ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਬ੍ਰਹਮ ਬੁੰਗਾ, ਗੁ: ਸਾਹਿਬ ਦੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 2 ਰੋਜ਼ਾ ਸਾਲਾਨਾ ਕੀਰਤਨ ਅਤੇ ਸਿਮਰਨ ਸਮਾਗਮ ਅੱਜ 9 ਮਈ ਦਿਨ ਸਨਿਚਰਵਾਰ ਤੋਂ ਆਰੰਭ ਹੋ ਰਿਹਾ ਹੈ, ਜਿਸ ਵਿਚ ਸੰਗਤਾਂ ਵਲੋਂ ਸ਼ਾਮ ਦੇ ਸਮਾਗਮਾਂ 'ਚ 4 ਵਜੇ ਸਿਮਰਨ ਵਾਹਿਗੁਰੂ ਗੁਰਮੰਤਰ, ਗੁਰਬਾਣੀ ਵਿਚਾਰ, ਰਹਿਰਾਸ ਸਾਹਿਬ ਅਤੇ 9:45 ਤੱਕ ਗੁਰਬਾਣੀ ਕੀਰਤਨ ਦੀ ਸੇਵਾ ਸੰਗਤਾਂ ਵਲੋਂ ਕੀਤੀ ਜਾਵੇਗੀ | 10 ਮਈ ਦਿਨ ਐਤਵਾਰ ਨੂੰ ਸਵੇਰ ਅੰਮਿ੍ਤ ਵੇਲੇ 4 ਵਜੇ ਸਿਮਰਨ ਵਾਹਿਗੁਰੂ ਗੁਰਮੰਤਰ, ਨਿਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਦੁਪਹਿਰ 12 ਵਜੇ ਤੱਕ ਗੁਰਬਾਣੀ ਵਿਚਾਰ ਹੋਣਗੇ ਅਤੇ ਸ਼ਾਮ ਦੇ ਸਮਾਗਮ 4 ਵਜੇ ਸ਼ੁਰੂ ਹੋਣਗੇ ਜਿਸ ਵਿਚ ਸਿਮਰਨ ਵਾਹਿਗੁਰੂ ਗੁਰਮੰਤਰ, ਗੁਰਬਾਣੀ ਵਿਚਾਰ ਰਹਿਰਾਸ ਸਾਹਿਬ ਅਤੇ 9:45 ਵਜੇ ਤੱਕ ਗੁਰਬਾਣੀ ਕੀਰਤਨ ਦੀ ਸੇਵਾ ਸੰਗਤਾਂ ਵੱਲੋਂ ਕੀਤੀ ਜਾਵੇਗੀ | ਜਿਹੜੇ ਪ੍ਰਾਣੀ ਗੁਰੂ ਵਾਲੇ ਬਣਨਾ ਚਹੁੰਦੇ ਹਨ ਉਨ੍ਹਾਂ ਵਾਸਤੇ 5 ਵਜੇ ਖੰਡੇ ਬਾਟੇ ਦੀ ਪੁਹਲ ਤਿਆਰ ਕੀਤੀ ਜਾਵੇਗੀ | ਇਹ ਜਾਣਕਾਰੀ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦਿੱਤੀ |