11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ ਮਹਾਂਮਾਈ ਦੇ ਦਰਸ਼ਨਾਂ ਲਈ 157ਵੀਂ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 24-07-2026
ਲੁਧਿਆਣਾ, 23 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ 157ਵੀਂ ਬੱਸ ਧਾਰਮਿਕ ਯਾਤਰਾ ਲਈ ਲੁਧਿਆਣਾ ਤੋਂ ਸਦਾਸ਼ਿਵ ਮੰਦਿਰ ਅਤੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਈ। ਬੱਸ ਰਵਾਨਾ ਕਰਨ ਤੋਂ ਪਹਿਲਾਂ ਨਿਰਮਲਾ ਪ੍ਰਭਾਕਰ (ਦੇਵਾ ਜੀ) ਵਲੋਂ ਕੰਨਿਆ ਪੂਜਣ ਕੀਤਾ ਗਿਆ ਅਤੇ ਮੋਹਨ ਲਾਲ ਅਰੋੜਾ ਨੇ ਪੂਜਾ ਅਰਚਨਾ ਉਪਰੰਤ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਰਮਨ ਕੌੜਾ ਨੇ ਕਿਹਾ ਕਿ ਸਾਡਾ ਦੇਸ਼ ਇਕ ਧਰਮ ਪ੍ਰਧਾਨ ਦੇਸ਼ ਹੈ ਅਤੇ ਸਮੂਹ ਦੇਸ਼ ਵਾਸੀਆਂ ਦੀ ਆਸਥਾ ਆਪਣੇ ਆਪਣੇ ਧਰਮ ਨਾਲ ਜੁੜੀ ਹੋਈ ਹੈ। ਯਾਤਰਾ ਦੌਰਾਨ ਸੁਸ਼ੀਲ ਕੌੜਾ, ਸ਼ੀਸ਼ਪਾਲ ਗੋਇਲ, ਨੰਦ ਕਿਸ਼ੋਰ ਉੱਪਲ, ਰਜਨੀਸ਼ ਕੌੜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਰੋਹਿਤ ਕੌੜਾ, ਅਸ਼ਵਨੀ ਪਾਠਕ, ਵਿਪਨ ਚੋਪੜਾ, ਸੁਨੀਲ ਸੋਨੀ, ਜਤਿੰਦਰ ਪਾਲ ਸ਼ਰਮਾ ਆਦਿ ਨੇ ਸੰਗਤੀ ਰੂਪ ਵਿਚ ਭੇਂਟਾ ਗਾ ਕੇ ਮਹਾਂਮਾਈ ਦੇ ਰੰਗ ਵਿਚ ਰੰਗੀ ਰੱਖਿਆ। ਇਸ ਮੌਕੇ ਸਤਪਾਲ ਸਤੀ ਅਤੇ ਸ਼ਰਧਾਲੂਆਂ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਖੇਡ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਦਿੱਲੀ ਵਿਚ ਵਿਦਿਆਰਥੀਆਂ ’ਤੇ ਅੰਨ੍ਹਾ ਤਸ਼ੱਦਦ ਮਨੁੱਖੀ ਅਧਿਕਾਰਾਂ ਦਾ ਘਾਣ-ਜੱਸਾ ਨੂਰਪੁਰ
Ad Position 24