ਜੀ.ਐਨ.ਕੇ.ਸੀ.ਡਬਲਿਊ. ਦੇ ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਸ਼ਾ ਮੁਕਤ ਭਾਰਤ ਪ੍ਰੋਗਰਾਮ ’ਚ ਆਨਲਾਈਨ ਹਿੱਸਾ ਲਿਆ
ਲੁਧਿਆਣਾ , 3 ਅਗਸਤ ( ਜਸਵਿੰਦਰ ਸਿੰਘ )- ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ , ਗੁੱਜਰਖਾਨ ਕੈਂਪਸ ਦੀ ਪ੍ਰਿੰਸੀਪਲ ਡਾ . ਮਨੀਤਾ ਕਾਹਲੋਂ ਨੇ ਫੈਕਲਟੀ ਮੈਂਬਰਾਂ ਸਮੇਤ ਪ੍ਰਧਾਨ ਮੰਤਰੀ ਨਸ਼ਾ ਮੁਕਤ ਭਾਰਤ ਪ੍ਰੋਗਰਾਮ ਦੇ ਸ਼ੁੱਭ ਆਰੰਭ ਦੇ ਆਨਲਾਈਨ ਵੈਬਕਾਸਟ ਵਿਚ ਭਾਗ ਲਿਆ ।
ਲੁਧਿਆਣਾ , 3 ਅਗਸਤ ( ਜਸਵਿੰਦਰ ਸਿੰਘ )- ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ , ਗੁੱਜਰਖਾਨ ਕੈਂਪਸ ਦੀ ਪ੍ਰਿੰਸੀਪਲ ਡਾ . ਮਨੀਤਾ ਕਾਹਲੋਂ ਨੇ ਫੈਕਲਟੀ ਮੈਂਬਰਾਂ ਸਮੇਤ ਪ੍ਰਧਾਨ ਮੰਤਰੀ ਨਸ਼ਾ ਮੁਕਤ ਭਾਰਤ ਪ੍ਰੋਗਰਾਮ ਦੇ ਸ਼ੁੱਭ ਆਰੰਭ ਦੇ ਆਨਲਾਈਨ ਵੈਬਕਾਸਟ ਵਿਚ ਭਾਗ ਲਿਆ । ਇਸ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਦੇ ਵਾਈਸ - ਚਾਂਸਲਰ ਸਮੇਤ ਹੋਰ ਪਤਵੰਤੇ ਵਿਅਕਤੀਆਂ ਨੇ ਵੀ ਵਰਚੂਅਲ ਤੌਰ ‘ ਤੇ ਸ਼ਿਰਕਤ ਕੀਤੀ । ਪ੍ਰੋਗਰਾਮ ਦੌਰਾਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਨਸ਼ਾ - ਮੁਕਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ‘ ਤੇ ਜ਼ੋਰ ਦਿੱਤਾ ਗਿਆ । ਪ੍ਰਿੰਸੀਪਲ ਡਾ . ਮਨੀਤਾ ਕਾਹਲੋਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਵਿਚ ਵਿੱਦਿਅਕ ਸੰਸਥਾਵਾਂ ਦੀ ਅਹਿਮ ਭੂਮਿਕਾ ‘ ਤੇ ਜ਼ੋਰ ਦਿੱਤਾ ਅਤੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਵਿਚ ਸਾਰਿਆਂ ਨੂੰ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ ।