02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਵਾਲੀਬਾਲ ਟੀਮ ਨੇ ਜ਼ੋਨਲ ਪੱਧਰ ’ਤੇ ਪ੍ਰਾਪਤ ਕੀਤਾ ਦੂਜਾ ਸਥਾਨ

ਆਲਮਗੀਰ, 2 ਅਗਸਤ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਅੰਡਰ 14 (ਲੜਕਿਆਂ) ਵਾਲੀਬਾਲ ਟੀਮ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਆਯੋਜਿਤ ਜ਼ੋਨਲ ਪੱਧਰੀ ਵਾਲੀਬਾਲ ਟੂਰਨਾਮੈਂਟ ਵਿਚ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ। ਇਹ ਟੂਰਨਾਮੈਂਟ ਬੀ.

Ad Position 21
No active advertisement
ਡੀ.ਏ.ਵੀ. ਪਬਲਿਕ ਸਕੂਲ ਵਿਖੇ ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਸੇਵਾ-ਮੁਕਤੀ ਸਮਾਰੋਹ ਦੌਰਾਨ ਸਕੂਲ ਅਧਿਆਪਕਾਂ ਅਤੇ ਪ੍ਰਬੰਧਕਾਂ ਨਾਲ । ਤਸਵੀਰ-ਮਨਜੀਤ ਸਿੰਘ ਦੁੱਗਰੀ 03-08-2026
ਆਲਮਗੀਰ, 2 ਅਗਸਤ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਅੰਡਰ 14 (ਲੜਕਿਆਂ) ਵਾਲੀਬਾਲ ਟੀਮ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਆਯੋਜਿਤ ਜ਼ੋਨਲ ਪੱਧਰੀ ਵਾਲੀਬਾਲ ਟੂਰਨਾਮੈਂਟ ਵਿਚ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ। ਇਹ ਟੂਰਨਾਮੈਂਟ ਬੀ. ਸੀ. ਐਮ. ਆਰੀਆ ਸਕੂਲ ਲਲਤੋਂ ਕਲਾਂ ਵਿਖੇ ਆਯੋਜਿਤ ਕੀਤਾ ਗਿਆ ਸੀ। ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਟੀਮ ਨੇ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ। ਜ਼ੋਨਲ ਪੱਧਰ ਦੀ ਟੀਮ ਵਿਚ ਸਕੂਲ ਦੀ ਨੁਮਾਇੰਦਗੀ ਵਿਦਿਆਰਥੀ ਦਾਸਰਾਜ ਸਿੰਘ, ਰੋਹਨ ਕੁਮਾਰ, ਸਮਰਦੀਪ ਸਿੰਘ, ਪਰਮਜੋਤ ਸਿੰਘ, ਏਕਮਜੋਤ ਸਿੰਘ, ਜਸਕਰਨ ਸਿੰਘ, ਪਰਮੀਤ ਸਿੰਘ, ਸਾਹਿਬਵੀਰ ਸਿੰਘ, ਜਸਦੀਪ ਸਿੰਘ, ਗੁਰਤੇਗ ਸਿੰਘ, ਗੁਰਕੀਰਤ ਸਿੰਘ, ਗੁਰਕੀਰਤ ਸਿੰਘ ਨੇ ਕੀਤੀ। ਜਦਕਿ ਸਕੂਲ ਦੇ ਚਾਰ ਖਿਡਾਰੀ ਦਸਰਾਜ ਸਿੰਘ, ਰੋਹਨ ਕੁਮਾਰ, ਪਰਮਜੋਤ ਸਿੰਘ ਅਤੇ ਸਮਰਦੀਪ ਸਿੰਘ ਜ਼ਿਲ੍ਹਾ ਪੱਧਰੀ ਟੀਮ ਲਈ ਚੁਣੇ ਗਏ। ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਖਿਡਾਰੀਆਂ ਅਤੇ ਕੋਚ ਨੂੰ ਉਕਤ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਚੁਣੇ ਗਏ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਸਫਲਤਾ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਵਿੱਚ ਲੁਧਿਆਣਾ ਬਾਸਕਟਬਾਲ ਅਕੈਡਮੀ ਬਣੇ ਚੈਂਪੀਅਨ ਅਗਲੀ ਖ਼ਬਰ ਈਸਾਈ ਭਾਈਚਾਰੇ ਲਈ ਵੱਖਰੇ ਕਬਰਸਤਾਨ ਦੀ ਮੰਗ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਅੱਗੇ ਰੱਖੀ...
Ad Position 24
No active advertisement