ਇਆਲੀ/ਥਰੀਕੇ, 22 ਜੂਨ (ਮਨਜੀਤ ਸਿੰਘ ਦੁੱਗਰੀ)-ਸਨਵਿਊ ਰੈਜ਼ੀਡੈਂਸੀ, ਇਆਲੀ ਕਲਾਂ ਵਿਖੇ ਸ੍ਰੀ ਬਾਬਾ ਚੰਦਾ ਜੈਨ ਡੁੱਗਰ ਸੁਸਾਇਟੀ ਵਲੋਂ ਰੱਖੇ ਸਮਾਗਮ ਦੌਰਾਨ ਨਵੇਂ ਬਣੇ ਭਗਵਾਨ ਮਹਾਵੀਰ ਕਮਿਊਨਿਟੀ ਸੈਂਟਰ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਕਰ ਕਮਲਾ ਦੁਆਰਾ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਪੂਰੇ ਭਾਈਚਾਰੇ ਲਈ ਹੈ, ਖ਼ਾਸ ਕਰਕੇ ਜੈਨ ਧਰਮ ਦੇ ਅੰਦਰ ਸਾਰੀਆਂ ਸੰਪਰਦਾਵਾਂ ਲਈ ਹਰ ਕਿਸੇ ਲਈ ਆਪਣੇ ਆਪਣੇ ਸਮਾਗਮ ਕਰਨ ਲਈ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਜੈਨ ਧਰਮ ਦੇ ਪੈਰੋਕਾਰ ਹੋਣ ਦੇ ਨਾਤੇ, ਉਹ ਭਗਵਾਨ ਮਹਾਵੀਰ ਦੇ ਆਸ਼ੀਰਵਾਦ ਨਾਲ ਧਰਮ ਦੇ ਪੰਜ ਸਿਧਾਂਤਾਂ ਅਹਿੰਸਾ, ਸੱਚ, ਚੋਰੀ ਨਾ ਕਰਨਾ, ਬ੍ਰਹਮਚਾਰੀ ਅਤੇ ਅਪਰਿਗ੍ਰਹਿ ਨੂੰ ਕਾਇਮ ਰੱਖਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੌਰਵ ਸਮਾਜ ਤੋਂ ਅਸ਼ੋਕ ਜੈਨ ਮਹਿੰਦਰ ਕੁਮਾਰ ਜੈਨ, ਮਿੰਕਿੰਗ ਪਰਿਵਾਰ ਤੋਂ ਅਨੂਪ ਕੁਮਾਰ ਜੈਨ ਨੇ ਕੀਤੀ। ਜਿਸ ਵਿਚ ਮੌਜੂਦ ‘ਸ਼ੇਰੇ-ਹਿੰਦ’ ਗੁਰੂਦੇਵ ਸੁੰਦਰ ਮੁਨੀ ਮਹਾਰਾਜ, ਮਹਾਸਾਦਿਨੀ ਮਹਾਰਾਜ ਉਪਾਧਵੀ, ਪੀਯੂਸ਼ ਮੁਨੀ ਮਹਾਰਾਜ ਉਪਾਧਵੀ, ਵੀਨਾ ਮਹਾਰਾਜ, ਅਤੇ ਮਹਾਸਾਧਵੀ ਮੀਨਾ ਮਹਾਰਾਜ ਸ਼ਾਮਿਲ ਹੋਏ। ਇਸ ਮੌਕੇ ਐਸ.ਐਸ ਜੈਨ ਸਭਾ ਸਿਵਲ ਲਾਈਨਜ਼ ਦੇ ਚੇਅਰਮੈਨ ਜਤਿੰਦਰ ਜੈਨ, ਕੁਸ਼ਲ ਜੈਨ, ਵਿਸ਼ਵਾ ਜੈਨ, ਸੁਰੇਸ਼ ਜੈਨ, ਦੀਪਕ ਜੈਨ, ਸੰਜੀਵ ਜੈਨ ‘ਆਤਮਾ’, ਡਾ: ਸੰਦੀਪ ਜੈਨ, ਸਰਪੰਚ ਪਤੀ ਦਰਬਾਰਾ ਸਿੰਘ, ਪ੍ਰਧਾਨ ਸੁਸਾਇਟੀ ਅਤੇ ਪੰਚਾਇਤ ਮੈਂਬਰ ਸੁਖਚੈਨ ਸਿੰਘ, ਵਿਪਨ ਜੈਨ, ਅਰੀਮ ਜੈਨ, ਸੂਰਜ ਪ੍ਰਕਾਸ਼ ਜੈਨ, ਡਾ: ਅਮਿਤਾ ਜੈਨ, ਯੁਵਾ ਜੈਨਸ਼ੀਨ, ਰਜਨੀਸ਼, ਸੁਧੀਰ ਜੈਨ ਸਮੇਤ ਸ਼੍ਰੀ ਬਾਬਾ ਚੰਦਾ ਜੈਨ ਡੁੱਗਰ ਸੁਸਾਇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।