08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆ ਨਤੀਜਿਆਂ ਵਿਚ ਐਸ.ਸੀ.ਡੀ. ਕਾਲਜ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਦੀ ਇਤਿਹਾਸਕ ਪ੍ਰਾਪਤੀ

ਲੁਧਿਆਣਾ, 3 ਅਗਸਤ (ਜਸਵਿੰਦਰ ਸਿੰਘ)-ਸਤੀਸ਼ ਚੰਦਰ ਧਵਨ (ਐਸ. ਸੀ.

Ad Position 21
No active advertisement
ਅਜੀਤ ਡੈਸਕ 04-08-2026
ਲੁਧਿਆਣਾ, 3 ਅਗਸਤ (ਜਸਵਿੰਦਰ ਸਿੰਘ)-ਸਤੀਸ਼ ਚੰਦਰ ਧਵਨ (ਐਸ.ਸੀ.ਡੀ.) ਸਰਕਾਰੀ ਕਾਲਜ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਐਮ.ਏ. (ਹਿੰਦੀ) ਪਹਿਲਾ ਸਾਲ (ਸਮੈਸਟਰ-2), ਮਈ 2026 ਦੇ ਪ੍ਰੀਖਿਆ ਨਤੀਜਿਆਂ ਵਿਚ ਇਕ ਵਾਰ ਫਿਰ ਇਤਿਹਾਸਕ ਸਫਲਤਾ ਹਾਸਲ ਕਰਦਿਆਂ ਕਾਲਜ, ਸ਼ਹਿਰ ਅਤੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੀ ਟਾਪਰ ਸੂਚੀ ਵਿਚ ਵਿਭਾਗ ਦੇ ਚਾਰ ਵਿਦਿਆਰਥੀਆਂ ਨੇ ਪਹਿਲੀਆਂ ਪੰਜ ਪੁਜ਼ੀਸ਼ਨਾਂ ਵਿਚੋਂ ਚਾਰ ਪੁਜ਼ੀਸ਼ਨਾਂ ਹਾਸਲ ਕਰਕੇ ਵਿਭਾਗ ਦੀ ਸ਼ਾਨਦਾਰ ਅਕਾਦਮਿਕ ਪਰੰਪਰਾ ਨੂੰ ਇਕ ਵਾਰ ਫਿਰ ਸਾਬਤ ਕੀਤਾ ਹੈ। ਵਿਭਾਗ ਦੀ ਵਿਦਿਆਰਥਣ ਜੋਤੀ ਨੇ 343 ਅੰਕ (85.75 ਫ਼ੀਸਦੀ) ਪ੍ਰਾਪਤ ਕਰਕੇ ਦੂਜਾ ਸਥਾਨ, ਸ੍ਰਿਸ਼ਟੀ ਨੇ 341 ਅੰਕ (85.25 ਫ਼ੀਸਦੀ) ਨਾਲ ਤੀਜਾ ਸਥਾਨ, ਕਾਜਲ ਨੇ 340 ਅੰਕ (85.00 ਫ਼ੀਸਦੀ) ਨਾਲ ਚੌਥਾ ਸਥਾਨ, ਜਦਕਿ ਰਾਮ ਕੁਮਾਰ ਨੇ 338 ਅੰਕ (84.50 ਫ਼ੀਸਦੀ) ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। 400 ਅੰਕਾਂ ਦੀ ਇਸ ਪ੍ਰੀਖਿਆ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ। ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਦਾ ਪ੍ਰੀਖਿਆ ਨਤੀਜਾ 100 ਫ਼ੀਸਦੀ ਰਿਹਾ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਵਿਭਾਗ ਮੁਖੀ ਡਾ. ਸੌਰਭ ਕੁਮਾਰ ਨੇ ਇਸ ਸ਼ਾਨਦਾਰ ਸਫਲਤਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਦੇ ਸਮੂਹ ਅਧਿਆਪਕਾਂ ਡਾ. ਮੋਨਿਕਾ ਜੈਨ, ਡਾ. ਮੋਨਿਕਾ, ਡਾ. ਸੋਨਦੀਪ ਅਤੇ ਪ੍ਰੋ. ਇੰਦਰਜੀਤ ਪਾਸਵਾਨ ਦੀ ਨਿਰੰਤਰ ਮਿਹਨਤ, ਸਮਰਪਿਤ ਮਾਰਗ ਦਰਸ਼ਨ ਅਤੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਸਦਕਾ ਇਹ ਸ਼ਾਨਦਾਰ ਪ੍ਰਾਪਤੀ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਅਧਿਐਨ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਹੀ ਅਕਾਦਮਿਕ ਉਤਕ੍ਰਿਸ਼ਟਤਾ ਦੀ ਕੁੰਜੀ ਹਨ ਅਤੇ ਵਿਭਾਗ ਭਵਿੱਖ ਵਿਚ ਵੀ ਇਸ ਉੱਚ ਮਿਆਰੀ ਅਕਾਦਮਿਕ ਪਰੰਪਰਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਚ ਸੈਸ਼ਨ 2026-27 ਦੀ ਨਵੀਂ ਵਿਦਿਆਰਥੀ ਕੌਂਸਲ ਦੀ ਸਥਾਪਨਾ ਅਗਲੀ ਖ਼ਬਰ ਕੇ. ਆਈ. ਐਮ. ਟੀ. ਵਿਖੇ ਇੰਡਕਸ਼ਨ-ਕਮ-ਓਰੀਐਂਟੇਸ਼ਨ’ ਪ੍ਰੋਗਰਾਮ ਕਰਵਾਇਆ
Ad Position 24