ਆਲਮਗੀਰ, 8 ਮਈ (ਜਰਨੈਲ ਸਿੰਘ ਪੱਟੀ)-ਲਿਟਲ ਲਰਨਰਜ਼ ਪ੍ਰੀਸਕੂਲ ਦਾ ਕੈਂਪਸ 'ਚ ਮਾਂ ਦਿਵਸ ਸੰਬੰਧੀ ਸਮਾਗਮ ਕਰਵਾਇਆ | ਸਮਾਗਮ ਦੀ ਸ਼ੁਰੂਆਤ ਮਜ਼ੇ ਅਤੇ ਖੇਡਾਂ ਦੀ ਇਕ ਊਰਜਾਵਾਨ ਲੜੀ ਨਾਲ ਹੋਈ, ਜਿੱਥੇ ਮਾਵਾਂ ਅਤੇ ਉਨ੍ਹਾਂ ਦੇ ਛੋਟੇ ਬੱਚੇ ਸਹਿਯੋਗੀ ਗਤੀਵਿਧੀਆਂ ਲਈ ਇਕੱਠੇ ਹੋਏ | ਸਕੂਲ ਵਿਚ ਉਤਸ਼ਾਹ ਪੂਰਵਕ ਬਣਿਆ ਮਾਹੌਲ ਇਹ ਸਾਬਤ ਕਰਦਾ ਹੈ ਕਿ ਜਦੋਂ ਖੇਡਣ ਦੀ ਗੱਲ ਆਉਂਦੀ ਹੈ, ਤਾਂ ਉਮਰ ਅੜਿੱਕਾ ਨਹੀਂ ਬਣਦੀ | ਸਮਾਗਮ ਦੌਰਾਨ ਮਾਂ ਅਤੇ ਬੱਚੇ ਦੇ ਵਿਲੱਖਣ ਬੰਧਨ ਨੂੰ ਦਰਸਾਉਣ ਲਈ 'ਮੌਮ ਐਂਡ ਮੀ' ਦੇ ਸੰਕਲਪ ਨਾਲ ਰੈਡੀਐਂਟ ਰੈਂਪ ਵਾਕ ਕਿਉਰੇਟਿਡ ਸੈਗਮੈਂਟ ਪੇਸ਼ ਕੀਤੇ ਗਏ | ਇਸ ਮੌਕੇ ਸਕੂਲ ਡਾਇਰੈਕਟਰ ਪਰਵਿੰਦਰ ਕੌਰ ਨੇ ਕਿਹਾ ਕਿ ਇਕ ਮਾਂ ਆਪਣੇ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸਮਾਗਮ ਦਾ ਮੁੱਖ ਉਦੇਸ਼ ਸੀ ਕਿ ਰੁਝੇਵਿਆਂ ਭਰੀ ਜ਼ਿੰਦਗੀ ਦੌਰਾਨ ਵੀ ਮਾਵਾਂ ਆਪਣੇ ਬੱਚੇ ਦੀ ਸੰਗਤ ਦੀ ਸ਼ੁੱਧ, ਮਿਲਾਵਟ ਰਹਿਤ ਖੁਸ਼ੀ ਦਾ ਆਨੰਦ ਮਾਣ ਸਕਦੀਆਂ ਸਨ | ਇਸ ਦੌਰਾਨ ਕੇਕ ਕੱਟ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ |