ਲੁਧਿਆਣਾ, 27 ਮਈ (ਡਾ. ਤਰਲੋਚਨ ਸਿੰਘ)- ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ 2 ਕਿੱਲੋ ਦਾਲ, 2 ਕਿੱਲੋ ਖੰਡ ਕਿੱਲੋ, ਨਮਕ, ਕਿੱਲੋ ਸਰੋਂ੍ਹ ਦਾ ਤੇਲ, 200 ਗਰਾਮ ਹਲਦੀ ਦੇ ਕੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ ਦੀ ਸ਼ੁਰੂਆਤ ਕੀਤੀ ਗਈ¢ ਉਨ੍ਹਾਂ ਨੇ ਅੱਜ ਰਾਜ ਕੁਮਾਰ ਸ਼ਰਮਾ, ਦੀਪੀ ਸਿਆਣ ਆਦਿ ਦੇ ਡੀਪੂਆਂ ਤੇ ਹਜ਼ਾਰਾਂ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ¢ ਇਸ ਮÏਕੇ ਹਲਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਦੀ ਸਰਕਾਰ ਹੈ¢ ਇਸ ਕਰਕੇ ਮੱਧ ਵਰਗੀ ਪਰਿਵਾਰਾਂ ਨੂੰ ਲਗਭਗ ਦਸ ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਉਪਰਾਲਾ ਕਰ ਰਹੀ ਹੈ¢ ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਬਿਜਲੀ ਮੁਫ਼ਤ, ਸੀਵਰੇਜ ਪਾਣੀ ਮੁਫ਼ਤ, ਬੱਸ ਸਫ਼ਰ ਮੁਫ਼ਤ, 1500 ਪੈਨਸ਼ਨ, ਮੁਫ਼ਤ ਆਟਾ ਦਾਲ ਸਕੀਮ, 1000 ਰੁਪਏ ਹਰ ਮਹਿਲਾ ਨੂੰ , ਹਰ ਪਰਿਵਾਰ ਨੂੰ ਦਸ ਲੱਖ ਦਾ ਇਲਾਜ ਮੁਫ਼ਤ ਦਿੱਤਾ ਜਾ ਰਿਹਾ ਹੈ¢ ਇਸ ਮÏਕੇ ਸੋਹਣ ਸਿੰਘ ਗੋਗਾ, ਕੁਲਦੀਪ ਬਿੱਟਾ, ਰਾਜ ਕੁਮਾਰ ਸ਼ਰਮਾ, ਦੀਪੀ ਸਿਆਣ, ਭੁਪਿੰਦਰ ਸ਼ਰਮਾ, ਮੀਰਾਂ ਸ਼ਰਮਾ, ਆਕਾਸ਼ ਵਰਮਾ, ਬਲਵਿੰਦਰ ਸਿੰਘ, ਅਮਰ ਨਾਥ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲਾਭਪਾਤਰੀ ਹਾਜ਼ਰ ਸਨ¢