08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਚੋਰੀ ਹੋਈ ਕਾਰ ਮਾਲਕ ਅਤੇ ਡੀਲਰ ਨੇ ਖੁਦ ਲੱਭੀ ਕਾਰ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂ

ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੀਜ ਹੋਟਲ ਨੇੜੇ ਸੱਤ ਮਹੀਨੇ ਪਹਿਲਾਂ ਚੋਰਾਂ ਵਲੋਂ ਚੋਰੀ ਕੀਤੀ ਗਈ ਮਹਿੰਦਰਾ ਕਾਰ ਨੂੰ ਮਾਲਕ ਅਤੇ ਕਾਰ ਡੀਲਰ ਵਲੋਂ ਲੱਭ ਲਿਆ ਗਿਆ। ਕਾਰ ਚੋਰੀ ਕਰਨ ਤੋਂ ਸੱਤ ਮਹੀਨੇ ਬਾਅਦ, ਦੋਸ਼ੀ ਨੇ ਇਸ ਨੂੰ ਕਾਰ ਡੀਲਰ ਨੂੰ ਵੇਚਣ ਦੀ ਕੋਸ਼ਿਸ਼ ਕੀਤੀ।

Ad Position 21
No active advertisement
ਅਜੀਤ ਡੈਸਕ 04-08-2026
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੀਜ ਹੋਟਲ ਨੇੜੇ ਸੱਤ ਮਹੀਨੇ ਪਹਿਲਾਂ ਚੋਰਾਂ ਵਲੋਂ ਚੋਰੀ ਕੀਤੀ ਗਈ ਮਹਿੰਦਰਾ ਕਾਰ ਨੂੰ ਮਾਲਕ ਅਤੇ ਕਾਰ ਡੀਲਰ ਵਲੋਂ ਲੱਭ ਲਿਆ ਗਿਆ। ਕਾਰ ਚੋਰੀ ਕਰਨ ਤੋਂ ਸੱਤ ਮਹੀਨੇ ਬਾਅਦ, ਦੋਸ਼ੀ ਨੇ ਇਸ ਨੂੰ ਕਾਰ ਡੀਲਰ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਸੌਦਾ 3.25 ਲੱਖ ਰੁਪਏ ਵਿਚ ਹੋਇਆ, ਜਿਸ ਵਿਚੋਂ ਦੋਸ਼ੀ ਨੂੰ 3 ਲੱਖ ਰੁਪਏ ਵੀ ਮਿਲੇ। ਇਸ ਦੌਰਾਨ, ਡੀਲਰ ਨੇ ਇਹ ਜਾਂਚ ਕਰਨ ਬਾਰੇ ਸੋਚਿਆ ਕਿ ਕੀ ਕਾਰ ਵੇਚਣ ਵਾਲਾ ਵਿਅਕਤੀ ਅਸਲ ਵਿਚ ਮਾਲਕ ਹੈ ਜਾਂ ਨਹੀਂ ਅਤੇ ਕਾਰ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ‘ਤੇ ਦੱਸੇ ਗਏ ਪਤੇ ‘ਤੇ ਪਹੁੰਚਿਆ ਅਤੇ ਪਤਾ ਲੱਗਾ ਕਿ ਅਸਲ ਕਾਰ ਮਾਲਕ ਕੋਈ ਹੋਰ ਸੀ। ਇਸ ਤੋਂ ਬਾਅਦ, ਕਾਰ ਡੀਲਰ ਅਤੇ ਕਾਰ ਮਾਲਕ ਨੇ ਪੁਲਿਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ, ਡੀਲਰ ਦੁਆਰਾ ਦੋਸ਼ੀ ਨੂੰ 25,000 ਰੁਪਏ ਦੀ ਬਾਕੀ ਰਕਮ ਲੈਣ ਲਈ ਬੁਲਾਇਆ ਗਿਆ, ਜਿਸ ਦੌਰਾਨ ਉਸ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਕਮਲਜੀਤ ਸਿੰਘ, 35 ਸਾਲ ਦਾ ਹੈ, ਜੋ ਪਿੰਡ ਗਿੱਲ ਨੇੜੇ ਆਦਰਸ਼ ਕਾਲੋਨੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਐਫ.ਆਈ.ਆਰ. ਵਿਚ ਉਸਦੇ ਭਰਾ ਹਰਸਿਮਰਨਜੋਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਕਿ ਫ਼ਰਾਰ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਕਾਰ ਵਿਨੋਦ ਕੁਮਾਰ ਵਾਸੀ ਨਿਰਮੋਹਗੜ੍ਹ ਪੱਖੋਵਾਲ ਰੋਡ ਦੀ ਚੋਰੀ ਕੀਤੀ ਸੀ। 16 ਨਵੰਬਰ, 2025 ਨੂੰ ਵਿਨੋਦ ਕੁਮਾਰ ਇਕ ਸਮਾਗਮ ਤੋਂ ਘਰ ਵਾਪਸ ਆ ਰਿਹਾ ਸੀ, ਜਦੋਂ ਰਾਤ 9.30 ਵਜੇ ਦੇ ਕਰੀਬ ਉਸਨੇ ਕੀਜ਼ ਹੋਟਲ ਦੇ ਨੇੜੇ ਸੜਕ ਕਿਨਾਰੇ ਆਪਣੀ ਮਹਿੰਦਰਾ ਨੂੰ ਰੋਕਿਆ ਅਤੇ ਪਿਸ਼ਾਬ ਕਰਨ ਲੱਗ ਪਿਆ ਇਸ ਦੌਰਾਨ ਕਥਿਤ ਦੋਸ਼ੀ ਦੋਸ਼ੀ ਕਾਰ ਲੈ ਕੇ ਭੱਜ ਗਿਆ। ਦੁੱਗਰੀ ਪੁਲਿਸ ਵਲੋਂ ਅਣਪਛਾਤੇ ਮੁਲਜ਼ਮਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਸ.ਬੀ.ਐਸ. ਨਗਰ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ. ਰਵਿੰਦਰ ਕੁਮਾਰ ਨੇ ਕਿਹਾ, “23 ਜੁਲਾਈ ਨੂੰ, ਦੋਸ਼ੀ ਕਮਲਜੀਤ ਦਾ ਕਾਰ ਡੀਲਰ ਮਨਦੀਪ ਸਿੰਘ ਨਾਲ 3.25 ਲੱਖ ਰੁਪਏ ਵਿਚ ਸੌਦਾ ਹੋਇਆ ਸੀ। ਦੋਸ਼ੀ ਨੇ ਕਾਰ ਦਾ ਮਾਲਕ ਹੋਣ ਦਾ ਦਾਅਵਾ ਕੀਤਾ ਅਤੇ ਵਿਨੋਦ ਕੁਮਾਰ ਦੇ ਦਸਤਖ਼ਤ ਜਾਅਲੀ ਕੀਤੇ। ਕਾਰ ਡੀਲਰ ਨੇ ਕਾਰ ਲੈ ਲਈ ਅਤੇ ਉਸ ਨੂੰ 3 ਲੱਖ ਰੁਪਏ ਦੇ ਦਿੱਤੇ, ਜਦੋਂ ਕਿ 25,000 ਰੁਪਏ ਬਕਾਇਆ ਸਨ। ਇਸ ਦੌਰਾਨ ਮਨਦੀਪ ਸਿੰਘ ਨੇ ਇਕ ਵਾਰ ਇਸਦੀ ਪੁਸ਼ਟੀ ਕਰਨ ਦਾ ਫ਼ੈਸਲਾ ਕੀਤਾ ਕਿ ਵੇਚਣ ਵਾਲਾ ਅਸਲੀ ਮਾਲਕ ਹੈ ਜਾਂ ਨਹੀਂ, ਜਿਵੇਂ ਹੀ ਉਹ ਆਰਸੀ ‘ਤੇ ਦੱਸੇ ਗਏ ਪਤੇ ‘ਤੇ ਪਹੁੰਚਿਆ, ਉਸ ਨੂੰ ਪਤਾ ਲੱਗਾ ਕਿ ਕਾਰ ਅਸਲ ਵਿਚ ਵਿੰਦੋ ਕੁਮਾਰ ਤੋਂ ਚੋਰੀ ਹੋਈ ਸੀ।”ਜਿਵੇਂ ਹੀ ਮਨਦੀਪ ਅਤੇ ਵਿਨੋਦ ਪੁਲਿਸ ਕੋਲ ਪਹੁੰਚੇ, ਪੁਲਿਸ ਨੇ ਮਨਦੀਪ ਨੂੰ ਬਾਕੀ ਰਕਮ ਲੈਣ ਲਈ ਦੋਸ਼ੀ ਨੂੰ ਬੁਲਾਉਣ ਲਈ ਕਿਹਾ, ਜਿਵੇਂ ਹੀ ਕਮਲਜੀਤ ਉਸ ਨੂੰ ਪੈਸੇ ਲੈਣ ਲਈ ਮਿਲਣ ਗਿਆ, ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਆਲੋਵਾਲ ਵਿਖੇ ਦਸਤਾਰ ਕੈਂਪ ਕੱਲ੍ਹ ਅਗਲੀ ਖ਼ਬਰ ਖੁੱਲ੍ਹੇ ਅਸਮਾਨ ਹੇਠ ਪੱਕਿਆ ਮਿਡ ਡੇ ਮੀਲ, ਸਮਾਰਟ ਸਕੂਲ ਦੀਆਂ ਖੁੱਲ੍ਹੀਆਂ ਪੋਲਾਂ
Ad Position 24