09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਐਨ.ਆਰ.ਆਈ. ਪਤਨੀ ਤੋਂ ਸਤਾਏ ਪਤੀ ਨੇ ਧੋਖਾਧੜੀ ਦੇ ਲਗਾਏ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 25-07-2026
aਫੁੱਲਾਂਵਾਲ, 24 ਜੁਲਾਈ (ਮਨਜੀਤ ਸਿੰਘ ਦੁੱਗੀ)-ਪੰਜਾਬ ਵਿਚ ਐਨ.ਆਰ.ਆਈ. ਵਿਆਹ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹੇ, ਪਹਿਲਾਂ ਇਹ ਵਿਵਾਦ ਲੜਕੀਆਂ ਨਾਲ ਹੁੰਦੇ ਸਨ, ਪਰ ਹੁਣ ਜ਼ਿਆਦਾਤਰ ਮਾਮਲੇ ਲੜਕਿਆਂ ਦੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਭੱਠਲਾਂ ਦੇ ਰਹਿਣ ਵਾਲੇ ਨਵਜੋਤ ਸਿੰਘ (32) ਪੁੱਤਰ ਮਲਕੀਤ ਸਿੰਘ ਦਾ ਸਾਹਮਣੇ ਆਇਆ, ਜਿਸ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਲਲਤੋਂ ਕਲਾਂ ਵਿਖੇ ‘ਅਬ ਨਹੀਂ’ ਵੈੱਲਫੇਅਰ ਸੁਸਾਇਟੀ ਦੇ ਦਫ਼ਤਰ ਵਿਖੇ ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਮਾਤਾ ਪਰਮਜੀਤ ਕੌਰ ਅਤੇ ਮਾਮਾ ਦਲਜੀਤ ਸਿੰਘ ਨਾਲ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਆਪਣੀ ਪਤਨੀ ਦੀਕਸ਼ਾ ਭਾਰਦਵਾਜ ਅਤੇ ਉਸਦੇ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਏ। ਉਸ ਨੇ ਦੱਸਿਆ ਕਿ ਦੀਕਸ਼ਾ ਭਾਰਦਵਾਜ ਨਾਲ ਉਸ ਦਾ ਪ੍ਰੇਮ ਵਿਆਹ ਉਸ ਦੇ ਮਾਪਿਆਂ ਦੀ ਸਹਿਮਤੀ ਨਾਲ 21 ਜਨਵਰੀ, 2016 ‘ਚ ਹੋਇਆ ਸੀ। ਵਿਆਹ ਤੋਂ ਪਹਿਲਾਂ ਦੀਕਸ਼ਾ ਆਸਟ੍ਰੇਲੀਆ ਵਿਚ ਪੜ੍ਹਾਈ ਕਰ ਰਹੀ ਸੀ ਅਤੇ ਉਸਦੇ ਕਹਿਣ ‘ਤੇ ਉਸ ਨੇ ਉਸ ਦੀ ਪੜ੍ਹਾਈ ਦੀ ਫ਼ੀਸ, ਹਵਾਈ ਟਿਕਟਾਂ, ਯਾਤਰਾ ਖ਼ਰਚੇ ਅਤੇ ਹੋਰ ਲੋੜਾਂ ‘ਤੇ ਲੱਖਾਂ ਰੁਪਏ ਖ਼ਰਚ ਕੀਤੇ। ਨਵਜੋਤ ਸਿੰਘ ਦਾ ਕਹਿਣਾ ਹੈ ਕਿ ਉਹ 11 ਨਵੰਬਰ, 2016 ਨੂੰ ਆਸਟ੍ਰੇਲੀਆ ਗਿਆ, ਪਰ ਉਸਦੀ ਪਤਨੀ ਉਸ ਨੂੰ ਏਅਰਪੋਰਟ ਤੋਂ ਲੈਣ ਨਹੀਂ ਆਈ। ਬਾਅਦ ਵਿਚ ਉਸ ਨੇ ਪਰਿਵਾਰਕ ਦਬਾਅ ਦਾ ਹਵਾਲਾ ਦਿੰਦਿਆਂ ਇਕੱਠੇ ਨਾ ਰਹਿਣ ਦੀ ਗੱਲ ਕਹੀ ਅਤੇ ਸਿਰਫ਼ ਛੁੱਟੀਆਂ ਦੌਰਾਨ ਹੀ ਮਿਲਦੀ ਰਹੀ। ਉਹ ਲਗਾਤਾਰ ਉਸਦੀ ਪੜ੍ਹਾਈ ਅਤੇ ਹੋਰ ਖ਼ਰਚੇ ਚੁੱਕਦਾ ਰਿਹਾ। ਉਸ ਨੇ ਦੋਸ਼ ਲਾਇਆ ਕਿ 2020 ਵਿਚ ਜਦੋਂ ਉਹ ਭਾਰਤ ਆਇਆ ਹੋਇਆ ਸੀ ਤਾਂ ਉਸਦੀ ਪਤਨੀ ਨੇ ਉਸਦੇ ਵੀਜ਼ੇ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਨਾਲ ਸੰਪਰਕ ਤੋੜ ਲਿਆ ਅਤੇ ਫ਼ੋਨ ਨੰਬਰ ਵੀ ਬਲਾਕ ਕਰ ਦਿੱਤਾ। ਉਸ ਦੱਸਿਆਂ ਬਾਅਦ ਵਿਚ ਉਸਦੀ ਪਤਨੀ ਨੇ ਵਿਦੇਸ਼ ਵਿਚ ਤਲਾਕ ਲੈ ਲਿਆ ਅਤੇ ਹੁਣ ਭਾਰਤ ਵਿਚ ਵੀ ਤਲਾਕ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਵਜੋਤ ਸਿੰਘ ਦਾ ਦਾਅਵਾ ਹੈ ਕਿ ਉਸਦੇ ਕਰੀਬ 40 ਤੋਂ 45 ਲੱਖ ਰੁਪਏ ਖ਼ਰਚ ਹੋਏ, ਜਿਸ ਨਾਲ ਉਸਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਨੂੰ ਲੈ ਕੇ ਉਹ ਅਤੇ ਉਸਦਾ ਪਰਿਵਾਰ ਮਾਨਸਿਕ ਤਣਾਅ ਵਿਚ ਹਨ। ਨਵਜੋਤ ਸਿੰਘ ਨੇ ਦੱਸਿਆ ਕਿ ਐਨ.ਆਰ.ਆਈ. ਥਾਣੇ ਦੀ ਪੁਲਿਸ ਅਤੇ ਵਿਰੋਧੀ ਧਿਰ ਵਲੋਂ ਮਿਲ ਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਜਦੋਂ ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਐਨ.ਆਰ.ਆਈ. ਥਾਣੇ ਦੇ ਮੁਨਸ਼ੀ ਸੰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆਂ ਕਿ ਇਸ ਮਾਮਲੇ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ‘ਅਬ ਨਹੀਂ’ ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਕਿਹਾ ਕਿ ਨਵਜੋਤ ਸਿੰਘ ਨਾਲ ਬੇਇਨਸਾਫ਼ੀ ਹੋਈ ਹੈ, ਜਿਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਲਾਠੀਚਾਰਜ ਲੋਕਤੰਤਰ ਦਾ ਘਾਣ-ਧਰਮਜੀਤ ਸਿੰਘ ਢਿੱਲੋਂ ਅਗਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਵਲੋਂ ਦਿੱਤੇ ਗਏ ਸੱਦੇ ’ਤੇ ਜਗਰਾਉਂ ਪੁਲ ’ਤੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
Ad Position 24