ਢੰਡਾਰੀ ਕਲਾਂ/ਲੁਧਿਆਣਾ, 8 ਜੂਨ (ਜਸਵੀਰ ਸਿੰਘ ਬੰਗਾ)-ਢੰਡਾਰੀ ਕਲਾਂ ਨੌਜਵਾਨ ਸਭਾ ਵਲੋਂ ਢੰਡਾਰੀ ਕਲਾਂ ਵਿਖੇ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜਿਸ ਵਿਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਮੁੱਖ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਨੌਜਵਾਨਾਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ 'ਚ ਹਿੱਸਾ ਲੈਣ ਨਾਲ ਜਿਥੇ ਨੌਜਵਾਨ ਸਰੀਰਕ ਪੱਖੋਂ ਤੰਦਰੁਸਤ ਰਹਿੰਦੇ ਹਨ, ਉਥੇ ਹੀ ਮਾਨਸਿਕ ਤੌਰ 'ਤੇ ਵੀ ਤਣਾਅ ਮੁਕਤ ਰਹਿੰਦੇ ਹਨ | ਟੂਰਨਾਮੈਂਟ ਦੌਰਾਨ ਢੰਡਾਰੀ ਕਲਾਂ ਦੀ ਟੀਮ ਜੇਤੂ ਰਹੀ, ਜਦਕਿ ਗਿਆਸਪੁਰਾ ਦੀ ਟੀਮ ਦੂਜੇ ਨੰਬਰ 'ਤੇ ਰਹੀ | ਕੌਂਸਲਰ ਵੀਰੂ ਨੇ ਖਿਡਾਰੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜੀਤੀ ਢੰਡਾਰੀ, ਹੈਪੀ ਸਰਪੰਚ, ਰੂਪਾ ਢੰਡਾਰੀ, ਜੱਸੂ ਢੰਡਾਰੀ, ਦਵਿੰਦਰ ਖ਼ਾਲਸਾ, ਅਮਰੀਕ ਢੰਡਾਰੀ, ਗੋਗੂ ਢੰਡਾਰੀ, ਜੱਸੂ ਕੁਮੈਂਟਰ, ਲੰਬੂ, ਲੱਖੀ ਢੰਡਾਰੀ ਤੇ ਹੋਰ ਵੀ ਨੌਜਵਾਨ ਹਾਜ਼ਰ ਸਨ |