ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੀ ਪੁਲਿਸ ਨੇ ਖ਼ਤਰਨਾਕ ਆਟੋ ਰਿਕਸ਼ਾ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ 23 ਮਈ ਨੂੰ ਦਲੀਪ ਕੁਮਾਰ ਮੋਰਿਆ ਪੁੱਤਰ ਮਨ ਮੋਰੀਆ ਵਾਸੀ ਉਤਰ ਪ੍ਰਦੇਸ਼ ਨੇ ਪੁਲਿਸ ਪਾਸ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੀ ਭੈਣ ਨੂੰ ਮਿਲਣ ਲਈ ਲੁਧਿਆਣਾ ਆਇਆ ਸੀ | ਸਵੇਰੇ ਪੰਜ ਵਜੇ ਦੇ ਕਰੀਬ ਜਦੋਂ ਉਹ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਤਾਂ ਉਸ ਨੇ ਸ਼ਿਮਲਾਪੁਰੀ ਜਾਣ ਲਈ ਇਕ ਆਟੋ ਰਿਕਸ਼ਾ ਕਿਰਾਏ 'ਤੇ ਲਿਆ | ਉਸ ਦੱਸਿਆ ਕਿ ਆਟੋ 'ਚ ਪਹਿਲਾਂ ਤੋਂ ਕੁੱਝ ਹੋਰ ਸਵਾਰੀਆਂ ਅਤੇ ਆਟੋ ਚਾਲਕ ਦੇ ਸਾਥੀ ਮÏਜੂਦ ਸਨ¢ ਰਸਤੇ 'ਚ ਦੋਸ਼ੀਆਂ ਵਲੋਂ ਆਟੋ ਦੇ ਪਰਦੇ ਬੰਦ ਕਰਕੇ ਸਵਾਰੀਆਂ ਨੂੰ ਕਾਫ਼ੀ ਸਮੇਂ ਤੱਕ ਨਾ ਉਤਾਰਿਆ ਗਿਆ ਅਤੇ ਅੱਗੇ ਜਾ ਕੇ ਦਾਤਰ ਦਿਖਾ ਕੇ ਨਕਦੀ ਦੀ ਮੰਗ ਕੀਤੀ | ਜਦੋਂ ਉਨ੍ਹਾਂ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਵਲੋਂ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਤੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਜ਼ਬਰਦਸਤੀ ਪਾਸਵਰਡ ਹਾਸਿਲ ਕੀਤਾ ਅਤੇ ਉਸ ਆਧਾਰ 'ਤੇ ਉਸ ਦੇ ਖਾਤੇ 'ਚੋਂ 58300 ਦੀ ਨਕਦੀ ਵੱਖ-ਵੱਖ ਚਾਰ ਖਾਤਿਆਂ 'ਚ ਤਬਦੀਲ ਕਰਵਾ ਲਈ | ਵਾਰਦਾਤ ਤੋਂ ਬਾਅਦ ਪੀੜਤ ਨੂੰ ਜੋਧੇਵਾਲ ਇਲਾਕੇ ਵਿਚ ਉਤਾਰ ਕੇ ਮੁਲਜ਼ਮ ਮÏਕੇ ਤੋਂ ਫ਼ਰਾਰ ਹੋ ਗਏ¢ ਉਨ੍ਹਾਂ ਦੱਸਿਆ ਕਿ ਦÏਰਾਨੇ ਤਫ਼ਤੀਸ਼ ਪੁਲਿਸ ਵਲੋਂ ਮੁੱਖ ਦੋਸ਼ੀ ਗਗਨ ਧੀਰ ਪੁੱਤਰ ਸੰਜੀਵ ਧੀਰ ਵਾਸੀ ਸਰਕਾਰੀ ਫਲੈਟ ਨੰ. 12, ਰਾਮ ਨਗਰ, 33 ਫੁੱਟਾ ਰੋਡ, ਥਾਣਾ ਜਮਾਲਪੁਰ ਲੁਧਿਆਣਾ ਅਤੇ ਰੋਹਿਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮਕਾਨ ਨੰ. 1734, ਗਲੀ ਨੰ. 2, ਇਸਲਾਮ ਗੰਜ, ਥਾਣਾ ਡਵੀਜ਼ਨ ਨੰ. 2 ਲੁਧਿਆਣਾ ਨੂੰ ਗਿ੍ਫ਼ਤਾਰ ਕੀਤਾ ਗਿਆ¢ ਗਿ੍ਫ਼ਤਾਰ ਮੁਲਜ਼ਮਾਂ ਪਾਸੋਂ ਇਕ ਆਟੋ ਰਿਕਸ਼ਾ, ਇਕ ਮੋਬਾਈਲ ਅਤੇ ਇਕ ਲੋਹੇ ਦਾ ਦਾਤ ਬਰਾਮਦ ਕੀਤਾ ਗਿਆ ਹੈ¢ ਇਸ ਮਾਮਲੇ 'ਚ ਰਾਮ ਕ੍ਰਿਸ਼ਨ ਉਰਫ਼ ਰਾਮਾ ਪੁੱਤਰ ਮਲਕੀਤ ਚੰਦ ਵਾਸੀ ਭੋਲਾ ਕਾਲੋਨੀ, ਤਾਜਪੁਰ ਰੋਡ ਲੁਧਿਆਣਾ ਅਤੇ ਮੁਕੇਸ਼ ਸ਼ਰਮਾ ਉਰਫ਼ ਗÏਰਵ ਪੁੱਤਰ ਅਰੁਣ ਸ਼ਰਮਾ ਵਾਸੀ ਪਿੰਡ ਤਾਜਪੁਰ ਲੁਧਿਆਣਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ¢