05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੁਧਿਆਣਾ ਇਲੈਕਟ੍ਰੋਪਲੇਟਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 03-06-2026
ਲੁਧਿਆਣਾ, 2 ਜੂਨ (ਜਤਿੰਦਰ ਭੰਬੀ)-ਦਾ ਲੁਧਿਆਣਾ ਇਲੈਕਟ੍ਰੋਪਲੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਪ੍ਰਕਾਸ਼ ਸਭਰਵਾਲ ਦੀ ਅਗਵਾਈ ਹੇਠ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੂੰ ਆਪਣੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ | ਇਸ ਮੌਕੇ ਆਰ. ਕੇ. ਰਤਰਾ ਮੁੱਖ ਇੰਜੀਨੀਅਰ ਵੀ ਹਾਜ਼ਰ ਸਨ | ਉਨ੍ਹਾਂ ਨਾਲ ਰਾਜਨ ਗੁਪਤਾ, ਉਪ ਪ੍ਰਧਾਨ ਅਸ਼ੋਕ ਕੁਮਾਰ ਗੁਪਤਾ, ਸਕੱਤਰ ਚਰਨਜੀਤ ਸਿੰਘ ਵਿਸ਼ਵਕਰਮਾ (ਸਾਬਕਾ ਪ੍ਰਧਾਨ ਅਤੇ ਚੇਅਰਮੈਨ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ) ਅਤੇ ਰਾਜਿੰਦਰ ਸਿੰਘ ਪ੍ਰਧਾਨ, ਫੋਕਲ ਪੋਇੰਟ ਇੰਡਸਟਰੀਅਲ ਸ਼ੈਡਜ਼ ਐਸੋਸੀਏਸ਼ਨ, ਡਾ. ਲਵਨੀਤ ਦੁਬੇ ਮੈਂਬਰ ਸਕੱਤਰ ਅਤੇ ਰਾਜਨ ਗੁਪਤਾ ਉਪ ਪ੍ਰਧਾਨ ਨੇ ਕਿਹਾ ਕਿ ਮਾਈਕਰੋ ਅਤੇ ਸਮਾਲ ਸਕੇਲ ਉਦਯੋਗ ਵਧ ਰਹੀਆਂ ਲਾਗਤਾਂ, ਗਲੋਬਲ ਅਣਿਸ਼ਚਿਤਤਾਵਾਂ ਅਤੇ ਮੱਧ-ਪੂਰਬ ਵਿਚ ਚੱਲ ਰਹੇ ਸੰਘਰਸ਼ ਕਾਰਨ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਨ | ਉਨ੍ਹਾਂ ਬੋਰਡ ਨੂੰ ਬੇਨਤੀ ਕੀਤੀ ਕਿ ਐਮਐਸਐਮਈ ਇਕਾਈਆਂ ਪ੍ਰਤੀ ਨਰਮ ਰੁੱਖ ਅਪਣਾ ਕੇ ਮਾਰਗਦਰਸ਼ਕ, ਸਹਿਯੋਗੀ ਅਤੇ ਪ੍ਰੇਰਣਾਤਮਕ ਰਵੱਈਆ ਅਪਣਾਇਆ ਜਾਵੇ ਅਤੇ ਹੋਣ ਵਾਲੀਆਂ ਕਮੀਆਂ ਲਈ ਸੁਧਾਰ ਦਾ ਮੌਕਾ ਦਿੱਤਾ ਜਾਵੇ | ਇਸ ਮੌਕੇੇ ਅਸ਼ੋਕ ਕੁਮਾਰ ਗੁਪਤਾ, ਸਕੱਤਰ ਨੇ ਕਿਹਾ ਕਿ ਜ਼ਿਆਦਾਤਰ ਇਲੈਕਟ੍ਰੋਪਲੇਟਿੰਗ ਅਤੇ ਇੰਜੀਨੀਅਰਿੰਗ ਇਕਾਈਆਂ ਐਮਐਸਐਮਈ ਸ਼੍ਰੇਣੀ ਵਿਚ ਆਉਂਦੀਆਂ ਹਨ ਅਤੇ ਕੱਚੇ ਮਾਲ, ਬਿਜਲੀ, ਮਜ਼ਦੂਰੀ, ਆਵਾਜਾਈ ਅਤੇ ਕਾਨੂੰਨੀ ਪਾਲਣਾਵਾਂ ਦੀਆਂ ਵਧਦੀਆਂ ਲਾਗਤਾਂ ਕਾਰਨ ਭਾਰੀ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ | ਉਦਯੋਗਪਤੀਆਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾਵੇਗੀ | ਚੰਦਰ ਪ੍ਰਕਾਸ਼ ਸਭਰਵਾਲ ਨੇ ਰਾਜ ਸਰਕਾਰ ਵਲੋਂ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਨਾਲ ਲੈਸ ਇਕ ਵਿਸ਼ੇਸ਼ ਇਲੈਕਟਰੋਪਲੇਟਿੰਗ ਉਦਯੋਗਿਕ ਕਲੱਸਟਰ ਸਥਾਪਤ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਇਸ ਨਾਲ ਪ੍ਰਦੂਸ਼ਣ ਘਟੇਗਾ | ਇਸ ਮੌਕੇ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਮਿਕਸਡ ਲੈਂਡ ਯੂਜ਼ ਦਾ ਮੁੱਦਾ ਉਠਾਇਆ, ਜਿਸ ਕਾਰਨ ਸ਼ਹਿਰੀ ਖੇਤਰਾਂ ਵਿਚ ਚੱਲ ਰਹੀਆਂ ਕਈ ਉਦਯੋਗਿਕ ਇਕਾਈਆਂ ਪ੍ਰਭਾਵਿਤ ਹੋ ਰਹੀਆਂ ਹਨ | ਉਨ੍ਹਾਂ ਇਸ ਸਮੱਸਿਆ ਦਾ ਲੰਬੇ ਸਮੇਂ ਲਈ ਵਿਹਾਰਕ ਹੱਲ ਲੱਭਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੁਵਿਧਾ ਕੇਂਦਰ ਮੁਲਾਜ਼ਮਾਂ ਦੇ ਸੰਘਰਸ਼ ਨੇ ਫੜਿਆ ਜ਼ੋਰ <br/> ਅਗਲੀ ਖ਼ਬਰ ਹਾਈ ਕੋਰਟ 'ਚ ਪੇਸ਼ ਰਿਪੋਰਟ ਖ਼ਿਲਾਫ਼ ਮੁਲਾਜ਼ਮਾਂ ਦਾ ਫੁੱਟਿਆ ਗੁੱਸਾ <br/>
Ad Position 24