ ਦੇ ਕਨਵੀਨਰ ਹਨ ਅਤੇ ਨੋਡਲ ਸੈਂਟਰ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਚਲਾਉਂਦੇ ਹਨ | ਡਾ. ਬਡਿਆਲ ਨੂੰ ਹਾਲ ਹੀ ਵਿਚ ਇੰਡੀਅਨ ਮੈਡੀਕਲ ਅਵਾਰਡ ਦੁਆਰਾ 'ਬੈਸਟ ਮੈਡੀਕਲ ਐਜੂਕੇਸ਼ਨ ਐਕਸੀਲੈਂਸ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ¢ ਸੀ.ਐਮ.ਸੀ. ਦੇ ਪਿ੍ੰਸੀਪਲ ਡਾ. ਜੈਰਾਜ ਪਾਂਡਿਅਨ ਨੇ ਦੱਸਿਆ ਕਿ ਸੀ.ਐਮ.ਸੀ. ਭਾਰਤ ਵਿਚ ਫੈਕਲਟੀ ਵਿਕਾਸ ਲਈ 14 ਐਨ.ਐਮ.ਸੀ. ਨੋਡਲ ਕੇਂਦਰਾਂ ਵਿਚੋਂ ਇਕ ਹੈ ਅਤੇ ਭਾਰਤ ਦੇ 50 ਨਿਰਧਾਰਿਤ ਮੈਡੀਕਲ ਕਾਲਜਾਂ ਦੇ ਫੈਕਲਟੀ ਨੂੰ ਸਿਖਲਾਈ ਦਿੰਦਾ ਹੈ¢ ਡਾ. ਪਾਮੇਲਾ ਜੈਰਾਜ, ਪ੍ਰੋਫੈਸਰ ਅਤੇ ਮੁਖੀ, ਰੇਡੀਏਸ਼ਨ ਓਨਕੋਲੋਜੀ, ਸੀ.ਐਮ.ਸੀ. ਲੁਧਿਆਣਾ ਵਿਖੇ ਐਨ.ਐਮ.ਸੀ. ਨੋਡਲ ਸੈਂਟਰ ਵਿਚ ਸਹਿ-ਕਨਵੀਨਰ ਅਤੇ ਇੰਚਾਰਜ ਬੀ.ਸੀ.ਐਮ.ਈ. ਹਨ¢