02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਵ.ਦਰਸ਼ਨ ਸਿੰਘ ਗਿੱਲ ਦੇ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ ਐਸ. ਐਚ. ਓ. ਰਾਜਵੰਤ ਸਿੰਘ ਗਿੱਲ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੈਂਕੜਿਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਫ਼ਤਹਿਗੜ੍ਹ ਸਾਹਿਬ, 2 ਅਗਸਤ (ਮਨਪ੍ਰੀਤ ਸਿੰਘ)-ਸਵ. ਦਰਸ਼ਨ ਸਿੰਘ ਗਿੱਲ ਆਪਣੇ ਪਰਿਵਾਰ ਦਾ ਧੁਰਾ ਤੇ ਮਾਰਗ ਦਰਸ਼ਕ ਸਨ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਪੂਰਾ ਪਰਿਵਾਰ ਇਲਾਕੇ ਵਿਚ ਸੇਵਾ ਕਰ ਵਧੀਆ ਨਾਮਣਾਂ ਖੱਟ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 03-08-2026
ਫ਼ਤਹਿਗੜ੍ਹ ਸਾਹਿਬ, 2 ਅਗਸਤ (ਮਨਪ੍ਰੀਤ ਸਿੰਘ)-ਸਵ. ਦਰਸ਼ਨ ਸਿੰਘ ਗਿੱਲ ਆਪਣੇ ਪਰਿਵਾਰ ਦਾ ਧੁਰਾ ਤੇ ਮਾਰਗ ਦਰਸ਼ਕ ਸਨ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਪੂਰਾ ਪਰਿਵਾਰ ਇਲਾਕੇ ਵਿਚ ਸੇਵਾ ਕਰ ਵਧੀਆ ਨਾਮਣਾਂ ਖੱਟ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪਾਇਲ ਤੋਂ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਸਮੇਂ ਆਪਣੇ ਸੰਬੋਧਨ ਦੌਰਾਨ ਕੀਤਾ। ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਵਿਚ ਸੇਵਾਵਾਂ ਤੋਂ ਰਿਟਾਇਰ ਹੋਣ ਉਪਰੰਤ, ਉਨ੍ਹਾਂ ਬਤੌਰ ਪਿੰਡ ਦੇ ਸਰਪੰਚ ਵਜੋਂ ਪਿੰਡ ਵਾਸੀਆਂ ਦੀ ਸੇਵਾ ਕੀਤੀ ਤੇ ਮਿਹਨਤ, ਇਮਾਨਦਾਰੀ ਨਾਲ ਅਸੂਲਾਂ ’ਤੇ ਪਹਿਰਾ ਦਿੱਤਾ। ਇਸ ਮੌਕੇ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਆਗੂਆਂ ਵਲੋਂ ਸਵ. ਦਰਸ਼ਨ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਜਿਨ੍ਹਾਂ ’ਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ., ਕੰਬਰਬੀਰ ਸਿੰਘ ਰਾਏ, ਦਰਬਾਰਾ ਸਿੰਘ ਗੁਰੂ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਰਬਜੀਤ ਸਿੰਘ ਝਿੰਜਰ, ਸਾਬਕਾ ਮੰਤਰੀ ਸ਼ਮਸ਼ੇਰ ਸਿੰਘ ਦੂਲੋਂ, ਭਾਜਪਾ ਆਗੂ ਦੀਦਾਰ ਸਿੰਘ ਭੱਟੀ, ਜਗਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਐਸ.ਐਸ.ਪੀ ਬਲਵਿੰਦਰ ਸਿੰਘ, ਡੀ. ਐਸ. ਪੀ. ਕੁਲਵੀਰ ਸਿੰਘ, ਡੀ. ਐਸ. ਪੀ. ਗੁਰਪ੍ਰਤਾਪ ਸਿੰਘ, ਡਾ. ਜਸਪ੍ਰੀਤ ਸਿੰਘ ਬੀਜਾ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਐਮ. ਡੀ. ਗਰੇਵਾਲ ਡਿਵੈਲਪਰ ਦਵਿੰਦਰ ਗਰੇਵਾਲ, ਗੁਰਮੀਤ ਸਿੰਘ ਸੋਨੂੰ ਚੀਮਾ, ਐਮ. ਡੀ. ਕਰਮਜੀਤ ਸਿੰਘ ਭੰਗੂ, ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਭੱਟੀ, ਪ੍ਰਦੀਪ ਮਲਹੋਤਰਾ, ਕੁਲਵਿੰਦਰ ਸਿੰਘ ਡੇਰਾ, ਰਾਜਦਵਿੰਦਰ ਸਿੰਘ ਲਾਡੀ ਖਰ੍ਹੇ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਪੋਲਾ, ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਠੇਕੇਦਾਰ ਅਵਤਾਰ ਸਿੰਘ ਚਨਾਰਥਲ, ਸਕੱਤਰ ਨਿਰਮਲ ਸਿੰਘ ਮਾਵੀ, ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਕੌਂਸਲਰ ਪਵੇਲ ਹਾਡਾਂ , ਉਪ ਪ੍ਰਧਾਨ ਬਲਜਿੰਦਰ ਸਿੰਘ ਗੋਲਾ, ਐਡਵੋਕੇਟ ਗਗਨਦੀਪ ਸਿੰਘ ਵਿਰਕ, ਐਡ. ਭਾਰਤ ਭੂਸ਼ਨ ਵਰਮਾ, ਐਡ. ਭੁਪਿੰਦਰ ਸਿੰਘ ਸੋਢੀ, ਸੀਨੀਅਰ ਆਗੂ ਗੁਰਬੀਰ ਸਿੰਘ ਜੱਲ੍ਹਾ, ਰੁਪਿੰਦਰ ਸਿੰਘ ਜੱਲ੍ਹਾ, ਸਰਪੰਚ ਅਵਤਾਰ ਸਿੰਘ ਕਾਲਾ, ਸਰਪੰਚ ਬਲਜਿੰਦਰ ਸਿੰਘ ਕਾਕਾ, ਮਨਜੀਤ ਸ਼ਰਮਾ, ਪੀ. ਏ. ਬਹਾਦਰ ਖ਼ਾਨ, ਪੀ. ਏ. ਸਤੀਸ਼ ਕੁਮਾਰ ਲਟੋਰ, ਜਗਜੀਤ ਸਿੰਘ ਕੋਕੀ ਆਦਿ ਵੀ ਹਾਜ਼ਰ ਸਨ। ਸ਼ਰਧਾਂਜਲੀ ਸਮਾਗਮ ਦੇ ਅੰਤ ’ਚ ਉਨ੍ਹਾਂ ਦੇ ਪੋਤਰੇ ਹਰਸਿਮਰਨ ਸਿੰਘ ਗਿੱਲ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੀਬੀ ਗਰੇਵਾਲ ਨੇ ਨੈਸ਼ਨਲ ਕੌਂਸਲ ਮੈਂਬਰ ਬਣਨ ’ਤੇ ਮੰਤਰੀ ਮੁੰਡੀਆਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਨੇ ਵਰਲਡ ਵਾਈਡ ਵੈੱਬ ਦਿਵਸ ਮਨਾਇਆ
Ad Position 24
No active advertisement