ਲਾਡੋਵਾਲ, 11 ਜੁਲਾਈa (ਬਲਬੀਰ ਸਿੰਘ ਰਾਣਾ)-ਲਾਡੋਵਾਲ ਵਿਖੇ ਲੂਣ ਪੀਰ ਸ਼ਾਹ ਕਮੇਟੀ ਵਲੋਂ ਪਹਿਲਵਾਨਾਂ ਦੇ 35ਵੇਂ ਅਖਾੜੇ ਦਾ ਛਿੰਝ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ। ਇਸ ਅਖਾੜੇ ਵਿਚ ਪੰਜਾਬ ਭਰ ਤੋਂ ਨਾਮਵਰ ਤੇ ਉਭਰਦੇ ਪਹਿਲਵਾਨਾਂ ਦੀਆਂ 200 ਜੋੜੀਆਂ ਨੇ ਭਾਗ ਲਿਆ। ਇਸ ਮੌਕੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਬਤੌਰ ਮੁੱਖ ਮਹਿਮਾਨ ਤੇ ਯੂਥ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕੀ ਜਿਹੜੇ ਨੌਜਵਾਨ ਖੇਡਾਂ ਤੇ ਖੇਡ ਮੁਕਾਬਲਿਆਂ ਵਿਚ ਦਿਲੋਂ ਭਾਗ ਲੈਂਦੇ ਹਨ, ਉਹ ਆਪਣਾ ਤੇ ਮਾਪਿਆਂ ਦਾ ਨਾਂਅ ਵੀ ਜ਼ਰੂਰ ਰੌਸ਼ਨ ਕਰਦੇ ਹਨ ਸਰੋਤਿਆਂ ਤੋਂ ਹਮੇਸ਼ਾ ਵਾਹ ਵਾਹ ਖੱਟਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚੋਂ ਨਿਕਲ ਕੇ ਖੇਡਾਂ ਨਾਲ ਜੁੜਨ। ਉਨ੍ਹਾਂ ਕਿਹਾ ਕਿ ਬਾਬਾ ਲੂਣ ਪੀਰ ਸ਼ਾਹ ਕਮੇਟੀ ਲਾਡੋਵਾਲ ਪਿਛਲੇ 35 ਸਾਲਾਂ ਤੋਂ ਨੌਜਵਾਨਾਂ ਲਈ ਪਹਿਲਵਾਨਾਂ ਦੇ ਕੁਸ਼ਤੀ ਦੰਗਲ ਕਰਵਾ ਕੇ ਨੌਜਵਾਨਾਂ ਨੂੰ ਸਿਹਤ ਪੱਖੋਂ ਤਾਕਤ ਭਰਪੂਰ ਬਣਾਉਣ ਲਈ ਅਹਿਮ ਯੋਗਦਾਨ ਪਾ ਕੇ ਇਕ ਚੰਗੀ ਸੇਧ ਦਿੱਤੀ ਹੈ। ਇਸ ਮੌਕੇ ਕਮੇਟੀ ਵਲੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਦਿਹਾਤੀ ਯੂਥ ਕਮੇਟੀ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਤੇ ਸੱਚੇ ਹਿਰਦੇਪਾਲ ਸਿੰਘ ਨੂੰ ਸਿਰੋਪਾਓ ਤੇ ਬਾਬਾ ਜੀ ਦੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਵੀਰ ਚੰਦ ਕਲਿਆਣ, ਸਾਬਕਾ ਬਲਾਕ ਸੰਮਤੀ ਮੈਂਬਰ ਵਰਿੰਦਰ ਕੁਮਾਰ ਲਾਡੋਵਾਲ, ਪ੍ਰਧਾਨ ਜਤਿੰਦਰ ਗਰੇਵਾਲ, ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ, ਕਾਲਾ ਰਾਮ, ਗੁਰਮੇਲ ਗੇਲਾ, ਮੇਸ਼ੀ ਲਮਸਰ, ਮਨਜੀਤ ਸਿੰਘ ਆਲੋਵਾਲ, ਹਰਵਿਲਾਸ ਹੈਬਾ, ਅਮਰਜੀਤ ਕੁਮਾਰ, ਜਗਪਾਲ ਸੋਲੰਕੀ, ਕ੍ਰਿਸ਼ਨ ਕੁਮਾਰ, ਸੋਹਣ ਲਾਲ ਚੌਹਾਨ, ਚਿੱਟਾ ਬਾਬਾ ਤੇ ਜਸਵਿੰਦਰ ਪਾਲ ਸਿੰਘ ਆਦਿ ਵੀ ਹਾਜ਼ਰ ਸਨ।