ਕੰਮ ਕਾਂਗਰਸ ਸਰਕਾਰ ਦਾ, ਉਦਘਾਟਨ ਤੇ ਮਸ਼ਹੂਰੀ ਆਮ ਆਦਮੀ ਪਾਰਟੀ ਦੀ-ਯੋਗੇਸ਼ ਹਾਂਡਾ
ਲੁਧਿਆਣਾ, 2 ਅਗਸਤ (ਭੰਬੀ)-ਹਲਕਾ ਲੁਧਿਆਣਾ ਕੇਂਦਰੀ ਦੇ ਕਿਦਵਈ ਨਗਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਲੁਧਿਆਣਾ ਸੈਂਟਰ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਇੱਕ ਸਕੂਲ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧੀ ਯੋਗੇਸ਼ ਹਾਂਡਾ ਨੇ ਕਿਹਾ ਕਿ ਉਹ ਹਲਕਾ ਕੇਂਦਰੀ ਦੇ ਵਸਨੀਕਾਂ ਨੂੰ ਇੱਕ ਗੱਲ ਬਿਲਕੁਲ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਜਿਸ ਸਕੂਲ ਦਾ ਅੱਜ ਆਮ ਆਦਮੀ ਪਾਰਟੀ ਸਰਕਾਰ ਵਲੋਂ ਉਦਘਾਟਨ ਕਰਕੇ ਫੋਕੀ ਵਾਹ-ਵਾਹੀ ਖੱਟੀ ਜਾ ਰਹੀ ਹੈ, ਉਸ ਸਕੂਲ ਲਈ ਕਰੋੜਾਂ ਦੀ ਜ਼ਮੀਨ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਮਹਿਜ਼ 1 ਰੁਪਏ ਦੀ ਨਾਮਾਤਰ ਕੀਮਤ ’ਤੇ ਅਲਾਟ ਕੀਤੀ ਗਈ ਸੀ।
ਕ
ਕਾਂਗਰਸੀ ਆਗੂ ਯੋਗੇਸ਼ ਹਾਂਡਾ ਸਕੂਲ ਦੀ ਇਮਾਰਤ ਦਿਖਾਉਂਦੇ ਹੋਏ। ਅਜੀਤ ਤਸਵੀਰ
03-08-2026
ਲੁਧਿਆਣਾ, 2 ਅਗਸਤ (ਭੰਬੀ)-ਹਲਕਾ ਲੁਧਿਆਣਾ ਕੇਂਦਰੀ ਦੇ ਕਿਦਵਈ ਨਗਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਲੁਧਿਆਣਾ ਸੈਂਟਰ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਇੱਕ ਸਕੂਲ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧੀ ਯੋਗੇਸ਼ ਹਾਂਡਾ ਨੇ ਕਿਹਾ ਕਿ ਉਹ ਹਲਕਾ ਕੇਂਦਰੀ ਦੇ ਵਸਨੀਕਾਂ ਨੂੰ ਇੱਕ ਗੱਲ ਬਿਲਕੁਲ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਜਿਸ ਸਕੂਲ ਦਾ ਅੱਜ ਆਮ ਆਦਮੀ ਪਾਰਟੀ ਸਰਕਾਰ ਵਲੋਂ ਉਦਘਾਟਨ ਕਰਕੇ ਫੋਕੀ ਵਾਹ-ਵਾਹੀ ਖੱਟੀ ਜਾ ਰਹੀ ਹੈ, ਉਸ ਸਕੂਲ ਲਈ ਕਰੋੜਾਂ ਦੀ ਜ਼ਮੀਨ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਮਹਿਜ਼ 1 ਰੁਪਏ ਦੀ ਨਾਮਾਤਰ ਕੀਮਤ ’ਤੇ ਅਲਾਟ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਹੀ ਇਸ ਸਕੂਲ ਦੀ ਇਮਾਰਤ ਦਾ ਕੰਮ ਲਗਭਗ 80 ਫ਼ੀਸਦੀ ਮੁਕੰਮਲ ਹੋ ਚੁੱਕਾ ਸੀ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਸਾਢੇ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਇੰਨੇ ਲੰਮੇ ਸਮੇਂ ਦੌਰਾਨ ਸਕੂਲ ਨੂੰ ਚਾਲੂ ਨਹੀਂ ਕੀਤਾ ਗਿਆ। ਯੋਗੇਸ਼ ਹਾਂਡਾ ਨੇ ਕਿਹਾ ਕਿ ਜੇਕਰ ਇਮਾਰਤ ਤਿਆਰ ਸੀ ਤਾਂ ਸਾਢੇ ਚਾਰ ਸਾਲ ਤੱਕ ਸਕੂਲ ਨੂੰ ਚਾਲੂ ਨਾ ਕਰਨ ਦਾ ਕਾਰਨ ਕੀ ਸੀ? “ਕੰਮ ਕਾਂਗਰਸ ਪਾਰਟੀ ਦਾ, ਉਦਘਾਟਨ ਆਮ ਆਦਮੀ ਪਾਰਟੀ ਦਾ ਅਤੇ ਮਸ਼ਹੂਰੀ ਵੀ ਆਮ ਆਦਮੀ ਪਾਰਟੀ ਦੀ!” ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ਼ ਉਦਘਾਟਨ ਦੀਆਂ ਤਸਵੀਰਾਂ ਖਿੱਚਵਾਉਣ ਦੀ ਬਜਾਏ ਲੁਧਿਆਣਾ ਸੈਂਟਰਲ ਦੇ ਲੋਕਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਤਿਆਰ ਸਕੂਲ ਨੂੰ ਸਾਢੇ ਚਾਰ ਸਾਲ ਤੱਕ ਵਿਦਿਆਰਥੀਆਂ ਲਈ ਕਿਉਂ ਨਹੀਂ ਖੋਲ੍ਹਿਆ ਗਿਆ।