ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਭਾਈ ਮੰਨਾ ਸਿੰਘ ਨਗਰ ਵਿਖੇ ਮੁਲਾਜ਼ਮ ਆਗੂ ਅਤੇ ਸਾਬਕਾ ਕੌਂਸਲਰ ਲਾਲਾ ਸੁਰਿੰਦਰ ਅਟਵਾਲ ਦੀ ਅਗਵਾਈ ਹੇਠ ਮੁਲਾਜ਼ਮ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ¢ ਮੀਟਿੰਗ ਦÏਰਾਨ ਪ੍ਰਧਾਨ ਜਸਪਾਲ ਸਿੰਘ ਢੱਲ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਲਾਲਾ ਅਟਵਾਲ ਨੇ ਪੰਜਾਬ ਦੀਆਂ ਸਮੂਹ ਨਗਰ ਕਮੇਟੀਆਂ, ਨਗਰ ਕੌਂਸਲਾਂ ਦੀਆਂ ਸਫ਼ਾਈ ਮੁਲਾਜ਼ਮ ਜਥੇਬੰਦੀਆਂ ਵਲੋਂ ਆਪਣੀਆਂ ਜਾਇਜ਼ ਹੱਕੀ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਇਹ ਦਰਜਾ ਚਾਰ ਮੁਲਾਜ਼ਮ ਸਫ਼ਾਈ ਸੇਵਕਾਂ ਅਤੇ ਸੀਵਰੇਜ ਮੁਲਾਜ਼ਮ, ਬੇਲਦਾਰ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕੱਚੇ ਅਤੇ ਆਉਟਸੋਰਸ 'ਤੇ ਕੰਮ ਕਰ ਰਹੇ ਹਨ ਇੱਥੋਂ ਤੱਕ ਕਿ ਬਹੁਤ ਸਾਰੇ ਮੁਲਾਜ਼ਮ ਤਾਂ ਆਪਣੀਆਂ ਡਿਊਟੀਆਂ ਕਰਦੇ ਹੋਏ ਡਿਊਟੀ ਦÏਰਾਨ ਆਪਣੀ ਉਮਰ ਵੀ ਟੱਪ ਚੁੱਕੇ ਹਨ | ਇਨ੍ਹਾਂ ਮੁਲਾਜ਼ਮ ਨੂੰ ਨਾ ਤਾਂ ਸਰਕਾਰ ਨੇ ਰੈਗੂਲਰ ਕੀਤਾ ਨਾ ਹੀ ਸਰਕਾਰਾਂ ਵਲੋਂ ਕੋਈ ਲਾਭ ਮਿਲਿਆ ਅਤੇ ਕੱਚੇ ਮੁਲਾਜ਼ਮ ਵਰਗ ਦਾ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ¢ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕਲ ਬਾਡੀ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਮੁਲਾਜ਼ਮ ਵਰਗ ਦੀਆਂ ਮੰਗਾਂ ਜਲਦੀ ਮੰਨੀਆਂ ਜਾਣ ¢ ਇਸ ਮÏਕੇ ਮੀਟਿੰਗ ਵਿਚ ਰਾਜੇਸ਼ ਮੱਟੂ, ਦਿਲਪ੍ਰੀਤ ਸਿੰਘ ਕਾਲੜਾ, ਮੁਨੀਸ਼ ਜਨਾਗਲ, ਮੋਹਤ ਅਟਵਾਲ, ਹਿਮਾਂਸ਼ੂ ਸਿੱਧੂ, ਆਦਿਤਿੱਆ, ਕਰਨ, ਵੰਸ਼ ਗੁਮਨੀਤ, ਸ਼ਿਰਾਜ ਸੰਨੀ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਆਗੂ ਹਾਜ਼ਰ ਸਨ¢