ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਐਨ.ਸੀ.ਸੀ. ਕੈਡਿਟਾਂ ਦੀ ਹੋਈ ਭਰਤੀ
ਲੁਧਿਆਣਾ, 7 ਅਗਸਤ (ਡਾ. ਤਰਲੋਚਨ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼ ਵਿਖੇ ਸੈਸ਼ਨ 2026-27 ਲਈ ਐਨ.
ਜ
ਜੋਏਪ੍ਰੀਤ ਸਿੰਘ ਸਿੱਧੂ
08-08-2026
ਲੁਧਿਆਣਾ, 7 ਅਗਸਤ (ਡਾ. ਤਰਲੋਚਨ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼ ਵਿਖੇ ਸੈਸ਼ਨ 2026-27 ਲਈ ਐਨ.ਸੀ.ਸੀ. ਕੈਡਿਟਾਂ ਦੀ ਭਰਤੀ ਕੀਤੀ ਗਈ। ਇਹ ਭਰਤੀ ਪ੍ਰਕਿਰਿਆ ਕਰਨਲ ਬੀ. ਸਤਿਆਨਾਰਾਇਣ, ਕਮਾਂਡਿੰਗ ਅਫ਼ਸਰ, 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਲੁਧਿਆਣਾ, ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ, ਕਾਲਜ ਏ.ਐਨ.ਓ. ਕੈਪਟਨ ਪਰਮਜੀਤ ਕੌਰ, ਸੂਬੇਦਾਰ ਮੇਜਰ ਬਲਬੀਰ ਸਿੰਘ, ਨਾਇਬ ਸੂਬੇਦਾਰ ਅਮਰਜੀਤ ਸਿੰਘ, ਹਵਲਦਾਰ ਮਨਜੀਤ ਸਿੰਘ, ਹਵਲਦਾਰ ਵੀਰੇਂਦਰ ਪਾਲ ਸਿੰਘ ਅਤੇ ਹਵਲਦਾਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚਾੜ੍ਹੀ ਗਈ। ਚੋਣ ਪ੍ਰਕਿਰਿਆ ਵਿਚ ਸਰੀਰਕ ਤੰਦਰੁਸਤੀ ਟੈੱਸਟ ਅਤੇ ਉਸ ਤੋਂ ਬਾਅਦ ਇੰਟਰਵਿਊ ਸ਼ਾਮਿਲ ਸੀ, ਜਿਸ ਨਾਲ ਕੈਡਿਟਾਂ ਦੀ ਚੋਣ ਨਿਰਪੱਖ, ਪਾਰਦਰਸ਼ੀ ਅਤੇ ਯੋਗਤਾ-ਆਧਾਰਿਤ ਢੰਗ ਨਾਲ ਯਕੀਨੀ ਬਣਾਈ ਗਈ। ਸਰੀਰਕ ਟੈੱਸਟ ਐਨ.ਸੀ.ਸੀ. ਭਰਤੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ, ਜਿਸ ਵਿਚ ਨਿਰਧਾਰਿਤ ਕੱਦ, 1.2 ਕਿੱਲੋਮੀਟਰ ਦੌੜ, ਸ਼ਟਲ ਰਨ, ਪੁਸ਼-ਅੱਪਸ ਅਤੇ ਪੇਟ ਦੀ ਕਸਰਤ ਸ਼ਾਮਿਲ ਸਨ। ਚੋਣ ਪ੍ਰਕਿਰਿਆ ਵਿਚ ਲਗਭਗ 120 ਪਹਿਲੇ ਸਾਲ ਦੀਆਂ ਵਿਦਿਆਰਥਣਾਂ ਸ਼ਾਮਿਲ ਹੋਈਆਂ, ਜਿਨ੍ਹਾਂ ਵਿਚੋਂ 60 ਕੈਡੇਟਾਂ ਨੂੰ ਚੁਣਿਆ ਗਿਆ। ਪਹਿਲਾਂ ਤੋਂ ਮੌਜੂਦ ਦੂਜੇ ਅਤੇ ਤੀਜੇ ਸਾਲ ਦੀਆਂ ਕੈਡਿਟਾਂ ਦੇ ਨਾਲ ਸੈਸ਼ਨ 2026-27 ਲਈ 160 ਕੈਡੇਟਾਂ ਦੀ ਇਕ ਮਜ਼ਬੂਤ ਐਨ.ਸੀ.ਸੀ. ਟੀਮ ਤਿਆਰ ਕੀਤੀ ਗਈ ਹੈ। ਇਹ ਟੀਮ ਕਾਲਜ ਦੇ ਸਾਰੇ ਸਮਾਗਮਾਂ ਵਿਚ ਸਹਿਯੋਗ ਦੇਵੇਗੀ ਅਤੇ ਆਉਣ ਵਾਲੇ ਸਾਲਾਂ ਵਿਚ ਐਨ.ਸੀ.ਸੀ. ਟੀਮ ‘ਬੀ’ ਅਤੇ ‘ਸੀ’ ਸਰਟੀਫਿਕੇਟ ਪ੍ਰੀਖਿਆਵਾਂ ਵਿਚ ਭਾਗ ਲਵੇਗੀ। ਕਮਾਂਡਿੰਗ ਅਫ਼ਸਰ ਨੇ ਪਾਰਦਰਸ਼ੀ ਚੋਣ ਪ੍ਰਕਿਰਿਆ ਦੀ ਸ਼ਲਾਘਾ ਕੀਤੀ ਅਤੇ ਨਵੀਆਂ ਭਰਤੀ ਹੋਈਆਂ ਕੈਡਿਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਏਕਤਾ ਅਤੇ ਨਿਰਸਵਾਰਥ ਸੇਵਾ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਚੁਣੀਆਂ ਗਈਆਂ ਕੈਡੇਟਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਭਵਿੱਖ ਵਿਚ ਹਥਿਆਰਬੰਦ ਬਲਾਂ ਵਿਚ ਸ਼ਾਮਿਲ ਹੋਣ ਲਈ ਵੀ ਉਤਸ਼ਾਹਿਤ ਕੀਤਾ।