ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ 'ਭਾਵਾਧਸ ਦੇ 62ਵੇਂ ਸਥਾਪਨਾ ਦਿਵਸ' ਦੇ ਸਬੰਧ ਵਿਚ ਵਿਸ਼ਾਲ ਸਮਾਗਮ ਸਥਾਨਕ ਪਿੰਡੀ ਦਿਆਲ ਧਰਮਸ਼ਾਲਾ, ਕੈਲਾਸ਼ ਸਿਨੇਮਾ ਚੌਕ, ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿਚ ਭਾਵਾਧਸ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸਹੋਤਾ ਨੇ ਕਿਹਾ ਕਿ ਭਾਵਾਧਸ ਦਾ 62ਵਾਂ ਸਥਾਪਨਾ ਦਿਵਸ ਰਾਸ਼ਟਰੀ ਪੱਧਰ 'ਤੇ ਮੁਰਾਦਾਬਾਦ ਉਤਰ ਪ੍ਰਦੇਸ਼ ਵਿਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਲੁਧਿਆਣਾ ਤੋਂ ਪ੍ਰਮੁੱਖ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ 24 ਮਈ 1964 ਨੂੰ ਪਰਮ ਪੂਜਨੀਕ ਬ੍ਰਹਮਲੀਨ ਪ੍ਰਭੂ ਰਿਸ਼ੀਨਾਥ ਰਤਨਾਕਰ ਨੇ 'ਵਾਲਮੀਕਿ ਧਰਮ ਸਮਾਜ' ਦੀ ਸਥਾਪਨਾ ਲੁਧਿਆਣਾ ਦੀ ਪਵਿੱਤਰ ਧਰਤੀ 'ਤੇ ਕੀਤੀ ਸੀ | ਉਪਰੰਤ ਸੰਗਠਨ ਦਾ ਵਿਸਥਾਰ ਹੋਇਆ ਅਤੇ ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਸਾਲ 2003 ਤੋਂ ਇਹ ਸੰਗਠਨ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਦੀ ਯੋਗ ਅਗਵਾਈ 'ਚ ਸਮਾਜਿਕ ਤੇ ਧਾਰਮਿਕ ਕਾਰਜ ਕਰ ਰਿਹਾ ਹੈ | ਭਾਵਾਧਸ ਦੇ ਸੰਵਿਧਾਨ ਨਿਰਮਾਤਾ ਬ੍ਰਹਮਲੀਨ ਰਾਜ ਕੁਮਾਰ ਹਮਦਰਦ ਨੇ ਇਸ ਸੰਗਠਨ ਨੂੰ 10-10-1984 ਰਜਿਸਟਰਡ ਕਰਵਾਇਆ, ਜਿਸ ਦਾ ਨੰ. 1207 ਹੈ | ਸਮਾਗਮ ਦੌਰਾਨ ਜੋ ਮਤੇ ਪਾਸ ਕੀਤੇ ਗਏ ਸਮੂਹ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਸਵੀਕਾਰ ਕੀਤਾ | ਸ਼੍ਰੀ ਸਹੋਤਾ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਦਿਨ ਸਾਰੇ ਅਹੁਦੇਦਾਰਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਕਿਸੇ ਸਮਾਜ ਅਤੇ ਸਮਾਜ ਦੀ ਉਨਤੀ ਲਈ ਕਿਸੇ ਸੰਗਠਨ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਅਤੇ ਇਸ ਰਾਹੀਂ ਹੀ ਅਸੀਂ ਆਪਣੇ ਪਰਿਵਾਰ, ਭਾਈਚਾਰੇ ਅਤੇ ਸਮਾਜ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ | ਇਸ ਮੌਕੇ ਲਵ ਦ੍ਰਾਵਿੜ, ਡਾ. ਡੀ. ਪੀ. ਖੋਸਲਾ, ਪਰਬਭੀਲ ਰਤਨਾਕਰ, ਕੁਸ਼ ਰਾਜ, ਵਿਜੈ ਮਾਨਵ, ਸ਼ਿਵ ਸੋਨੀ, ਵਰਿੰਦਰ ਗਾਗਟ, ਸੋਨੂੰ ਫੁੱਲਾਂਵਾਲ, ਨਰੇਸ਼ ਸੋਦਾ, ਵਰਿੰਦਰ ਸਿੰਘ ਕਾਲਾ ਸਵਾਮੀ, ਰਾਜੇਸ਼ ਦੈਤਯ, ਮਨੋਜ ਸਹੋਤਾ ਟੋਨੀ, ਐਡਵੋਕੇਟ ਅਭੈ ਸਹੋਤਾ, ਕਰਨ ਬਾਲੀ, ਰਾਜੂ ਸ਼ੇਰਪੁਰੀਆ, ਗੁਲਸ਼ਨ ਡਿਮਾਣਾ, ਬਿੱਟੂ ਮੱਟੂ, ਵਰਜਿੰਦਰ ਫੋਕਲ ਪੁਆਇੰਟ, ਅਜੈ ਕਾਲੜਾ, ਵਿਜੈ ਫਰਮਾਏ, ਰਮੇਸ਼ ਘਈ, ਨਰੇਸ਼ ਸੋਹਤਾ, ਅਰਜੁਨ ਸਿੰਘ ਸਹੋਤਾ, ਬਿੱਟੂ ਗਿੱਲ, ਵਿੱਕੀ ਚੌਹਾਨ, ਸੰਜੈ ਅਸੁਰ, ਵਿਨੋਦ ਸਹੋਤਾ, ਪ੍ਰਦੀਪ ਟਾਂਕ, ਰੋਨੀ ਬੈਨੀਵਾਲ, ਗੌਰਵ ਗਾਗਟ, ਮਣੀ ਮੂੰਗ, ਵਿਜੈ ਚੈਹਾਨ, ਨਰੇਸ਼ ਕਾਲਾ, ਨਰੇਸ਼ ਸਹੋਤਾ, ਸੋਨੂੰ ਪਾਰਚਾ, ਤਰੁਣ ਸਹੋਤਾ, ਅਰੁਣ ਡੁਲਗਚ, ਅਜੈ ਸਭਰਵਾਲ, ਬੰਟੀ ਗੁਗਲੀਆ, ਸੁਨੀਲ ਲੌਹਟ, ਰਾਜਨ ਸਭਰਵਾਲ, ਹਰਵਿੰਦਰ ਸਿੰਘ ਪੱਤੜ, ਰਾਜਨ ਮੇਹਰਾ, ਰਾਜੇਸ਼ ਮੱਟੂ, ਸੰਦੀਪ ਗੌਤਮ, ਕੌਸ਼ਲ ਮੱਟੂ, ਬਿਮਲ ਸਹੋਤਾ, ਰਾਜ ਕੁਮਾਰ, ਨਿਸ਼ੂ ਘਈ, ਰਾਜਿੰਦਰ ਕਲਿਆਣ, ਬਾਬਾ ਸੁਖਵਿੰਦਰ ਸਿੰਘ ਤਰਨਾ ਦਲ ਦੇ ਮੁਖੀ, ਬਾਬਾ ਸਤਨਾਮ ਸਿੰਘ, ਬਾਬਾ ਕੁਲਦੀਪ ਸਿੰਘ, ਸਤਾਮ ਸਿੰਘ, ਐਡਵੋਕੇਟ, ਸੁਖਵੰਤ ਸਿੰਘ ਬੋਬੀ, ਬੌਬੀ ਚੰਡਾਲਿਆ, ਸੰਜੀਵ ਸਹੋਤਾ ਬੰਟੀ, ਹਿਮਾਂਸ਼ੂ ਸਭਰਵਾਲ, ਰਵੀ ਸ਼ੰਕਰ ਮੱਟੂ, ਲੱਕੀ ਸਹੋਤਾ ਕੁੰਦਨਪੁਰੀ, ਮੋਤੀ ਅਟਵਾਲ, ਰਵੀ ਸਾਹਿਲ, ਅਮਿਤ ਸਿੱਧੂ, ਚੰਦਨ ਆਂਚਲ, ਗਿਆਨੋ ਦੇਵੀ, ਰਾਜਵਤੀ, ਮਨਜੀਤ ਕੌਰ ਸਹੋਤਾ, ਕੋਮਲ ਰਾਨੀ, ਸੋਨੀਆ ਥਾਪਰ, ਸੰਦੀਪ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਸੌਰਭ ਕੁਮਾਰ, ਗੌਰਵ ਕੁਮਾਰ, ਹਰਪ੍ਰੀਤ ਸਹੋਤਾ, ਸ਼ਿਵ ਸਹੋਤਾ, ਰਾਜਾ ਕਰੋਤੀਆ, ਕਰਨ ਮੂੰਗ, ਅੰਕੁਸ਼ ਚਾਵਰਿਆ, ਮੁੰਨਾ ਨਾਹਰ, ਪਿ੍ੰਸ ਅਟਵਾਲ, ਰਮੇਸ਼ ਧੀਂਗਾਨ, ਰਿਸ਼ੀ ਸਹੋਤਾ, ਸੁਰਿੰਦਰ ਕੁਮਾਰ, ਚਾਂਦ ਕੁਮਾਰ, ਸ੍ਰੀਕਾਂ, ਪਵਨ ਕੁਮਾਰ ਪੰਮਾ, ਰੌਕੀ ਘਈ, ਰਾਕੇਸ਼ ਗਿੱਲ, ਚੀਨੀ ਰੱਤੀ, ਧਰਮਪਾਲ ਬੱਬੂ, ਦਮਨ ਘਈ, ਵਿਸ਼ਾਲ ਸਭਰਵਾਲ, ਰਵੀ ਧੀਂਗਾਨ, ਸੰਨੀ ਸਹੋਤਾ, ਰਿੰਕੂ ਨਾਹਰ, ਸੰਨੀ ਸਿੱਧੂ, ਜਿੰਦਰ ਖੈਰਵਾਲ, ਸੋਨੂੰ ਸਹੋਤਾ, ਮੋਨੂੰ ਸਹੋਤਾ, ਸੁਰੇਸ਼ ਕਾਲੂ, ਨੀਰਜ ਚਰਨ, ਬੋਬੀ ਭੱਟੀ, ਸੌਰਵ ਪੁਹਾਲ, ਸੁਨੀਲ ਕਾਲੜਾ, ਪ੍ਰਦੀਪ ਕੁਮਾਰ ਡਾਬਾ, ਰੋਹਿਤ ਸਹੋਤਾ, ਦੀਪਕ ਲੌਹਟ, ਸੰਨੀ ਸਾਹਿਲ, ਅਜੈ ਨਾਹਰ, ਸੰਦੀਪ ਗਾਗਟ, ਪਿ੍ੰਸ ਸਹੋਤਾ, ਦੀਪਾ ਕਲਿਆਣ, ਪਵਨ ਘਾਰੂ, ਸੰਜੈ ਬੋਹਤ ਆਦਿ ਵਿਸ਼ੇਸ਼ ਰੂਪ 'ਚ ਹਾਜ਼ਰ ਸਨ |