03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਹੜਤਾਲ ਮਗਰੋਂ ਸਫਾਈ ਵੱਡੀ ਚੁਣੌਤੀ- ਕਮਿਸ਼ਨਰ ਨੇ ਖੁਦ ਸੰਭਾਲੀ ਕਮਾਨ

ਲੁਧਿਆਣਾ, 2 ਅਗਸਤ (ਭੁਪਿੰਦਰ ਸਿੰਘ ਬੈਂਸ)-ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ ਹੁੰਦਿਆਂ ਹੀ ਨਗਰ ਨਿਗਮ ਨੇ ਸ਼ਹਿਰ ਵਿਚ ਇਕੱਠੇ ਹੋਏ ਕੂੜੇ ਨੂੰ ਚੁੱਕਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਐਤਵਾਰ ਨੂੰ ਦੁਗਰੀ ਪੁਲ ਨੇੜੇ ਸਟੇਟਿਕ ਕੰਪੈਕਟਰ ਸਾਈਟ, ਚੀਮਾ ਚੌਂਕ, ਪ੍ਰਤਾਪ ਚੌਂਕ, ਸਰਕਾਰੀ ਕਾਲਜ ਰੋਡ, ਵਿਸ਼ਵਕਰਮਾ ਚੌਂਕ ਸਮੇਤ ਕਈ ਇਲਾਕਿਆਂ ਦਾ ਦੌਰਾ ਕਰਕੇ ਸਫਾਈ ਦਾ ਜਾਇਜ਼ਾ ਲਿਆ।

Ad Position 21
No active advertisement
ਅਜੀਤ ਡੈਸਕ 03-08-2026
ਲੁਧਿਆਣਾ, 2 ਅਗਸਤ (ਭੁਪਿੰਦਰ ਸਿੰਘ ਬੈਂਸ)-ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ ਹੁੰਦਿਆਂ ਹੀ ਨਗਰ ਨਿਗਮ ਨੇ ਸ਼ਹਿਰ ਵਿਚ ਇਕੱਠੇ ਹੋਏ ਕੂੜੇ ਨੂੰ ਚੁੱਕਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਐਤਵਾਰ ਨੂੰ ਦੁਗਰੀ ਪੁਲ ਨੇੜੇ ਸਟੇਟਿਕ ਕੰਪੈਕਟਰ ਸਾਈਟ, ਚੀਮਾ ਚੌਂਕ, ਪ੍ਰਤਾਪ ਚੌਂਕ, ਸਰਕਾਰੀ ਕਾਲਜ ਰੋਡ, ਵਿਸ਼ਵਕਰਮਾ ਚੌਂਕ ਸਮੇਤ ਕਈ ਇਲਾਕਿਆਂ ਦਾ ਦੌਰਾ ਕਰਕੇ ਸਫਾਈ ਦਾ ਜਾਇਜ਼ਾ ਲਿਆ। ਕਮਿਸ਼ਨਰ ਨੇ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਵਿਚ ਕਈ ਥਾਵਾਂ ‘ਤੇ ਕੂੜਾ ਇਕੱਠਾ ਹੋ ਗਿਆ ਸੀ, ਜਿਸ ਨੂੰ ਹਟਾਉਣ ਲਈ ਦਿਨ ਰਾਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲਈ ਵਾਧੂ ਮਸ਼ੀਨਰੀ ਵੀ ਤੈਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਲਗਾਤਾਰ ਫੀਲਡ ਵਿਚ ਰਹਿ ਕੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਿਗਮ ਅਧਿਕਾਰੀਆਂ ਅਨੁਸਾਰ ਕਈ ਥਾਵਾਂ ‘ਤੇ ਕੂੜਾ ਸਾਫ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਥਾਵਾਂ ‘ਤੇ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕੂੜੇ ਸਬੰਧੀ ਕਿਸੇ ਵੀ ਸਮੱਸਿਆ ਲਈ ਨਗਰ ਨਿਗਮ ਦੇ ਹੈਲਪਲਾਈਨ ਨੰਬਰ 90867-91867 ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ, ਹੁਣ ਮੇਅਰ ਤੇ ਕਮਿਸ਼ਨਰ ਦੇ ਮੈਦਾਨੀ ਨਿਰੀਖਣਾਂ ਦੀ ਅਸਲ ਪ੍ਰੀਖਿਆ 8 ਮਿਸ਼ਨ ਕਲੀਨ ਪੰਜਾਬ... ਅਗਲੀ ਖ਼ਬਰ ਅਸੀਂ ਗੁਰੂ ਦੇ ਪਵਿੱਤਰ ਤੇ ਵਿਸ਼ਵ ਵਿਆਪੀ ਸੰਦੇਸ਼ ਨੂੰ ਭਲੀ ਭਾਂਤ ਸਮਝਣ ’ਚ ਸਫਲ ਨਹੀਂ ਹੋਏ- ਸੰਤ ਬਾਬਾ ਅਮੀਰ ਸਿੰਘ
Ad Position 24
No active advertisement