03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਲਈ ਪੈਰਾਮੈਡੀਕਲ ਅਤੇ ਸੰਘਰਸ਼ ਕਮੇਟੀ ਪੰਜਾਬ ਦੀ ਵਰਚੂਅਲ ਮੀਟਿੰਗ

ਲੁਧਿਆਣਾ, 2 ਅਗਸਤ (ਡਾ: ਤਰਲੋਚਨ ਸਿੰਘ)-ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਅਤੇ ਕਰਮਚਾਰੀ ਏਕਤਾ ਨੂੰ ਵਧਾਉਣ ਲਈ ਪੰਜਾਬ ਪੱਧਰ ‘ਤੇ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਲੁਧਿਆਣਾ ਤੋਂ ਜਸਮੇਲ ਸਿੰਘ ਦਿਓਲ ਪ੍ਰਧਾਨ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਸੁਸਾਇਟੀ ਨੂੰ ਕਮੇਟੀ ਵਿਚ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ। ਪੰਜਾਬ ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਲਏ ਗਏ 7 ਅਗਸਤ ਨੂੰ ‘ਚੰਡੀਗੜ੍ਹ ਮਹਾਂ ਰੈਲੀ’ ਸਬੰਧੀ ਫ਼ੈਸਲੇ ਲਈ ਗੁਰਪ੍ਰੀਤ ਸਿੰਘ ਮਾਂਗੇਵਾਲ, ਗੁਰਦੇਵ ਸਿੰਘ ਢਿੱਲੋਂ, ਡਾ.

Ad Position 21
No active advertisement
ਅਜੀਤ ਡੈਸਕ 03-08-2026
ਲੁਧਿਆਣਾ, 2 ਅਗਸਤ (ਡਾ: ਤਰਲੋਚਨ ਸਿੰਘ)-ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਅਤੇ ਕਰਮਚਾਰੀ ਏਕਤਾ ਨੂੰ ਵਧਾਉਣ ਲਈ ਪੰਜਾਬ ਪੱਧਰ ‘ਤੇ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਲੁਧਿਆਣਾ ਤੋਂ ਜਸਮੇਲ ਸਿੰਘ ਦਿਓਲ ਪ੍ਰਧਾਨ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਸੁਸਾਇਟੀ ਨੂੰ ਕਮੇਟੀ ਵਿਚ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ। ਪੰਜਾਬ ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਲਏ ਗਏ 7 ਅਗਸਤ ਨੂੰ ‘ਚੰਡੀਗੜ੍ਹ ਮਹਾਂ ਰੈਲੀ’ ਸਬੰਧੀ ਫ਼ੈਸਲੇ ਲਈ ਗੁਰਪ੍ਰੀਤ ਸਿੰਘ ਮਾਂਗੇਵਾਲ, ਗੁਰਦੇਵ ਸਿੰਘ ਢਿੱਲੋਂ, ਡਾ. ਸੁਨੀਲ ਅਰਗੋਤਰਾ, ਸੰਦੀਪ ਸਿੰਘ ਸਿੱਧੂ, ਗਗਨਦੀਪ ਬਠਿੰਡਾ, ਗੁਰਜਿੰਦਰ ਸਿੰਘ, ਮਨਵਰ ਜਹਾਂ, ਜਸਮੇਲ ਸਿੰਘ ਦਿਓਲ ਲੁਧਿਆਣਾ, ਜਸਵਿੰਦਰ ਸਿੰਘ ਕੌੜਾ, ਸੁਖਵਿੰਦਰ ਸਿੰਘ ਬਰਾੜ, ਵਿਰਸਾ ਸਿੰਘ ਪੰਨੂ ਦੀ ਅਗਵਾਈ ਵਿਚ ਸੂਬਾ ਪੱਧਰੀ ਆਨਲਾਈਨ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸੂਬਾਈ ਆਗੂ, ਵਿਭਾਗੀ ਜਥੇਬੰਦੀਆਂ ਦੇ ਆਗੂ ਅਤੇ ਜ਼ਿਲ੍ਹਾ ਅਹੁਦੇਦਾਰਾਂ ਤੋਂ ਤਿਆਰੀ ਸਬੰਧੀ ਵਿਚਾਰ ਲਏ ਗਏ। ਉਨ੍ਹਾਂ ਵਲੋਂ ਇਹ ਵੀ ਵਿਚਾਰ ਦਿੱਤੇ ਗਏ ਕਿ ਮੁਲਾਜ਼ਮਾਂ ਦੇ ਸਰਕਾਰ ਵਿਰੁੱਧ ਰੋਸ ਅਤੇ ਉਤਸ਼ਾਹ ਨੂੰ ਦੇਖਦਿਆਂ 7 ਅਗਸਤ ਦੀ ਮਹਾਂ ਰੈਲੀ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰੋਸ ਪ੍ਰਗਟ ਕਰਨ ਲਈ ਜਥੇਬੰਦੀ ਵਲੋਂ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 5 ਅਤੇ 6 ਅਗਸਤ ਨੂੰ ਦੋ ਘੰਟੇ ਕੰਮ ਬੰਦ ਕਰਕੇ ਜ਼ਿਲ੍ਹਾ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ 7 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਮੂਹ ਮੁਲਾਜ਼ਮ ਚੰਡੀਗੜ੍ਹ ਮਹਾਂ ਰੈਲੀ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਲੁਧਿਆਣਾ ਤੋਂ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਦੱਸਿਆ ਕਿ ਲੁਧਿਆਣਾ ਤੋਂ ਵੱਡੀ ਗਿਣਤੀ ਵਿਚ ਸਾਂਝੀ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਇਸ ਰੈਲੀ ਵਿਚ ਸ਼ਮੂਲੀਅਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਨੇ ਡਿਬੇਟ ਮੁਕਾਬਲੇ ਦੀ ਕੀਤੀ ਮੇਜ਼ਬਾਨੀ ਅਗਲੀ ਖ਼ਬਰ ਰੋਬੋਟਿਕ ਯੂਰੋ-ਓਂਕੋਲੋਜੀ ਅਤੇ ਰੀਕੰਸਟ੍ਰਕਟਿਵ ਯੂਰੋਲੋਜੀ ਵਿਚ ਇਕਾਈ ਹਸਪਤਾਲ ਨੂੰ ਰਾਸ਼ਟਰੀ ਪੱਧਰ ’ਤੇ ਮਿਲੀ ਪਛਾਣ ਡਾ. ਬ...
Ad Position 24
No active advertisement