22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਫਾਰਮ ਟੂਰਿਜ਼ਮ ਨੀਤੀ 'ਚ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਸ਼ਾਮਿਲ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 11-05-2026
ਲੁਧਿਆਣਾ, 10 ਮਈ (ਜਸਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਰਾਜ ਵਿਚ ਫਾਰਮ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਪਹਿਲ ਦਾ ਸਵਾਗਤ ਕਰਦਿਆਂ ਲੇਖਕ ਤੇ ਸਮਾਜਿਕ ਵਿਚਾਰਕ ਮਨਜੀਤ ਸਿੰਘ ਸੰਧੂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰਸਤਾਵਿਤ ਨੀਤੀ ਦੇ ਲਾਭ ਛੋਟੇ ਤੇ ਸੀਮਾਂਤ ਕਿਸਾਨਾਂ ਤੱਕ ਵੀ ਯਕੀਨੀ ਬਣਾਏ ਜਾਣ, ਜੋ ਪੰਜਾਬ ਦੀ ਕਿਸਾਨ ਭਾਈਚਾਰੇ ਦੀ ਵੱਡੀ ਸੰਖਿਆ ਹਨ | ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਇਕ ਖੁੱਲ੍ਹੇ ਪੱਤਰ 'ਚ ਸੰਧੂ ਨੇ ਕਿਹਾ ਕਿ ਪੰਜਾਬ ਦੇ ਪਿੰਡ ਆਪਣੇ ਹਰੇ-ਭਰੇ ਖੇਤਾਂ, ਪਸ਼ੂਧਨ, ਲੋਕ ਸੱਭਿਆਚਾਰ, ਰਵਾਇਤੀ ਖਾਣੇ ਅਤੇ ਪੇਂਡੂ ਜੀਵਨ ਸ਼ੈਲੀ ਕਾਰਨ ਬੇਹੱਦ ਟੂਰਿਜ਼ਮ ਸੰਭਾਵਨਾਵਾਂ ਰੱਖਦੇ ਹਨ, ਜੋ ਸ਼ਹਿਰੀ ਪਰਿਵਾਰਾਂ, ਵਿਦਿਆਰਥੀਆਂ, ਖੋਜਕਰਤਿਆਂ ਤੇ ਵਿਦੇਸ਼ੀ ਸੈਲਾਨੀਆਂ ਨੂੰ ਇਕ ਅਸਲੀ ਪੇਂਡੂ ਅਨੁਭਵ ਪ੍ਰਦਾਨ ਕਰ ਸਕਦੇ ਹਨ | ਨਵੰਬਰ ਤੋਂ ਫਰਵਰੀ ਤੱਕ ਦੇ ਮÏਸਮ ਸਮੇਂ ਦÏਰਾਨ ਹਰੇ-ਭਰੇ ਕਣਕ ਦੇ ਖੇਤ ਤੇ ਸਬਜ਼ੀਆਂ ਦੀਆਂ ਫ਼ਸਲਾਂ ਉਤਰੀ ਭਾਰਤ ਦੇ ਸਭ ਤੋਂ ਸੁੰਦਰ ਪੇਂਡੂ ਦਿ੍ਸ਼ਾਂ 'ਚੋਂ ਇਕ ਤਸਵੀਰ ਪੇਸ਼ ਕਰਦੀਆਂ ਹਨ | ਟਰੈਕਟਰ ਸਵਾਰੀ, ਊਠ ਸਵਾਰੀ, ਬੈਲ-ਗੱਡੀ ਸਵਾਰੀ ਤੇ ਪਿੰਡਾਂ 'ਚ ਰਹਿਣ ਵਰਗੀਆਂ ਗਤੀਵਿਧੀਆਂ ਸਿੱਖਿਆਤਮਕ ਤੇ ਮਨੋਰੰਜਕ ਦੋਵੇਂ ਤਜਰਬੇ ਪ੍ਰਦਾਨ ਕਰ ਸਕਦੀਆਂ ਹਨ | ਸੰਧੂ ਨੇ ਫਾਰਮ ਸਟੇ ਸਥਾਪਤ ਕਰਨ ਲਈ ਘੱਟੋ-ਘੱਟ 5 ਏਕੜ ਜ਼ਮੀਨ ਦੀ ਸ਼ਰਤ 'ਤੇ ਚਿੰਤਾ ਜਤਾਈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤੇ ਕਿਸਾਨਾਂ ਕੋਲ 2 ਤੋਂ 5 ਏਕੜ ਤੱਕ ਹੀ ਜ਼ਮੀਨ ਹੈ ਅਤੇ ਇਹ ਸ਼ਰਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਸ ਯੋਜਨਾ ਤੋਂ ਵਾਂਝਾ ਕਰ ਸਕਦੀ ਹੈ | ਉਨ੍ਹਾਂ ਸੁਝਾਅ ਦਿੱਤਾ ਕਿ ਘੱਟੋ-ਘੱਟ ਜ਼ਮੀਨ ਦੀ ਸ਼ਰਤ ਨੂੰ ਜਾਂ ਤਾਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ ਜਾਂ ਇਸ ਨੂੰ ਘਟਾ ਕੇ 1 ਏਕੜ ਕੀਤਾ ਜਾਵੇ¢ ਉਨ੍ਹਾਂ 'ਫਾਰਮ ਸਟੇ' ਦੇ ਸੰਕਲਪ ਨੂੰ ਵਧਾ ਕੇ 'ਰੂਰਲ ਪੰਜਾਬ ਹੋਮ ਸਟੇ' ਬਣਾਉਣ ਦੀ ਵੀ ਗੱਲ ਕੀਤੀ, ਜਿਸ ਤਹਿਤ ਸੈਲਾਨੀ ਪਿੰਡਾਂ 'ਚ ਰਹਿ ਕੇ ਨੇੜਲੇ ਖੇਤਾਂ ਅਤੇ ਪੇਂਡੂ ਸਥਾਨਾਂ ਦਾ ਦÏਰਾ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਖ਼ਾਲਸਾ ਦੇ ਪਿਤਾ ਦੇ ਦਿਹਾਂਤ 'ਤੇ ਅਫ਼ਸੋਸ ਕਰਨ ਲਈ ਸੁਖਬੀਰ ਉਨ੍ਹਾਂ ਦੇ ਘਰ ਪੁੱਜੇ <br/> ਅਗਲੀ ਖ਼ਬਰ ਪੀ. ਏ. ਯੂ. ਮਾਹਿਰਾਂ ਨੇ ਕੱਦੂ ਜਾਤੀ ਦੀਆਂ ਫ਼ਸਲਾਂ ਦੇ ਝੁਲਸ ਰੋਗ ਸੰਬੰਧੀ ਕਿਸਾਨਾਂ ਨੂੰ ਕੀਤਾ ਸੁਚੇਤ
Ad Position 24