10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 09-06-2026
ਲੁਧਿਆਣਾ, 8 ਜੂਨ (ਜਤਿੰਦਰ ਭੰਬੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਸਤਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਲੁਧਿਆਣਾ ਵਿਖੇ ਹੋਈ | ਮੀਟਿੰਗ ਦੀ ਸ਼ੁਰੂਆਤ ਸਮੇਂ ਵੱਖ ਵੱਖ ਅਦਾਰਿਆਂ ਨਾਲ ਸਬੰਧਿਤ ਡਿਗਰੀਆਂ ਹਾਸਲ ਕਰ ਚੁੱਕੇ ਬੇਰੁਜ਼ਗਾਰ ਨੌਜਵਾਨਾਂ ਵਲੋਂ ਨੌਕਰੀਆਂ ਪ੍ਰਾਪਤ ਕਰਨ ਲਈ ਅਤੇ ਕੱਚੇ ਮੁਲਾਜ਼ਮਾਂ ਵਲੋਂ ਪੱਕੇ ਹੋਣ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਨੌਜਵਾਨਾਂ ਉੱਪਰ ਮੁੱਖ ਮੰਤਰੀ ਦੀ ਸ਼ਹਿ 'ਤੇ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਾ ਕੀਤੀ ਗਈ ਅਤੇ ਨੌਕਰੀਆਂ ਲਈ ਜੱਦੋ ਜਹਿਦ ਕਰ ਰਹੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਦੀਆਂ ਜਥੇਬੰਦੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ | ਇਸ ਤੋਂ ਇਲਾਵਾ ਕਿਸਾਨੀ ਮਸਲਿਆਂ ਬਾਰੇ ਅਹਿਮ ਵਿਚਾਰਾਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵਲੋਂ ਜਿੱਥੇ ਸੂਏ ਅਤੇ ਰਜਵਾਹਿਆਂ ਦੀਆਂ ਟੇਲਾਂ 'ਤੇ ਨਹਿਰੀ ਪਾਣੀ ਪੂਰਾ ਕਰਨ ਤੋਂ ਇਲਾਵਾ ਸੂਏ, ਰਜਵਾਹਿਆਂ ਦੇ ਮੋਘਿਆਂ 'ਤੇ ਵੀ ਪਾਣੀ ਦੀ ਮਾਤਰਾ ਪੂਰੀ ਕੀਤੀ ਜਾਵੇ, ਇਕ ਹੋਰ ਮਤੇ ਰਾਹੀਂ ਮੰਗ ਕੀਤੀ ਕਿ ਪਿਛਲੇ ਸਮੇਂ ਤੋਂ ਕਿਸਾਨਾਂ ਦੀ ਜੋ ਖੰਡ ਮਿੱਲਾਂ ਵੱਲ ਬਕਾਇਆ ਰਕਮ ਰੁਕੀ ਹੋਈ ਹੈ, ਉਸ ਵਿਚੋਂ ਸਰਕਾਰ ਦਾ ਬਣਦਾ ਹਿੱਸਾ 68 ਰੁਪਏ 30 ਪ੍ਰਤੀ ਕੁਇੰਟਲ ਤੁਰੰਤ ਜਾਰੀ ਕੀਤਾ ਜਾਵੇ, ਇਹ ਵੀ ਮੰਗ ਕੀਤੀ ਗਈ ਕਿ ਕੋਆਪਰੇਟਿਵ ਸੁਸਾਇਟੀ ਦੇ ਹਿੱਸੇਦਾਰ ਕਿਸਾਨਾਂ ਲਈ ਸਹਿਕਾਰੀ ਬੈਂਕਾਂ ਵਲੋਂ ਵਧਾਏ ਹੱਦ ਕਰਜ਼ੇ ਦਾ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ਅਤੇ ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਵੀ ਡੀ.ਐਸ. ਸਕੀਮ ਦਾ ਅਮਲ ਸ਼ੁਰੂ ਕੀਤਾ ਜਾਵੇ | ਇਕ ਵੱਖਰੇ ਮਤੇ ਰਾਹੀਂ ਚੇਅਰਮੈਨ ਪੀ.ਐਸ.ਪੀ.ਸੀ.ਐਲ. ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰੀ ਹੋਣ ਵਾਲੇ ਟਰਾਂਸਫਾਰਮਰਾਂ ਦੀ ਪੂਰਤੀ ਬਿਜਲੀ ਮਹਿਕਮੇ ਵਲੋਂ ਤੁਰੰਤ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂ. ਤੇ ਬੀ. ਕੇ. ਐੱਮ. ਯੂ. ਵਲੋਂ ਤੇਲ ਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br... ਅਗਲੀ ਖ਼ਬਰ 87 ਕਰੋੜ ਰੁਪਏ ਦੀ ਰਿਕਵਰੀ, ਸੁੱਤਾ ਪਿਆ ਹੈ ਨਗਰ ਨਿਗਮ <br/>
Ad Position 24