12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਤਿੰਨ ਵਾਰਡਾਂ ਦੀ ਸਾਂਝੀ ਸੜਕ ਵਾਹਿਗੁਰੂ ਰੋਡ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 24-07-2026
ਡਾਬਾ/ਲੁਹਾਰਾ, 23 ਜੁਲਾਈ (ਕੁਲਵੰਤ ਸਿੰਘ ਸੱਪਲ)-ਤਿੰਨ ਵਾਰਡਾਂ 41, 42 ਅਤੇ 43 ਦੀ ਸਾਂਝੀ ਸੜਕ ਵਾਹਿਗੁਰੂ ਰੋਡ ਨੂੰ ਬਣਾਉਣ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਾਰਡ 41 ਦੀ ਕੌਂਸਲਰ ਮਮਤਾ ਰਾਣੀ, ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਧਾ, ਜ਼ਿਲ੍ਹਾ ਚੇਅਰਮੈਨ ਮਨੀ ਭਗਤ ਅਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਪਨੇਸਰ (ਬਿੱਟਾ) ਵਲੋਂ ਕੀਤਾ ਗਿਆ। ਵਿਧਾਇਕ ਸਿੱਧੂ ਨੇ ਆਖਿਆ ਕਿ ਇਸ ਹਲਕੇ ਵਿਚ ਵਿਕਾਸ ਦੇ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਭਵਿੱਖ ਵਿਚ ਵੀ ਚੱਲਦੇ ਰਹਿਣਗੇ । ਕੌਂਸਲਰ ਮਮਤਾ ਰਾਣੀ ਨੇ ਦੱਸਿਆ ਕਿ ਬੇਦੀ ਚੌਕ ਤੋਂ ਡਾਬਾ ਰੋਡ ਤੱਕ ਪੈਂਦੀ ਇਸ ਸੜਕ ’ਤੇ 47 ਲੱਖ ਰੁਪਏ ਦੇ ਲਗਭਗ ਖ਼ਰਚ ਆਵੇਗਾ। ਉਨ੍ਹਾਂ ਆਖਿਆ ਕਿ ਵਾਰਡ ਨੰਬਰ 41 ਵਿਚ ਅਨੇਕਾਂ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ, ਕਈਆਂ ਦਾ ਕੰਮ ਚੱਲ ਰਿਹਾ ਹੈ ਅਤੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਹੋਰ ਵੀ ਪਾਸ ਹੋ ਚੁੱਕੇ ਹਨ, ਜਿਨ੍ਹਾਂ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਸਾਬਕਾ ਕੌਂਸਲਰ ਕੁਲਦੀਪ ਸਿੰਘ ਬਿੱਟਾ ਨੇ ਆਖਿਆ ਕਿ ਮੇਰੇ ਕੌਂਸਲਰ ਅਤੇ ਵਾਰਡ ਇੰਚਾਰਜ ਹੁੰਦਿਆਂ ਸਾਢੇ ਪੰਜ ਕਰੋੜ ਰੁਪਏ ਤੋਂ ਉੱਪਰ ਦੇ ਕੰਮ ਪਾਸ ਕਰਵਾਏ ਗਏ ਸਨ, ਜਿਨ੍ਹਾਂ ਵਿਚ ਏ.ਟੀ.ਆਈ. ਰੋਡ ਦੀਆਂ ਲਾਈਟਾਂ ਤੋਂ ਲੈ ਕੇ ਬੇਦੀ ਚੌਕ ਤੱਕ (ਇੱਟਾਂ ਵਾਲੇ ਚੌਕ ਤੋਂ ਡਾਬਾ ਰੋਡ ਤੱਕ ਸ਼ੁਰੂ ਹੋਣ ਵਾਲਾ ਹੈ) ਆਦਿ ਮੁਕੰਮਲ ਹੋ ਚੁੱਕੇ ਹਨ। ਇਸ ਮੌਕੇ ਦਲੀਪ ਕੁਮਾਰ, ਰਾਜ ਕੁਮਾਰ ਰਾਜੂ, ਬੂਟਾ ਰਾਮ, ਗੁਰਚਰਨ ਸਿੰਘ, ਹਰਦੀਪ ਸਿੰਘ ਦੀਪੀ, ਰਾਮ ਲਾਲ ਗਰਗ, ਪਰਮਿੰਦਰ ਮੋਦਗਿੱਲ, ਅਤਿੰਦਰ ਪਾਲ ਪ੍ਰੀਤ, ਡਾ. ਲਵਲੀ, ਸੰਜੀਵ ਕੁਮਾਰ, ਵਿਕਾਸ ਸੇਠੀ, ਗਜਿੰਦਰ ਸ਼ਰਮਾ, ਅਮਨਦੀਪ ਚੌਹਾਨ, ਨੀਲਮ ਰਾਣੀ, ਬਲਵੀਰ ਕੌਰ ਬੀਰੋ, ਸਿਮਰਨ ਕੌਰ ਅਤੇ ਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਦੇ ਠੇਕੇ ਖ਼ਿਲਾਫ਼ ਲੋਕਾਂ ਨੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ
Ad Position 24