ਲੁਧਿਆਣਾ, 21 ਜੂਨ (ਡਾ. ਤਰਲੋਚਨ ਸਿੰਘ)-3 ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ., ਲੁਧਿਆਣਾ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਵੱਖ-ਵੱਖ ਐਨ. ਸੀ. ਸੀ. ਸੰਸਥਾਵਾਂ ਵਿਚ ਵਿਸ਼ੇਸ਼ ਯੋਗਾ ਸੈਸ਼ਨ ਕਰਵਾਏ ਗਏ। ਇਸ ਮੌਕੇ ਕੁੱਲ 460 ਐਨ. ਸੀ. ਸੀ. ਕੈਡਟਾਂ ਨੇ ਭਾਗ ਲੈ ਕੇ ਯੋਗਾ ਰਾਹੀਂ ਤੰਦਰੁਸਤ ਜੀਵਨ ਸ਼ੈਲੀ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਕੈਡਟਾਂ ਨੇ ਮਾਹਿਰ ਯੋਗਾ ਇੰਸਟਰਕਟਰਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਤੇ ਧਿਆਨ ਅਭਿਆਸ ਕੀਤੇ। ਯੋਗਾ ਦੇ ਸਰੀਰਕ ਤੇ ਮਾਨਸਿਕ ਸਿਹਤ ਲਈ ਲਾਭਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ 3 ਪੰਜਾਬ ਗਰਲਜ਼ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਆਰ. ਐਸ. ਚੌਹਾਨ ਨੇ ਕੈਡਟਾਂ ਦਾ ਉਚ ਮਨੋਬਲ, ਅਨੁਸ਼ਾਸਨ ਤੇ ਉਤਸ਼ਾਹ ਦੇਖਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯੋਗਾ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਮਨ ਨੂੰ ਵੀ ਸ਼ਾਂਤ, ਸੰਤੁਲਿਤ ਅਤੇ ਕੇਂਦਰਿਤ ਬਣਾਉਂਦਾ ਹੈ।ਸਮਾਗਮ ਦੌਰਾਨ ਕੈਡਟਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਇਕ ਧਰਤੀ, ਇਕ ਸਿਹਤ ਲਈ ਯੋਗਾ”ਦੇ ਸੰਦੇਸ਼ ਨੂੰ ਅੱਗੇ ਵਧਾਇਆ। ਸਮਾਗਮ ਦੇ ਅੰਤ ਵਿਚ ਸਭ ਨੇ ਨਿਯਮਤ ਯੋਗ ਅਭਿਆਸ ਕਰਨ ਦਾ ਸੰਕਲਪ ਲਿਆ।
3 ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ. ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਜੀਤ ਡੈਸਕ
22-06-2026