02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਖਿਡਾਰੀਆਂ ਵਲੋਂ ਸਰਕਾਰ ਤੋਂ ਆਧੁਨਿਕ ਤਕਨੀਕ ਵਾਲੀ ਵੀਲ ਚੇਅਰ ਦੀ ਮੰਗ ਪੈਰਾ ­ ਖਿਡਾਰੀ ਫੂਡ ਡਿਲੀਵਰੀ ਦਾ ਕੰਮ ਕਰਕੇ ਕਰ ਰਿਹਾ ਖੇਡ ਦਾ ਖਰਚਾ ਅਤੇ ਘਰ ਦਾ ਗੁਜ਼ਾਰਾ !

ਲੁਧਿਆਣਾ, 2 ਅਗਸਤ (ਜਸਵਿੰਦਰ ਸਿੰਘ)- ਮਹਾਂਨਗਰ ਦੇ ਛਾਉਣੀ ਮੁਹੱਲੇ ਦੇ ਵਸਨੀਕ ਪਤੀ ਪਤਨੀ ਪੈਰਾ ਬੈਡਮਿੰਟਨ ਖਿਡਾਰੀ ਅਸ਼ਵਨੀ ਅਤੇ ਸ਼ਬਾਨਾ ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਨ। ਦੋਵਾਂ ਖਿਡਾਰੀਆਂ ਨੇ ਅਜੀਤ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਵੀਲ ਚੇਅਰ ’ਤੇ ਬੈਠ ਕੇ ਉਹ ਅਭਿਆਸ ਕਰ ਰਹੇ ਹਨ ਉਹ ਵਜਨ ਵਿੱਚ ਜਿਆਦਾ ਭਾਰੀਆਂ ਅਤੇ ਪੁਰਾਣੀਆਂ ਹੋ ਚੁੱਕੀਆਂ ਹਨ।

Ad Position 21
No active advertisement
ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਅੱਗੇ ਨਿਗਮ ਮੁਲਾਜ਼ਮਾਂ ਦੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਨਰੇਸ਼ ਧੀਂਗਾਨ। ਤਸਵੀਰ-ਸੇਵਕ ਸਿੰਘ ਪੈਰਾ ­ ਖਿਡਾਰੀ ਫੂਡ ਡਿਲੀਵਰੀ ਦਾ ਕੰਮ ਕਰਕੇ ਕਰ ਰਿਹਾ ਖੇਡ ਦਾ ਖਰਚਾ ਅਤੇ ਘਰ ਦਾ ਗੁਜ਼ਾਰਾ ! 03-08-2026
ਲੁਧਿਆਣਾ, 2 ਅਗਸਤ (ਜਸਵਿੰਦਰ ਸਿੰਘ)- ਮਹਾਂਨਗਰ ਦੇ ਛਾਉਣੀ ਮੁਹੱਲੇ ਦੇ ਵਸਨੀਕ ਪਤੀ ਪਤਨੀ ਪੈਰਾ ਬੈਡਮਿੰਟਨ ਖਿਡਾਰੀ ਅਸ਼ਵਨੀ ਅਤੇ ਸ਼ਬਾਨਾ ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਨ। ਦੋਵਾਂ ਖਿਡਾਰੀਆਂ ਨੇ ਅਜੀਤ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਵੀਲ ਚੇਅਰ ’ਤੇ ਬੈਠ ਕੇ ਉਹ ਅਭਿਆਸ ਕਰ ਰਹੇ ਹਨ ਉਹ ਵਜਨ ਵਿੱਚ ਜਿਆਦਾ ਭਾਰੀਆਂ ਅਤੇ ਪੁਰਾਣੀਆਂ ਹੋ ਚੁੱਕੀਆਂ ਹਨ।ਜਿਸ ਕਰਕੇ ਉਹਨਾਂ ਦੇ ਨਤੀਜੇ ਹੋਰਾਂ ਦੇਸ਼ਾਂ ਦੇ ਖਿਡਾਰੀਆਂ ਵਾਂਗ ਨਹੀਂ ਆ ਰਹੇ। ਦੋਵਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਥਾਈਲੈਂਡ ਜਪਾਨ ਤੋਂ ਬਣੀਆਂ ਆਧੁਨਿਕ ਤਕਨੀਕ ਵਾਲੀਆਂ ਵੀਲ ਚੈਅਰ ਜੋ ਕਿ ਲਗਭਗ ਛੇ ਤੋਂ ਸੱਤ ਕਿਲੋਗ੍ਰਾਮ ਦੀਆਂ ਹੀ ਹਨ ਚਲਾਉਣ ਵਿੱਚ ਬਹੁਤ ਹੀ ਆਸਾਨ ਹਨ। ਜੇਕਰ ਜਿਲਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਇਹ ਵੀਲ ਚੇਅਰ ਉਪਲਬਧ ਕਰਵਾ ਦੇਵੇ ਤਾਂ ਭਵਿੱਖ ਵਿੱਚ ਪੰਜਾਬ ਸੂਬੇ ਦੇ ਨਾਲ ਨਾਲ ਦੇਸ਼ ਦਾ ਨਾਅ ਅੰਤਰਰਾਸ਼ਟਰੀ ਪੱਧਰ ਤੇ ਚਮਕਾਇਆ ਜਾ ਸਕਦਾ ਹੈ। ਖਿਡਾਰੀਆਂ ਨੇ ਸਮੱਸਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਸ਼ਾਸਤਰੀ ਬੈਡਮਿੰਟਨ ਹਾਲ ਦੇ ਕੋਚ ਉਹਨਾਂ ਨੂੰ ਕੋਚਿੰਗ ਨਹੀਂ ਦੇ ਰਹੇ ਹਨ ਜਿਸ ਕਾਰਨ ਉਹਨਾਂ ਆਪਣੇ ਪੱਧਰ ਤੇ ਇੱਕ ਕੋਚ ਰੱਖਿਆ ਹੋਇਆ ਹੈ ਜਿਸ ਦੀ ਫੀਸ ਉਹ ਵੱਖ ਵੱਖ ਦਾਨੀ ਸੱਜਣਾਂ ਵੱਲੋਂ ਦਿੱਤੀ ਜਾ ਰਹੀ ਮੱਦਦ ਵਿਚੋਂ ਦੇ ਰਹੇ ਹਨ। ਖਿਡਾਰੀ ਅਸ਼ਵਨੀ ਨੇ ਮਹਾਂਵੀਰ ਸੇਵਾ ਸੰਸਥਾਨ, ਡਰੀਮ ਬਰਡ ਫਾਊਂਡੇਸ਼ਨ, ਦਲਜੀਤ ਕੌਰ ਫਿਲਮੀ ਅਦਾਕਾਰ, ਗੁਰਪ੍ਰੀਤ ਸਿੰਘ, ਆਨੰਦ ਤਿਵਾੜੀ, ਹਰਲੀਨ ਕੌਰ, ਡਿਕੀ ਮੈਡਮ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨਾਂ ਦੀ ਮਦਦ ਸਦਕਾ ਉਹ ਇਸ ਪੱਧਰ ਤੱਕ ਖੇਡਣ ਲਈ ਕਾਬਿਲ ਹੋਏ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮਦਦ ਮਿਲ ਤਾਂ ਰਹੀ ਹੈ ਪਰ ਉਹ ਲਗਾਤਾਰ ਨਹੀਂ ਮਿਲਦੀ ਜਿਸ ਕਾਰਨ ਅਭਿਆਸ ਛੁੱਟ ਜਾਂਦਾ ਹੈ ਤੇ ਚੰਗੇ ਨਤੀਜੇ ਸਾਹਮਣੇ ਨਹੀਂ ਆਉਂਦੇ ਜਿਸ ਕਾਰਨ ਅਗਾਂਹ ਤੋਂ ਮਦਦ ਮਿਲਣ ਦੀ ਉਮੀਦ ਖਤਮ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਖਿਡਾਰੀ ਅਸ਼ਵਨੀ ਨੇ ਦੱਸਿਆ ਕਿ ਉਹ ਫੂਡ ਡਿਲੀਵਰੀ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ, ਨੇ ਦੱਸਿਆ ਕਿ ਉਹ ਪੈਰਾ ਮਾਸਟਰ ਖੇਡਾਂ ਵਿੱਚ ਗੋਲਡ ਮੈਡਲ, ਖੇਡਾਂ ਵਤਨ ਪੰਜਾਬ ਦੀਆਂ ਵਿੱਚ ਗੋਲਡ ਮੈਡਲ, ਬੰਗਲੌਰ ਓਪਨ ਵਿੱਚ ਸਿਲਵਰ ਮੈਡਲ ਅਤੇ ਅੰਤਰਾਸ਼ਟਰੀ ਪੱਧਰ ਤੇ ਕੁਆਟਰ ਫਾਈਨਲ ਤੱਕ ਪ੍ਰਦਰਸ਼ਨ ਕਰ ਚੁੱਕਾ ਹੈ। ਅਸ਼ਵਨੀ ਦੀ ਪਤਨੀ ਸ਼ਬਾਨਾ ਨੇ ਵੀ ਅਭਿਆਸ ਕਰਵਾਉਣ ਲਈ ਸਰਟੀਫਾਈਡ ਕੋਚ ਅਤੇ ਸ਼ਟਲ ਦੀ ਘਾਟ ਦੀ ਵੱਡੀ ਸਮੱਸਿਆ ਬਾਰੇ ਜ਼ਿਕਰ ਕੀਤਾ ਉਥੇ ਨਾਲ ਹੀ ਦੱਸਿਆ ਕਿ ਸ਼ਾਸਤਰੀ ਬੈਡਮਿੰਟਨ ਹਾਲ ਦਾ ਲੱਕੜ ਵਾਲਾ ਕੋਰਟ ਦੋ ਤਿੰਨ ਥਾਵਾਂ ਤੋਂ ਟੁੱਟਿਆ ਹੋਇਆ ਜਿਸ ਕਾਰਨ ਅਭਿਆਸ ਵਿੱਚ ਦਿੱਕਤ ਆ ਰਹੀ ਹੈ। ਸ਼ਬਾਨਾ ਨੇ ਦੱਸਿਆ ਕਿ ਉਸਨੇ ਥਾਈਲੈਂਡ, ਬਹਿਰੀਨ,ਨਾਈਜੀਰੀਆ ਵਿਖੇ ਟੂਰਨਾਮੈਂਟ ਖੇਡੇ ਹਨ। ਯੂਗਾਂਡਾ ਚ ਹੋਏ ਟੂਰਨਾਮੈਂਟ ਵਿੱਚ ਸਿਲਵਰ ਅਤੇ ਕਾਂਸੀ ਦਾ ਮੈਡਲ ਜਿੱਤ ਚੁੱਕੀ ਹੈ। ਸ਼ਬਾਨਾ ਨੇ ਦੁਖੀ ਭਰੇ ਮਨ ਨਾਲ ਦੱਸਿਆ ਕਿ ਕਿ ਉਹ ਇਸ ਵਾਰ ਏਸ਼ੀਅਨ ਚੈਂਪੀਅਨਸ਼ਿਪ ਖੇਡਣ ਤੋਂ ਸਿਰਫ ਇਕ ਪੁਆਇੰਟ ਨਾਲ ਪਿੱਛੇ ਰਹਿ ਗਈ ਕਿਉਂਕਿ ਜੇਕਰ ਉਸ ਨੂੰ ਪੈਸਿਆਂ ਪੱਖੋਂ ਮਦਦ ਮਿਲ ਜਾਂਦੀ ਤਾਂ ਉਹ ਫਰਾਂਸ ਜਾ ਆਇਰਲੈਂਡ ਵਿੱਚ ਟੂਰਨਾਮੈਂਟ ਖੇਡਦੀ, ਜਿਸ ਨਾਲ ਉਸਦੀ ਰੈਂਕਿੰਗ ਵੱਧ ਜਾਣੀ ਸੀ ਤੇ ਉਸ ਨੂੰ ਏਸ਼ੀਅਨ ਚੈਂਪੀਅਨਸ਼ਿਪ ਖੇਡਣ ਦਾ ਮੌਕਾ ਮਿਲ ਜਾਣਾ ਸੀ। ਸ਼ਬਾਨਾ ਅਤੇ ਅਸ਼ਵਨੀ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੇ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਦੇ ਦੇਵੇ ਤਾਂ ਸਾਨੂੰ ਵਾਰ ਵਾਰ ਲੋਕਾਂ ਕੋਲ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ। ਨੌਕਰੀ ਮਿਲਣ ਨਾਲ ਘਰ ਦਾ ਗੁਜ਼ਾਰਾ ਅਤੇ ਖੇਡ ਦਾ ਖਰਚਾ ਵੀ ਪੂਰਾ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਐਚ. ਵੀ. ਐਮ. ਗਲੋਬਲ ਸਕੂਲ ਦੇ ਛੋਟੇ ਵਿਦਿਆਰਥੀਆਂ ਨੇ ਕੀਤਾ ਟਾਈਗਰ ਸਫਾਰੀ ਦਾ ਦੌਰਾ ਅਗਲੀ ਖ਼ਬਰ ਗੁਰਦੁਆਰਾ ਕਲਗੀਧਰ ਸਾਹਿਬ ਦੇ ਦਰਬਾਰ ਹਾਲ ਦੀ ਨੀਂਹ ਰੱਖੀ
Ad Position 24
No active advertisement