08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਲਾਡੋਵਾਲ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਅਣਗਹਿਲੀ ਦਾ ਲੋਕ ਭੁਗਤ ਰਹੇ ਹਨ ਖਮਿਆਜਾ

Ad Position 21
No active advertisement
ਅਜੀਤ ਡੈਸਕ 25-07-2026
ਲਾਡੋਵਾਲ, 24 ਜੁਲਾਈ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬਾ ਲਾਡੋਵਾਲ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਸਰਵਿਸ ਲੇਨ ਬਣਾਉਣ ਲਈ ਪੁੱਟੇ ਗਏ ਟੋਏ, ਵਿਭਾਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨl ਕਿਉਂਕਿ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਐਨ.ਐਚ.ਏ. ਸੁਸਤ ਚਾਲ ਅਤੇ ਕੁੰਭਕਰਨੀ ਨਹੀਂ ਸੁੱਤੀ ਪਈ ਹੈ, ਜਿਸ ਕਰਕੇ ਸਥਾਨਕ ਕਸਬੇ ਅਤੇ ਇਲਾਕੇ ਦੇ ਲੋਕਾਂ ਨੂੰ ਇਧਰ ਉਧਰ ਆਉਣ ਜਾਣ ਵੇਲੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈl ਇਥੇ ਅਣਗਹਿਲੀ ਵਿਭਾਗ ਦੀ ਹੈ ਲੇਕਿਨ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ l ਇਲਾਕੇ ਦੇ ਲੋਕਾਂ ਮੁਤਾਬਕ ਵਿਭਾਗ ਵੱਲੋਂ ਤਿੰਨ ਮਹੀਨੇ ਤੋਂ ਵੱਧ ਸਮਾਂ ਸਰਵਿਸ ਲੈਣ ਬਣਾਉਣ ਅਤੇ ਪਾਣੀ ਦੀ ਨਿਕਾਸੀ ਲਈ ਟੋਏ ਪੁੱਟੇ ਗਏ ਹਨ, ਵਿਕਾਸ ਪ੍ਰੋਜੈਕਟ ਜਿਉਂ ਦਾ ਤਿਉਂ ਖੜਾ ਹੈ ਲੇਕਿਨ ਵਿਭਾਗ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈl ਲੋਕਾਂ ਨੇ ਦੱਸਿਆ ਕਿ ਇਨਾਂ ਡੂੰਘੇ ਟੋਇਆਂ ਵਿਚ ਕਈ ਵਾਰ ਈ- ਰਿਕਸ਼ਾ, ਛੋਟੇ ਦੋ ਪਹੀਆ ਵਾਹਨ ਅਤੇ ਕਾਰ ਆਦਿ ਵੀ ਡਿੱਗ ਚੁੱਕੇ ਹਨ, ਲੇਕਿਨ ਵਿਭਾਗ ਦੇ ਕੰਮ ਤੇ ਜੂੰਅ ਤੱਕ ਨਹੀਂ ਸਰਕ ਰਹੀ l ਜਦ ਕਿ ਇਹ ਟੋਏ ਐਸ.ਬੀ.ਆਈ. ਬੈਂਕ ਦੇ ਸਾਹਮਣੇ ਹਨ ਅਤੇ ਲੋਕਾਂ ਨੂੰ ਬੈਂਕ ਵਿਚੋਂ ਲੈਣ ਦੇਣ ਕਰਨ ਵੇਲੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਵਾਰ ਪੈਨਸ਼ਨ ਧਾਰਕ ਬਜ਼ੁਰਗ ਵੀ ਇਨਾਂ ਟੋਇਆ ਵਿਚ ਡਿੱਗ ਚੁੱਕੇ ਹਨl ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਸਬੰਧਤ ਠੇਕੇਦਾਰ ਨੂੰ ਕਈ ਵਾਰ ਮਿਲ ਕੇ ਸਰਵਿਸ ਲੇਨ ਬਣਾਉਣ ਲਈ ਬੇਨਤੀ ਵੀ ਚੁੱਕੇ ਹਾਂ, ਅੱਗੋਂ ਠੇਕੇਦਾਰ ਜਲਦੀ ਲੈਂਟਰ ਪਾਉਣ ਦਾ ਝਾਂਸਾ ਦੇ ਕੇ ਟਾਲ ਮਟੋਲ ਕਰ ਜਾਂਦਾ ਹੈ l
ਬੈਂਕ ਵੱਲੋਂ ਵੀ ਵਿਭਾਗ ਨੂੰ ਕਰ ਚੁੱਕੇ ਹਾਂ ਸ਼ਿਕਾਇਤ- ਮੈਨੇਜਰ ਬਿਸ਼ਨੋਈ
-ਐਸ.ਬੀ.ਆਈ. ਬੈਂਕ ਲਾਡੋਵਾਲ ਸ਼ਾਖਾ ਦੇ ਮੈਨੇਜਰ ਵਿਪਨ ਬਿਸ਼ਨੋਈ ਨੇ ਦੱਸਿਆ ਕਿ ਸਰਵਿਸ ਲੇਨ ਨਾ ਬਣਾਉਣ ਦੀ ਸਮੱਸਿਆ ਨੂੰ ਲੈ ਕੇ ਅਸੀਂ ਵਿਭਾਗ ਨੂੰ ਸ਼ਿਕਾਇਤ ਵੀ ਕਰ ਚੁੱਕੇ ਹਾਂ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ l ਉਨਾਂ ਦੱਸਿਆ ਕਿ ਇਨਾਂ ਟੋਇਆਂ ਦੀ ਸਮੱਸਿਆ ਇਕੱਲੇ ਗਾਹਕਾਂ ਜਾਂ ਰਾਹਗੀਰਾਂ ਨੂੰ ਹੀ ਨਹੀਂ ਸਗੋਂ ਸਾਡੇ ਬੈਂਕ ਮੁਲਾਜ਼ਮਾਂ ਨੂੰ ਵੀ ਆਉਂਦੀ ਹੈ, ਜਦਕਿ ਬਰਸਾਤ ਪੈਣ ਕਾਰਨ ਇਨਾਂ ਡੂੰਘੇ ਟੋਇਆ ਵਿਚ ਪਾਣੀ ਖੜਾ ਜਾਂਦਾ ਹੈ ਜਿਸ ਕਰਕੇ ਮੱਖੀਆਂ ਮੱਛਰ ਪੈਦਾ ਹੋ ਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨl ਉਨਾਂ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਟੋਇਆ ਉਪਰ ਲੈਂਟਰ ਪਾ ਕੇ ਇਸ ਸਰਵਿਸ ਲੇਨ ਨੂੰ ਚਾਲੂ ਕਰਕੇ ਰਾਹਗੀਰਾਂ ਨੂੰ ਨਿਜਾਤ ਦਵਾਈ ਜਾਵੇ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਾਂ ਦੀ ਇਸ ਲਟਕਦੀ ਮੰਗ ਨੂੰ ਪੂਰਾ ਕੀਤਾ ਜਾਵੇ l
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਵਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ
Ad Position 24