ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨ ਲੁੱਟ ਕੇ ਲੁਟੇਰੇ ਫ਼ਰਾਰ <br/>
ਅਜੀਤ ਡੈਸਕ
26-05-2026
ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ
ਥਾਣਾ ਜੋਧੇਵਾਲ ਵਿਖੇ ਤੈਨਾਤ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬੰਧ ਵਿਚ ਬਹਾਦਰ ਕੇ ਰੋਡ ਨੇੜੇ ਭਗਤ ਸਿੰਘ ਦਾ ਬੁੱਤ ਲਾਗੇ ਮੌਜੂਦ ਸਨ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਦੌਰਾਨੇ ਰੇਡ ਮੁਲਜ਼ਮ ਨੂੰ ਘਰੋਂ ਕਾਬੂ ਕਰਕੇ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ | ਮੁਲਜ਼ਮ ਦੀ ਸ਼ਨਾਖ਼ਤ ਅਨਿਲ ਕੁਮਾਰ ਉਰਫ਼ ਲਾਲਾ ਵਜੋਂ ਹੋਈ ਹੈ |
ਵੈਟ ਤੇ ਟਿਨ ਨੰਬਰਾਂ ਦੀ ਗਲਤ ਵਰਤੋਂ
ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵਲੋਂ ਵੈਟ ਤੇ ਟਿਨ ਨੰਬਰ ਵਰਤ ਕੇ ਗਲਤ ਨਕਦੀ ਤਬਦੀਲ ਕੀਤੀਆਂ ਹਨ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਿਆਰਾ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਸ਼ੱਕੀ ਹਾਲਾਤਾਂ 'ਚ ਨਾਬਾਲਗਾ ਲਾਪਤਾ
ਥਾਣਾ ਟਿੱਬਾ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਰਮ ਹੰਸ ਨੇ ਦੱਸਿਆ ਕਿ ਉਸ ਦੀ ਨਾਬਾਲਗਾ ਲੜਕੀ ਘਰੋਂ ਬਿਨਾ ਦੱਸੇ ਪੁੱਛੇ ਕਿਧਰੇ ਚਲੀ ਗਈ, ਜਿਸ ਦੀ ਕਾਫ਼ੀ ਭਾਲ ਕੀਤੀ, ਪਰ ਕਿਧਰੇ ਨਹੀਂ ਮਿਲੀ | ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੀ ਨਾਜਾਇਜ਼ ਹਿਰਾਸਤ ਵਿਚ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਵਿੰਦਰ ਕੁਮਾਰ ਨੇ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਪ੍ਰਾਪਰਟੀ ਹੜੱਪਣ ਦੇ ਮਾਮਲੇ 'ਚ ਕੇਸ ਦਰਜ
ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੁਨੀਤਾ ਰਾਣੀ ਨੇ ਦੱਸਿਆ ਕਿ ਮੁਲਜ਼ਮ ਹਰੀਸ਼ ਕੁਮਾਰ ਸਿੰਗਲਾ ਸਮੇਤ ਕੁੱਝ ਅਣਪਛਾਤੇ ਪੀ.ਐਨ.ਬੀ. ਬੈਂਕ ਨਾਲ ਸਬੰਧਿਤ ਕਰਮਚਾਰੀਆਂ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੀ ਬੈਂਕ ਪਾਸ ਗਿਰਵੀ ਪਈ ਪ੍ਰਾਪਰਟੀ ਦੀ ਜਗ੍ਹਾ ਕੋਈ ਹੋਰ ਪ੍ਰਾਪਰਟੀ ਦੀ ਵੇਲੂਏਸ਼ਨ ਕਰਵਾ ਕੇ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਗਲਤ ਪ੍ਰਕਿਰਿਆ ਨਾਲ ਸਾਡੀ ਪ੍ਰਾਪਰਟੀ ਹੜੱਪ ਕਰਨ ਦੀ ਨੀਅਤ ਨਾਲ ਸਸਤੇ ਰੇਟ 'ਤੇ ਬੋਲੀ ਕਰਵਾ ਲਈ | ਕਥਿਤ ਦੋਸ਼ੀਆਂ ਵਲੋਂ ਅਜਿਹਾ ਕਰਕੇ ਉਸ ਨਾਲ ਅਤੇ ਬੈਂਕ ਨਾਲ ਧੋਖਾਧੜੀ ਕੀਤੀ ਹੈ | ਜਾਂਚ ਅਧਿਕਾਰੀ ਐਸ.ਆਈ. ਉਮੇਸ਼ ਕੁਮਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਹਰੀਸ਼ ਕੁਮਾਰ ਸਿੰਗਲਾ ਅਤੇ ਬੈਂਕ ਨਾਲ ਸਬੰਧਿਤ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਫ਼ੈਕਟਰੀ ਦੇ ਬਾਹਰੋਂ ਮੋਟਰਸਾਈਕਲ ਚੋਰੀ
ਥਾਣਾ ਜੋਧੇਵਾਲ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਾਬਲ ਚੰਦ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਐਮ.ਐਸ. ਗ੍ਰਾਫਿਕ ਫ਼ੈਕਟਰੀ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੇ ਬਾਹਰ ਤਾਲਾ ਲਗਾ ਕੇ ਖੜ੍ਹਾ ਕੀਤਾ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ | ਉਸ ਨੂੰ ਪਤਾ ਲੱਗਾ ਕਿ ਇਕ ਹੋਰ ਮੋਟਰਸਾਈਕਲ, ਜਿਸ ਦੀ ਆਰਸੀ ਦਲੀਪ ਕੁਮਾਰ ਦੇ ਨਾਮ 'ਤੇ ਹੈ ਅਤੇ ਦੂਜਾ ਮੋਟਰਸਾਈਕਲ ਜਿਸ ਦੀ ਆਰਸੀ ਸੀਮਾ ਰਾਣੀ ਦੇ ਨਾਮ 'ਤੇ ਹੈ, ਨੂੰ ਵੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ | ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਜਸਵਿੰਦਰਪਾਲ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਦੜਾ ਸੱਟਾ ਲਗਾ ਰਿਹਾ ਵਿਅਕਤੀ ਗਿ੍ਫ਼ਤਾਰ
ਥਾਣਾ ਮੋਤੀ ਨਗਰ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਪਿੱਪਲ ਥੱਲੇ ਬੱਲਾ ਮਾਰਕੀਟ ਸਬਜ਼ੀ ਮੰਡੀ ਸ਼ੇਰਪੁਰ ਵਿਖੇ ਪਰਚੀ ਦੜਾ ਸੱਟਾ ਲਗਾ ਰਹੇ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 1630 ਰੁਪਏ ਦੀ ਨਗਦੀ ਬਰਾਮਦ ਕੀਤੀ | ਮੁਲਜ਼ਮ ਦੀ ਸ਼ਨਾਖ਼ਤ ਅਨਿਲ ਕੁਮਾਰ ਵਜੋਂ ਹੋਈ ਹੈ | ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |